TKSS Raveena Kissed Kapil: 'ਦਿ ਕਪਿਲ ਸ਼ਰਮਾ ਸ਼ੋਅ' ਵਿੱਚ, ਕਪਿਲ ਬਾਲੀਵੁੱਡ ਸਿਤਾਰਿਆਂ ਨੂੰ ਹੋਸਟ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਦੌਰਾਨ ਕਪਿਲ ਸ਼ਰਮਾ ਆਪਣੇ ਸ਼ੋਅ ਦੌਰਾਨ ਸਭ ਨੂੰ ਖੂਬ ਹਸਾਉਂਦੇ ਹਨ ਅਤੇ ਸੈਲੇਬਸ ਵੀ ਇੱਥੇ ਆ ਕੇ ਖੂਬ ਮਸਤੀ ਕਰਦੇ ਹਨ। ਇਸ ਦੇ ਨਾਲ ਹੀ ਰਵੀਨਾ ਟੰਡਨ ਵੀ ਮਸਤੀ ਕਰਨ ਲਈ ਸ਼ੋਅ 'ਚ ਪਹੁੰਚਣ ਵਾਲੀ ਹੈ। ਦਰਅਸਲ 'ਦਿ ਕਪਿਲ ਸ਼ਰਮਾ ਸ਼ੋਅ' ਦੇ ਆਉਣ ਵਾਲੇ ਐਪੀਸੋਡ ਦਾ ਇੱਕ ਪ੍ਰੋਮੋ ਸਾਹਮਣੇ ਆਇਆ ਹੈ। ਇਸ ਪ੍ਰੋਮੋ ਵਿੱਚ ਰਵੀਨਾ ਟੰਡਨ ਦੇ ਨਾਲ ਗੁਨੀਤ ਮੋਂਗਾ ਅਤੇ ਸੁਧਾ ਮੂਰਤੀ ਵੀ ਨਜ਼ਰ ਆ ਰਹੇ ਹਨ। ਵੀਡੀਓ 'ਚ ਰਵੀਨਾ ਟੰਡਨ ਕਪਿਲ ਸ਼ਰਮਾ ਨੂੰ ਕਿੱਸ ਕਰਦੀ ਨਜ਼ਰ ਆ ਰਹੀ ਹੈ, ਜਿਸ ਕਾਰਨ ਇਹ ਪ੍ਰੋਮੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।


ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਰਵੀਨਾ ਪਹਿਲਾਂ ਕਪਿਲ ਦੀ ਬੇਇੱਜ਼ਤੀ ਕਰਦੀ ਹੈ ਅਤੇ ਫਿਰ ਕਪਿਲ ਨੂੰ ਚੁੰਮਦੀ ਹੈ। ਇਸ 'ਤੇ ਕਪਿਲ ਸ਼ਰਮਾ ਦਾ ਕਹਿਣਾ ਹੈ ਕਿ ਜੇਕਰ ਇਸ ਤਰ੍ਹਾਂ ਦੀ ਬੇਇੱਜ਼ਤੀ ਕਰ ਕੇ ਇਹ ਸਭ ਮਿਲਦਾ ਹੈ ਤਾਂ ਅਜਿਹੀ ਬੇਇੱਜ਼ਤੀ ਇਕ-ਦੋ ਵਾਰ ਹੋਣੀ ਚਾਹੀਦੀ ਹੈ। ਪ੍ਰਸ਼ੰਸਕ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕਰ ਰਹੇ ਹਨ ਅਤੇ ਕੁਮੈਂਟ ਵੀ ਕਰ ਰਹੇ ਹਨ। ਇਸ ਤੋਂ ਇਲਾਵਾ ਪ੍ਰੋਮੋ 'ਚ ਗੁਨੀਤ ਮੋਂਗਾ ਅਤੇ ਸੁਧਾ ਮੂਰਤੀ ਆਪਣੇ ਪੁਰਾਣੇ ਦਿਨਾਂ ਦੀਆਂ ਕਹਾਣੀਆਂ ਸੁਣਾਉਂਦੇ ਨਜ਼ਰ ਆ ਰਹੇ ਹਨ।


ਪਹਿਲੀ ਕੀਤੀ ਬੇਇੱਜ਼ਤੀ, ਫਿਰ ਚੁੰਮਿਆ
'ਦਿ ਕਪਿਲ ਸ਼ਰਮਾ ਸ਼ੋਅ' ਦਾ ਇਹ ਪ੍ਰੋਮੋ ਸੋਨੀ ਟੀਵੀ ਦੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ ਤੋਂ ਪੋਸਟ ਕੀਤਾ ਗਿਆ ਹੈ। ਇਸ ਵੀਡੀਓ 'ਚ ਰਵੀਨਾ ਟੰਡਨ ਆਪਣੀ ਫਿਲਮ 'ਅੰਦਾਜ਼ ਅਪਨਾ ਅਪਨਾ' ਬਾਰੇ ਗੱਲ ਕਰਦੀ ਹੈ। ਇਸੇ ਦਰਮਿਆਨ ਕਪਿਲ ਕਹਿੰਦੇ ਹਨ ਕਿ ਹਰੇਕ ਨੂੰ ਲੱਗਦਾ ਹੈ ਕਿ 'ਯਾਰ ਆਪਣੀ ਪੁਰਾਣੀ ਫੋਟੋ ਦੇਖ ਕਿ ਕਿਉਂ ਮੈਂ ਹੁਣ ਅਜਿਹਾ ਦਿਖਦਾ ਹਾਂ।' ਇਸ 'ਤੇ ਜੋ ਰਵੀਨਾ ਨੇ ਜਵਾਬ ਦਿੱਤਾ, ਦੇਖੋ ਇਸ ਵੀਡੀਓ 'ਚ:









ਆਪਣੀ ਬੇਇੱਜ਼ਤੀ 'ਤੇ ਕਪਿਲ ਦੇ ਚਿਹਰੇ ਦੇ ਹਾਵ-ਭਾਵ ਬਦਲ ਜਾਂਦੇ ਹਨ ਅਤੇ ਉਦੋਂ ਹੀ ਰਵੀਨਾ ਉੱਠਦੀ ਹੈ ਅਤੇ ਕਪਿਲ ਦੀ ਗੱਲ੍ਹ 'ਤੇ ਚੁੰਮਦੀ ਹੈ। ਰਵੀਨਾ ਨੂੰ ਇਸ ਤਰ੍ਹਾਂ ਕਿੱਸ ਕਰਨ 'ਤੇ ਕਪਿਲ ਕਹਿੰਦੇ ਹਨ ਕਿ ਜੇਕਰ ਤੁਹਾਨੂੰ ਬੇਇੱਜ਼ਤੀ 'ਤੇ ਅਜਿਹਾ ਕੁਝ ਮਿਲਦਾ ਹੈ ਤਾਂ ਇਕ-ਦੋ ਵਾਰ ਕਰ ਲਓ। ਪ੍ਰਸ਼ੰਸਕ ਇਸ ਪ੍ਰੋਮੋ ਨੂੰ ਕਾਫੀ ਪਸੰਦ ਕਰ ਰਹੇ ਹਨ। ਦੱਸ ਦੇਈਏ ਕਿ ਰਵੀਨਾ ਫਿਲਮ KGF-3 'ਚ ਨਜ਼ਰ ਆਉਣ ਵਾਲੀ ਹੈ, ਜਿਸ ਕਾਰਨ ਉਹ ਇਨ੍ਹੀਂ ਦਿਨੀਂ ਸੁਰਖੀਆਂ 'ਚ ਹੈ।