ਰਵੀਨਾ ਟੰਡਨ ਦੇ ਪਿਤਾ, ਰਵੀ ਟੰਡਨ ਦਾ 86 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਅਦਾਕਾਰਾ ਨੇ ਆਪਣੇ ਪਿਤਾ ਨਾਲ ਇੱਕ ਪੋਸਟ ਅਤੇ Throwback ਤਸਵੀਰਾਂ ਦੀ ਇੱਕ ਲੜੀ ਦੇ ਨਾਲ ਖਬਰ ਸਾਂਝੀ ਕੀਤੀ। ਰਵੀਨਾ ਨੇ ਲਿਖਿਆ: "ਤੁਸੀਂ ਹਮੇਸ਼ਾ ਮੇਰੇ ਨਾਲ ਚੱਲੋਗੇ, ਮੈਂ ਹਮੇਸ਼ਾ ਤੁਹਾਡੀ ਰਹਾਂਗੀ, ਮੈਂ ਤੁਹਾਨੂੰ ਕਦੇ ਵੀ ਜਾਣ ਨਹੀਂ ਦੇਵਾਂਗੀ। ਲਵ ਯੂ ਪਾਪਾ ।"


 






ਰਵੀ ਟੰਡਨ ਦੇ ਦੇਹਾਂਤ 'ਤੇ ਕਈ ਮਸ਼ਹੂਰ ਹਸਤੀਆਂ ਨੇ Comment ਸੈਕਸ਼ਨ ਸੋਗ ਪ੍ਰਗਟ ਕੀਤਾ। 86 ਸਾਲਾ ਟੰਡਨ ਦਾ ਜਨਮ ਆਗਰਾ ਵਿੱਚ ਇੱਕ ਪੰਜਾਬੀ ਪਰਿਵਾਰ ਵਿੱਚ ਹੋਇਆ ਸੀ। ਅਦਾਕਾਰਾ ਦੇ ਨਜ਼ਦੀਕੀ ਸੂਤਰ ਨੇ ਏਬੀਪੀ ਨੂੰ ਦੱਸਿਆ ਕਿ ਸ਼ੁੱਕਰਵਾਰ ਤੜਕੇ 3:40 ਵਜੇ ਉਨ੍ਹਾਂ ਦੇ ਜੁਹੂ ਸਥਿਤ ਰਿਹਾਇਸ਼ 'ਤੇ ਉਨ੍ਹਾਂ ਨੇ ਆਖਰੀ ਸਾਹ ਲਿਆ।


ਨਿਰਦੇਸ਼ਕ ਰਵੀ ਟੰਡਨ ਦਾ ਅੰਤਿਮ ਸੰਸਕਾਰ ਸ਼ਾਮ ਨੂੰ ਸਾਂਤਾਕਰੂਜ਼ ਸ਼ਮਸ਼ਾਨਘਾਟ ਵਿੱਚ ਕੀਤਾ ਗਿਆ। ਰਵੀਨਾ ਆਪਣੇ ਪਿਤਾ ਦੇ ਜੁਹੂ ਸਥਿਤ ਘਰ ਤੋਂ ਸਸਕਾਰ ਲਈ ਐਂਬੂਲੈਂਸ ਵਿੱਚ ਸ਼ਮਸ਼ਾਨਘਾਟ ਤੱਕ ਲਿਜਾਈ ਜਾਣ ਵਾਲੀ ਕਲਸ਼ ਖੁਦ ਲੈ ਗਈ। ਰਵੀ ਟੰਡਨ ਦਾ ਸਸਕਾਰ ਬਿਜਲੀ ਨਾਲ ਕੀਤਾ ਗਿਆ। ਇਸ ਮੌਕੇ 'ਤੇ ਰਵੀਨਾ ਦੀ ਮਾਂ, ਭਰਾ ਰਾਜੀਵ ਅਤੇ ਪਤੀ ਅਨਿਲ ਥਡਾਨੀ ਸਮੇਤ ਪਰਿਵਾਰ ਦੇ ਹੋਰ ਕਰੀਬੀ ਮੌਜੂਦ ਸਨ।


ਰਵੀ ਟੰਡਨ ਭਾਰਤੀ ਫਿਲਮ ਉਦਯੋਗ ਦੇ ਇੱਕ ਪ੍ਰਸਿੱਧ ਫਿਲਮ ਨਿਰਦੇਸ਼ਕ/ਨਿਰਮਾਤਾ ਸਨ। ਉਸਨੇ ਖੇਲ ਖੇਲ ਮੇਂ, ਅਣਹੋਣੀ, ਨਜ਼ਰਾਨਾ, ਮਜਬੂਰ, ਖੁਦ-ਦਾਰ ਅਤੇ ਜ਼ਿੰਦਗੀ ਸਮੇਤ ਕਈ ਹਿੱਟ ਫਿਲਮਾਂ ਦਾ ਨਿਰਦੇਸ਼ਨ ਕੀਤਾ।


ਇਹ ਵੀ ਪੜ੍ਹੋ: Ranbir Kapoor ਦੇ ਫੈਨਜ਼ ਦਾ ਇੰਤਜ਼ਾਰ ਹੋਇਆ ਖਤਮ, ਫਿਲਮ Shamshera ਦਾ ਟੀਜ਼ਰ ਹੋਇਆ ਰਿਲੀਜ਼, ਇਸ ਦਿਨ ਸਿਨੇਮਾ ਘਰਾਂ 'ਚ ਦੇਵੇਗੀ ਦਸਤਕ


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904