Renjusha Menon Suicide: ਮਲਿਆਲਮ ਅਦਾਕਾਰਾ ਰੇਂਜੁਸ਼ਾ ਮੇਨਨ ਨੇ ਖੁਦਕੁਸ਼ੀ ਕਰ ਲਈ ਹੈ। ਸੋਮਵਾਰ ਸਵੇਰੇ ਉਨ੍ਹਾਂ ਦੀ ਲਾਸ਼ ਤਿਰੂਵਨੰਤਪੁਰਮ ਸਥਿਤ ਉਨ੍ਹਾਂ ਦੇ ਫਲੈਟ 'ਚੋਂ ਮਿਲੀ। ਉਹ ਇੱਥੇ ਆਪਣੇ ਪਤੀ ਅਤੇ ਅਦਾਕਾਰ ਮਨੋਜ ਨਾਲ ਰਹਿੰਦੀ ਸੀ। ਖਬਰਾਂ ਮੁਤਾਬਕ ਉਹ ਲੰਬੇ ਸਮੇਂ ਤੋਂ ਆਰਥਿਕ ਤੰਗੀ ਨਾਲ ਜੂਝ ਰਹੀ ਸੀ, ਜਿਸ ਤੋਂ ਬਾਅਦ ਅਦਾਕਾਰਾ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।
ਰੇਂਜੁਸ਼ਾ ਦਾ ਜਨਮ ਕੇਰਲ ਦੇ ਕੋਚੀ ਵਿੱਚ ਹੋਇਆ ਸੀ। ਜੇਕਰ 35 ਸਾਲ ਦੀ ਅਦਾਕਾਰਾ ਦੇ ਐਕਟਿੰਗ ਕਰੀਅਰ 'ਤੇ ਨਜ਼ਰ ਮਾਰੀਏ ਤਾਂ ਉਹ ਟੀਵੀ ਸੀਰੀਅਲਾਂ 'ਚ ਸਹਾਇਕ ਭੂਮਿਕਾਵਾਂ ਲਈ ਜਾਣੀ ਜਾਂਦੀ ਹੈ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਟੀਵੀ ਸ਼ੋਅ ਐਂਕਰ ਵਜੋਂ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਟੀਵੀ ਸੀਰੀਅਲ 'ਸਤ੍ਰੀ' ਨਾਲ ਡੈਬਿਊ ਕੀਤਾ।
ਰੇਂਜੁਸ਼ਾ ਦੀ ਮੌਤ ਦਾ ਕਾਰਨ ਜਾਨਣ ਲਈ ਪੁਲਿਸ ਨੇ ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਰੇਂਜੁਸ਼ਾ ਮੇਨਨ ਇੱਕ ਮਸ਼ਹੂਰ ਅਭਿਨੇਤਰੀ ਸੀ। ਉਸ ਨੇ ਕਈ ਟੈਲੀਵਿਜ਼ਨ ਸੀਰੀਅਲਾਂ ਵਿੱਚ ਕੰਮ ਕੀਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕੁਝ ਮਲਿਆਲਮ ਫਿਲਮਾਂ 'ਚ ਵੀ ਸਹਾਇਕ ਕਲਾਕਾਰ ਵਜੋਂ ਕੰਮ ਕੀਤਾ।
ਰੇਂਜੁਸ਼ਾ ਨੂੰ 'ਸਤ੍ਰੀ', 'ਨਿਜਲੱਟਮ', 'ਮਾਗਲੁਦੇ ਅੰਮਾ' ਅਤੇ 'ਬਾਲਮਣੀ' ਵਰਗੇ ਕਿਰਦਾਰਾਂ ਲਈ ਪਛਾਣਿਆ ਜਾਂਦਾ ਹੈ। ਅਦਾਕਾਰੀ ਤੋਂ ਇਲਾਵਾ, ਰੇਂਜੁਸ਼ਾ ਇੱਕ ਸਿਖਲਾਈ ਪ੍ਰਾਪਤ ਭਰਤਨਾਟਿਅਮ ਡਾਂਸਰ ਵੀ ਸੀ। ਉਸਦੇ ਪਰਿਵਾਰ ਵਿੱਚ ਉਸਦੇ ਪਿਤਾ ਸੀਜੀ ਰਵਿੰਦਰਨਾਥ ਅਤੇ ਮਾਂ ਉਮਾਦੇਵੀ ਸ਼ਾਮਲ ਹਨ।
ਇਹ ਵੀ ਪੜ੍ਹੋ: Bigg Boss 17: ਬਿੱਗ ਬੌਸ ਘਰ 'ਚ ਭਿੜੇ ਦੋ ਆਸ਼ਿਕ, ਈਸ਼ਾ ਲਈ ਅਭਿਸ਼ੇਕ ਕੁਮਾਰ 'ਤੇ ਸਮਰਥ ਜੁਰਲ ਵਿਚਾਲੇ ਜ਼ਬਰਦਸਤ ਲੜਾਈ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।