ਮੁੰਬਈ: ਪਹਿਲੀ ਵਾਰ ਭਾਰਤ ਵੱਲੋਂ 1983 ਵਿੱਚ ਕ੍ਰਿਕੇਟ ਵਿਸ਼ਵ ਕੱਪ ਜਿੱਤਣ ਵਾਲੇ ਭਾਰਤੀ ਟੀਮ ਦੇ ਕਪਤਾਨ ਰਹੇ ਆਲ ਰਾਊਂਡਰ ਕਪਿਲ ਦੇਵ ਦੀ ਜ਼ਿੰਦਗੀ 'ਤੇ ਬਣੀ ਫ਼ਿਲਮ '83' ਦੀ ਸ਼ੂਟਿੰਗ ਮੁਕੰਮਲ ਹੋ ਚੁੱਕੀ ਹੈ।
ਸ਼ੂਟਿੰਗ ਖ਼ਤਮ ਹੋਣ ਤੋਂ ਬਾਅਦ ਰਣਵੀਰ ਸਿੰਘ ਨੇ ਫ਼ਿਲਮ ਵਿੱਚ ਉਸ ਦੀ ਪਤਨੀ ਦਾ ਰੋਲ ਨਿਭਾ ਰਹੀ ਦੀਪਿਕਾ ਪਾਦੂਕੋਣ ਨਾਲ ਮੁੰਬਈ ਦੇ ਇੱਕ ਨਾਈਟ ਕਲੱਬ ਵਿੱਚ ਪਾਰਟੀ ਕੀਤੀ।
ਅਸਲ ਜ਼ਿੰਦਗੀ ਵਿੱਚ ਪਤੀ-ਪਤਨੀ ਬਣਨ ਮਗਰੋਂ ਦੋਵੇਂ ਪਹਿਲੀ ਵਾਰ ਸਕ੍ਰੀਨ 'ਤੇ ਇਕੱਠੇ ਨਜ਼ਰ ਆ ਰਹੇ ਹਨ। ਦੋਵਾਂ ਨੇ ਰੈਡ ਕਾਰਪਿਟ 'ਤੇ ਹੀ ਕ੍ਰਿਕੇਟਰਾਂ ਵਾਂਗੂੰ ਜਲਵਾ ਦਿਖਾਉਣ ਦਾ ਫੈਸਲਾ ਲਿਆ।
ਦੋਵਾਂ ਨੇ ਪਹਿਲਾਂ ਸਾਹਮਣੇ ਖੜਏ ਫੋਟੋਗ੍ਰਾਫਰਾਂ ਲਈ ਇਤਮਿਨਾਨ ਨਾਲ ਪੋਜ਼ ਦਿੱਤੇ। ਪਰ ਬਾਅਦ ਵਿੱਚ ਰਣਵੀਰ ਨੇ ਬੱਲਾ ਤੇ ਦੀਪਿਕਾ ਨੇ ਗੇਂਦ ਫੜ ਲਈ। ਦੋਵਾਂ ਨੇ ਭਾਵੇਂ ਕੁਝ ਸੈਕਿੰਡਜ਼ ਲਈ ਹੀ ਸਹੀ, ਪਰ ਬੱਲੇਬਾਜ਼ੀ ਤੇ ਗੇਂਦਬਾਜ਼ੀ ਦਾ ਲੁਤਫ਼ ਲਿਆ।
ਦੀਪਿਕਾ ਨੇ ਗੇਂਦਬਾਜ਼ ਬਣ ਕੇ ਸਲੋ ਮੋਸ਼ਨ ਅੰਦਾਜ਼ ਵਿੱਚ ਅਦ੍ਰਿਸ਼ ਗੇਂਦ ਰਣਵੀਰ ਵੱਲ ਸੁੱਟੀ ਤੇ ਰਣਵੀਰ ਨੇ ਐਕਸ਼ਨ ਦੇ ਅੰਦਾਜ਼ ਵਿੱਚ ਬਾਲ ਨੂੰ ਹਵਾ ਵਿੱਚ ਉਡਾਇਆ।
ਫਿਰ ਇਹ ਅਦ੍ਰਿਸ਼ ਗੇਂਦ ਸੀਮਾ ਰੇਖਾ ਪਾਰ ਕਰ ਗਈ। ਉਸ ਦੇ ਛੱਕਾ ਜੜਨ 'ਤੇ ਦੀਪਿਕਾ ਕਾਫੀ ਖੁਸ਼ ਦਿਖਾਈ ਦਿੱਤੀ।