ਖ਼ਬਰਾਂ ਨੇ ਕਿ ਰਣਵੀਰ ਨੇ ਰਾਜਕੁਮਾਰ ਦੀ ਫ਼ਿਲਮ ਲਈ ਹਾਮੀ ਵੀ ਭਰ ਦਿੱਤੀ ਹੈ ਅਤੇ ਇਸ ਦੇ ਲਈ ਉਨ੍ਹਾਂ ਨੂੰ ਕੁਝ ਸਮਾਂ ਪਹਿਲਾਂ ਹੀ ਪਹੁੰਚ ਕੀਤੀ ਗਿਆ ਸੀ। ਫ਼ਿਲਮ ਦੀ ਸ਼ੂਟਿੰਗ ਸਾਲ 2019 ਦਸੰਬਰ ਮਹੀਨੇ ‘ਚ ਸ਼ੁਰੂ ਹੋ ਜਾਵੇਗੀ।
ਫ਼ਿਲਮ ਬਾਰੇ ਇਸ ਤੋਂ ਵਧੇਰੇ ਜਾਣਕਾਰੀ ਨਹੀਂ ਮਿਲੀ ਹੈ। ਪਰ ਕੁਝ ਸਮਾਂ ਪਹਿਲਾਂ ਖ਼ਬਰਾਂ ਸੀ ਕਿ ਰਾਜਕੁਮਾਰ ‘ਅੰਦਾਜ਼ ਅਪਨਾ ਅਪਨਾ’ ਦਾ ਸੀਕੂਅਲ ਬਣਾਉਣ ਦੀ ਤਿਆਰੀ ਕਰ ਹੇ ਹਨ ਹੋ ਸਕਦਾ ਹੈ ਇਸੇ ਲਈ ਰਣਵੀਰ ਨੂੰ ਅਪ੍ਰੋਚ ਕੀਤਾ ਗਿਆ ਹੈ। ਫ਼ਿਲਮ ਦੀ ਫੀਮੇਲ ਲੀਡ ਦੀ ਗੱਲ ਕਰੀਏ ਤਾਂ ਇਸ ਦੇ ਲਈ ਸੰਤੋਸ਼ੀ ਕਿਸੇ ਨਵੇਂ ਚਿਹਰੇ ਨੂੰ ਲੌਂਚ ਕਰਨ ਦੀ ਪਲਾਨਿੰਗ ਕਰ ਰਹੇ ਹਨ।