Renowned Theatre Comedian Tariq Teddy Passes Away: ਮਸ਼ਹੂਰ ਪਾਕਿਸਤਾਨੀ ਥੀਏਟਰ ਅਭਿਨੇਤਾ ਅਤੇ ਕਾਮੇਡੀਅਨ ਤਾਰਿਕ ਟੈਡੀ ਦਾ ਲੰਬੀ ਬਿਮਾਰੀ ਤੋਂ ਬਾਅਦ ਸ਼ਨੀਵਾਰ ਸਵੇਰੇ ਲਾਹੌਰ ਵਿੱਚ ਦੇਹਾਂਤ ਹੋ ਗਿਆ। ਦੱਸ ਦਈਏ ਕਿ ਐਕਟਰ ਨੇ 46 ਸਾਲ ਦੀ ਉਮਰ 'ਚ ਆਖਰੀ ਸਾਹ ਲਿਆ। ਤਾਰਿਕ ਦੇ ਬੇਟੇ ਨੇ ਦੱਸਿਆ ਕਿ ਅਭਿਨੇਤਾ ਲੰਬੇ ਸਮੇਂ ਤੋਂ ਜਿਗਰ ਅਤੇ ਸਾਹ ਦੀਆਂ ਬੀਮਾਰੀਆਂ ਤੋਂ ਪੀੜਤ ਸਨ ਅਤੇ ਹਸਪਤਾਲ 'ਚ ਇਸ ਦਾ ਇਲਾਜ ਕਰਵਾ ਰਹੇ ਸਨ। ਡਾਕਟਰਾਂ ਮੁਤਾਬਕ ਤਾਰਿਕ ਦੀ ਤਬੀਅਤ ਵਿਗੜ ਗਈ ਸੀ ਕਿਉਂਕਿ ਉਸ ਦੇ ਲੀਵਰ ਵਿਚ ਇਨਫੈਕਸ਼ਨ ਵਧ ਗਈ ਸੀ ਅਤੇ ਉਨ੍ਹਾਂ ਦੇ 70 ਫੀਸਦੀ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਪੰਜਾਬ ਦੇ ਮੁੱਖ ਮੰਤਰੀ ਪਰਵੇਜ਼ ਇਲਾਹੀ ਨੇ ਕੁਝ ਦਿਨ ਪਹਿਲਾਂ ਹੀ ਤਾਰਿਕ ਦਾ ਮੁਫਤ ਇਲਾਜ ਕਰਨ ਦਾ ਐਲਾਨ ਕੀਤਾ ਸੀ ਜਦੋਂ ਉਨ੍ਹਾਂ ਦੀ ਬੀਮਾਰੀ ਦੀਆਂ ਖਬਰਾਂ ਸਾਹਮਣੇ ਆਈਆਂ ਸਨ। ਤਾਰਿਕ ਟੈਡੀ ਨੇ 90 ਦੇ ਦਹਾਕੇ ਵਿੱਚ ਕਮਰਸ਼ੀਅਲ ਥੀਏਟਰ ਵਿੱਚ ਆਪਣਾ ਨਾਮ ਬਣਾਇਆ ਸੀ।
ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਕੀਤਾ ਦੁੱਖ ਦਾ ਪ੍ਰਗਟਾਵਾ
ਦਸ ਦਸੀਏ ਕਿ ਤਾਰਿਕ ਟੈਡੀ ਪਾਕਿਸਤਾਨ ;ਚ ਹੀ ਨਹੀਂ ਬਲਕਿ ਹਿੰਦੁਸਤਾਨ ;ਚ ਵੀ ਆਪਣੀ ਸ਼ਾਨਦਾਰ ਕਾਮੇਡੀ ਲਈ ਜਾਣੇ ਜਾਂਦੇ ਸੀ। ਲਹਿੰਦੇ ਪੰਜਾਬ ਯਾਨਿ ਪਾਕਿਸਤਾਨੀ ਪੰਜਾਬ ਦੇ ਸੀਐਮ ਪਰਵੇਜ਼ ਇਲਾਹੀ ਨੇ ਟੈਡੀ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਸ ਦੇ ਨਾਲ ਹੀ ਸੀਐਮ ਨੇ ਪੀੜਤ ਦੇ ਪਰਿਵਾਰ ਨੂੰ 30 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਵੀ ਐਲਾਨ ਕੀਤਾ ਹੈ।
ਤਾਰਿਕ ਦੇ ਭਰਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਨਵੰਬਰ ਮਹੀਨਾ ਚੜ੍ਹਦੇ ਹੀ ਉਨ੍ਹਾਂ ਦੀ ਹਾਲਤ ਕਾਫੀ ਵਿਗੜਨ ਲੱਗੀ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਪਾਕਿਸਤਾਨ ਦੇ ਮਸ਼ਹੂਰ ਕਿਡਨੀ ਤੇ ਲਿਵਰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਉਨ੍ਹਾਂ ਨੂੰ ਆਈਸੀਯੂ ਵਿੱਚ ਰੱਖਿਆ ਗਿਆ ਸੀ।
ਕੁੱਝ ਦਿਨ ਪਹਿਲਾਂ ਤਾਰਿਕ ਦੇ ਪਰਿਵਾਰ ਵੱਲੋਂ ਅਧਿਕਾਰਤ ਬਿਆਨ ਵੀ ਜਾਰੀ ਕੀਤਾ ਗਿਆ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਉਨ੍ਹਾਂ ਨੂੰ ਜਿਗਰ ਨਾਲ ਸਬੰਧਤ ਸਮੱਸਿਆ ਹੋ ਰਹੀ ਹੈ। ਉਨ੍ਹਾਂ ਦਾ ਜਿਗਰ ਖਰਾਬ ਹੋ ਰਿਹਾ ਹੈ। ਫਿਲਹਾਰ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ, ਪਰ ਉਹ ਹਾਲੇ ਵੀ ਆਈਸੀਯੂ ਵਿੱਚ ਹਨ। ਇਸ ਬਿਆਨ ਤੋਂ ਕੁੱਝ ਦਿਨ ਬਾਅਦ ਹੀ ਤਾਰਿਕ ਗੁਜ਼ਰ ਗਏ। ਉਨ੍ਹਾਂ ਨੇ ਆਪਣੇ ਹਾਸੇ ਨਾਲ ਭਰਪੂਰ ਵੀਡੀਓਜ਼ ਨਾਲ ਪਾਕਿਸਤਾਨ ਤੇ ਭਾਰਤ ਦੋਵੇਂ ਮੁਲਕਾਂ ਨੂੰ ਖੂਬ ਹਸਾਇਆ ਸੀ।