ਮੁੰਬਈ: ਰਣਵੀਰ ਸਿੰਘ ਅਤੇ ਦੀਪਿਕਾ ਪਾਦੁਕੋਣ ਬਾਲੀਵੁੱਡ ਦਾ ਸਭ ਤੋਂ ਫੇਮਸ ਕੱਪਲ ਹੈ। ਦੋਵਾਂ ਦੀ ਖ਼ਬਰ ਸੁਰਖੀਆਂ ਬਣਨ ‘ਚ ਸਮਾਂ ਨਹੀਂ ਲੈਂਦੀ। ਜਦੋਂ ਦਾ ਦੋਵਾਂ ਦਾ ਵਿਆਹ ਹੋਇਆ ਹੈ ਹਰ ਕੋਈ ਇਨ੍ਹਾਂ ਦੀ ਜ਼ਿੰਦਗੀ ਬਾਰੇ ਜ਼ਿਆਦਾ ਤੋਂ ਜ਼ਿਆਦਾ ਜਾਣਨਾ ਚਾਹੁੰਦਾ ਹੈ। ਹਾਲ ਹੀ ‘ਚ ਰਣਵੀਰ ਨੇ ਦੀਪਿਕਾ ਦੀ ਤਾਰੀਫ ਸਾਰੀ ਮੀਡੀਆ ਸਾਹਮਣੇ ਕੀਤੀ ਹੈ।



ਰਣਵੀਰ ਨੇ ਇੱਕ ਇਵੈਂਟ ‘ਚ ਕਿਹਾ, “ਮੈਂ ਦੁਨੀਆ ਦਾ ਸਭ ਤੋਂ ਖੁਸ਼ਨਸੀਬ ਇੰਨਸਾਨ ਹਾਂ, ਕਿਉਂਕਿ ਦੀਪਿਕਾ ਉਸ ਨੂੰ ਘਰ ‘ਤੇ ਰਸਮ ਚੌਲ ਬਣਾ ਕੇ ਖਵਾਉਂਦੀ ਹੈ”। ਇਸ ਤੋਂ ਬਾਅਦ ਰਣਵੀਰ ਖੁਦ ਹੀ ਸ਼ਰਮਾ ਗਏ। ਇਨ੍ਹਾ ਹੀ ਨਹੀਂ ਇਸ ਤੋਂ ਬਾਅਦ ਮੀਡੀਆ ਨੇ ਰਣਵੀਰ ਨੂੰ ਪੁੱਛਿਆ ਕੀ ਦੀਪਿਕਾ ਉਨ੍ਹਾਂ ਦੇ ਅਜੀਬ ਸਟਾਈਲ ਬਾਰੇ ਕੀ ਕਹਿੰਦੀ ਹੈ।


ਇਸ ਦਾ ਜਵਾਬ ਦਿੰਦੇ ਰਣਵੀਰ ਨੇ ਕਿਹਾ ਕਿ ਦੀਪਿਕਾ ਨੂੰ ਉਸ ਦੇ ਸਟਾਈਲ ਦੀ ਆਦਤ ਪੈ ਗਈ ਹੈ। ਮੇਰੇ ਬਾਰੇ ਦੀਪਿਕਾ ਕਹਿੰਦੀ ਹੈ ਕਿ ਤੁਸੀਂ ਹਰ 6 ਮਹੀਨੇ ‘ਚ ਆਪਣੇ ਆਪ ਨੂੰ ਬਦਲ ਲੈਂਦੇ ਹੋ ਅਤੇ ਮੈਨੂੰ ਇੱਕ ਵੱਖਰੇ ਆਦਮੀ ਲੱਗਦੇ ਹੋ।

ਫਿਲਹਾਲ ਰਣਵੀਰ ਆਪਣੀ ਆਉਣ ਵਾਲੀ ਫ਼ਿਲਮ ‘ਗੱਲੀ ਬੁਆਏ’ ਦੀ ਪ੍ਰਮੋਸ਼ਨ ‘ਚ ਬਿਜ਼ੀ ਹੈ। ਜਿਸ ‘ਚ ਉਸ ਦੇ ਨਾਲ ਆਲਿਆ ਭੱਟ ਨਜ਼ਰ ਆਵੇਗੀ। ‘ਗੱਲੀ ਬੁਆਏ’ 14 ਫਰਵਰੀ ਨੂੰ ਰਿਲੀਜ਼ ਹੋ ਰਹੀ ਹੈ। ਜਿਸ ਤੋਂ ਬਾਅਦ ਰਣਵੀਰ ਕੋਲ ‘83’ ਅਤੇ ਤੱਖ਼ਤ’ ਜਿਹੀਆਂ ਵੱਡੀਆਂ ਫ਼ਿਲਮਾਂ ਹਨ।