ਮੁੰਬਈ: ਐਕਟਰ ਰਣਵੀਰ ਸਿੰਘ ਤੇ ਦੀਪਿਕਾ ਪਾਦੁਕੋਣ ਬਾਲੀਵੁੱਡ ਦੇ ਹੌਟ ਕੱਪਲਸ ‘ਚ ਸ਼ੁਮਾਰ ਹਨ। ਦੋਵਾਂ ਦੇ ਵਿਆਹ ਤੋਂ ਪਹਿਲਾਂ ਤੇ ਬਾਅਦ ਇਹ ਦੋਵੇਂ ਸਿਤਾਰੇ ਇੱਕ-ਦੂਜੇ ਦੀ ਖਿਚਾਈ ਵੀ ਕਰਦੇ ਹਨ ਤੇ ਤਾਰੀਫ ਵੀ ਕਰਦੇ ਹਨ। ਇਨ੍ਹੀਂ ਦਿਨੀਂ ਰਣਵੀਰ ਸਿੰਘ ਤੇ ਦੀਪਿਕਾ ਦੀ ਤਸਵੀਰ ਖੂਬ ਵਾਇਰਲ ਹੋ ਰਹੀ ਹੈ। ਇਹ ਤਸਵੀਰ ‘ਗੋਲੀਓ ਕੀ ਰਾਸਲੀਲਾ: ਰਾਮਲੀਲਾ’ ਦੇ ਸੈੱਟ ਦੇ ਦੌਰਾਨ ਦੀ ਹੈ।


ਇਹ ਤਸਵੀਰ ਖੁਦ ਰਣਵੀਰ ਸਿੰਘ ਨੇ ਆਪਣੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ। ਇਸ ਨੂੰ ਸ਼ੇਅਰ ਕਰਦੇ ਰਣਵੀਰ ਨੇ ਲਿਖਿਆ, “ਕਿਸੇ ਕੈਪਸ਼ਨ ਦੀ ਲੋੜ ਨਹੀਂ”। ਸਿਰਫ ਇਹੀ ਨਹੀਂ ਇਸ ‘ਤੇ ਦੀਪਿਕਾ ਨੇ ਕੁਮੈਂਟ ਕਰਦੇ ਹੋਏ ਲਿਖਿਆ, “ਸੱਤ ਸਾਲਾਂ ‘ਚ ਵੀ ਕੁਝ ਨਹੀਂ ਬਦਲਿਆ।”


ਇਸ ਤਸਵੀਰ ਨੂੰ ਫੈਨਸ ਖੂਬ ਪਸੰਦ ਕਰ ਰਹੇ ਹਨ। ਤਸਵੀਰ ‘ਚ ਰਣਵੀਰ, ਦੀਪਿਕਾ ਦੀ ਕਮਰ ਵੱਲ ਵੇਖ ਰਹੇ ਹਨ। ਇਸ ਫੋਟੋ ਨੂੰ ਕਰੀਬ 20 ਲੱਖ ਤੋਂ ਜ਼ਿਆਦਾ ਲਾਈਕਸ ਮਿਲ ਚੁੱਕੇ ਹਨ। ਇਸ ਤੋਂ ਇਲਾਵਾ ਦੋਵੇਂ ਸਟਾਰਸ ਜਲਦੀ ਹੀ ਫ਼ਿਲਮ ‘83’ ‘ਚ ਸਕਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ।