Ranveer-Deepika House: ਬਾਲੀਵੁੱਡ ਦੀ ਸਭ ਤੋਂ ਮਸ਼ਹੂਰ ਅਤੇ ਪਿਆਰੀ ਜੋੜੀ ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਜਲਦ ਹੀ ਬਾਲੀਵੁੱਡ ਦੇ ਬਾਦਸ਼ਾਹ ਯਾਨੀ ਸ਼ਾਹਰੁਖ ਖਾਨ ਦੇ ਗੁਆਂਢੀ ਬਣਨ ਜਾ ਰਹੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਰਣਵੀਰ ਸਿੰਘ ਨੇ ਹਾਲ ਹੀ 'ਚ ਸਮੁੰਦਰ ਦੇ ਸਾਹਮਣੇ ਵਾਲਾ ਅਪਾਰਟਮੈਂਟ ਲਿਆ ਹੈ, ਜਿਸ ਲਈ ਅਭਿਨੇਤਾ ਨੇ 7.13 ਕਰੋੜ ਰੁਪਏ ਦੀ ਸਟੈਂਪ ਡਿਊਟੀ ਅਦਾ ਕੀਤੀ ਹੈ, ਯਾਨਿ ਕਿ ਇਸ ਜੋੜੇ ਨੇ ਰਜਿਸਟਰੀ ਲਈ 7.13 ਕਰੋੜ ਰੁਪਏ ਅਦਾ ਕੀਤੇ। ਰਣਵੀਰ ਦੀ ਇਹ ਜਾਇਦਾਦ ਸਾਗਰ ਰੇਸ਼ਮ ਅਪਾਰਟਮੈਂਟਸ ਵਿੱਚ ਹੈ ਜੋ ਬਾਂਦਰਾ ਪੱਛਮੀ ਮੁੰਬਈ ਵਿੱਚ ਸਥਿਤ ਹੈ। ਇਹ ਇਲਾਕਾ ਮੁੰਬਈ ਦੇ ਉਨ੍ਹਾਂ ਪੌਸ਼ ਇਲਾਕਿਆਂ ਵਿੱਚੋਂ ਇੱਕ ਹੈ ਜਿੱਥੇ ਸ਼ਾਹਰੁਖ ਖਾਨ ਅਤੇ ਸਲਮਾਨ ਖਾਨ ਦਾ ਬੰਗਲਾ ਮੌਜੂਦ ਹੈ।

Continues below advertisement


ਹੁਣ ਰਣਵੀਰ ਅਤੇ ਦੀਪਿਕਾ ਦੇ ਬੰਗਲੇ ਦੀ ਪਹਿਲੀ ਝਲਕ ਸਾਹਮਣੇ ਆਈ ਹੈ। ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਇਕ ਵੱਡੀ ਇਮਾਰਤ 'ਚ ਉਸਾਰੀ ਹੁੰਦੀ ਦਿਖਾਈ ਦੇ ਰਹੀ ਹੈ। ਵੀਡੀਓ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਰਣਵੀਰ-ਦੀਪਿਕਾ ਦਾ ਘਰ ਹੈ ਜੋ ਸ਼ਾਹਰੁਖ ਦੀ ਵਾਗ ਦੇ ਕਾਫੀ ਨੇੜੇ ਹੈ। ਤੁਸੀਂ ਵੀ ਦੇਖੋ ਵੀਡੀਓ।









ਘਰ ਦੀ ਕੀਮਤ ਕਿੰਨੀ ਹੈ?
ਖਬਰਾਂ ਮੁਤਾਬਕ ਰਣਵੀਰ-ਦੀਪਿਕਾ ਦੇ ਇਸ ਘਰ ਦੀ ਕੀਮਤ 119 ਕਰੋੜ ਰੁਪਏ ਹੈ। ਰਣਵੀਰ-ਦੀਪਿਕਾ ਨੇ ਇਸ ਕਵਾਡ੍ਰਪਲੈਕਸ ਅਪਾਰਟਮੈਂਟ (ਚਾਰ ਮੰਜ਼ਲਾ ਇਮਾਰਤ) ਲਈ ਕਰੋੜਾਂ ਰੁਪਏ ਅਦਾ ਕੀਤੇ ਹਨ, ਤਾਂ ਤੁਸੀਂ ਅੰਦਾਜ਼ਾ ਲਗਾਓ ਕਿ ਇਹ ਘਰ ਕਿੰਨਾ ਆਲੀਸ਼ਾਨ ਹੋਵੇਗਾ।ਰਣਵੀਰ ਦਾ ਨਵਾਂ ਘਰ ਮੁੰਬਈ ਦੇ ਮਹਿੰਗੇ ਬਾਂਦਰਾ ਇਲਾਕੇ ਵਿੱਚ ਹੈ। ਜਿਸ ਇਮਾਰਤ 'ਚ ਰਣਵੀਰ-ਦੀਪਿਕਾ ਦਾ ਘਰ ਸਥਿਤ ਹੈ, ਉੱਥੇ ਸੀ-ਫੇਸਿੰਗ ਦੇ ਨਾਲ-ਨਾਲ 19 ਕਾਰ ਪਾਰਕਿੰਗ ਸਲਾਟ ਹਨ। ਇਹ ਅਪਾਰਟਮੈਂਟ ਬੈਂਡਸਟੈਂਡ 'ਤੇ ਸੁਪਰ ਪ੍ਰੀਮੀਅਮ ਰਿਹਾਇਸ਼ੀ ਟਾਵਰ ਸਾਗਰ ਰੇਸ਼ਮ ਦੀਆਂ 16ਵੀਂ, 17ਵੀਂ, 18ਵੀਂ ਅਤੇ 19ਵੀਂ ਮੰਜ਼ਿਲ 'ਤੇ ਸਥਿਤ ਹੈ, ਜਿਸ ਦਾ ਕੁੱਲ ਕਾਰਪੇਟ ਖੇਤਰ 11,268 ਵਰਗ ਫੁੱਟ ਅਤੇ 1,300 ਵਰਗ ਫੁੱਟ ਦੀ ਵਿਸ਼ੇਸ਼ ਛੱਤ ਹੈ।