ED ਦਫਤਰ ਪਹੁੰਚੀ ਰੀਆ ਚੱਕਰਵਰਤੀ
ਏਬੀਪੀ ਸਾਂਝਾ | 07 Aug 2020 12:19 PM (IST)
ਰੀਆ ਨੇ ਅਪੀਲ ਕੀਤੀ ਹੈ ਕਿ ਸੁਪਰੀਮ ਕੋਰਟ ਦੀ ਸੁਣਵਾਈ ਖ਼ਤਮ ਹੋਣ ਤੱਕ ਉਸ ਦਾ ਬਿਆਨ ਦਰਜ ਨਹੀਂ ਕੀਤਾ ਜਾਣਾ ਚਾਹੀਦਾ। ਰੀਆ ਨੂੰ ਈਡੀ ਦਾ ਸੰਮਨ ਵ੍ਹੱਟਸਐਪ 'ਤੇ ਮਿਲਿਆ, ਅਭਿਨੇਤਰੀ ਨੇ ਈਡੀ ਨੂੰ ਜਵਾਬ ਮੇਲ ਕੀਤਾ।
ਮੁੰਬਈ: ਸੁਸ਼ਾਂਤ ਸਿੰਘ ਰਾਜਪੂਤ ਕੇਸ ਵਿੱਚ ਸੀਬੀਆਈ ਤੇ ਈਡੀ ਜਾਂਚ 'ਚ ਲੱਗੇ ਹੋਏ ਹਨ। ਇਸ ਮਾਮਲੇ ਵਿੱਚ ਈਡੀ ਨੇ 7 ਅਗਸਤ ਨੂੰ ਰੀਆ ਚੱਕਰਵਰਤੀ ਨੂੰ ਪੁੱਛਗਿੱਛ ਲਈ ਬੁਲਾਇਆ ਸੀ ਪਰ ਰੀਆ ਨੇ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਸਾਹਮਣੇ ਪੇਸ਼ ਨਾ ਹੋਣ ਦੀ ਅਪੀਲ ਕੀਤੀ। ਅਪੀਲ ਨੂੰ ਈਡੀ ਨੇ ਰੱਦ ਕਰ ਦਿੱਤਾ ਸੀ। ਇਸ ਤੋਂ ਬਾਅਦ ਰੀਆ ਨੂੰ ਪੇਸ਼ ਹੋਣਾ ਪਿਆ। ਰੀਆ ਨੇ ਅਪੀਲ ਕੀਤੀ ਹੈ ਕਿ ਸੁਪਰੀਮ ਕੋਰਟ ਦੀ ਸੁਣਵਾਈ ਖ਼ਤਮ ਹੋਣ ਤੱਕ ਉਸ ਦਾ ਬਿਆਨ ਦਰਜ ਨਹੀਂ ਕੀਤਾ ਜਾਣਾ ਚਾਹੀਦਾ। ਰੀਆ ਨੂੰ ਈਡੀ ਦਾ ਸੰਮਨ ਵ੍ਹੱਟਸਐਪ 'ਤੇ ਮਿਲਿਆ, ਅਭਿਨੇਤਰੀ ਨੇ ਈਡੀ ਨੂੰ ਜਵਾਬ ਮੇਲ ਕੀਤਾ। ਹੁਣ ਖ਼ਬਰ ਹੈ ਕਿ ਰੀਆ ਈਡੀ ਸਾਹਮਣੇ ਪੇਸ਼ ਹੋ ਗਈ ਹੈ। ਜ਼ਹਿਰੀਲੀ ਸ਼ਰਾਬ ਮਾਮਲਾ: ਕੈਪਟਨ ਨੇ ਮੁਆਵਜ਼ਾ ਰਾਸ਼ੀ ਵਧਾਈ ਤੇ ਸਰਕਾਰੀ ਨੌਕਰੀ ਦਾ ਭਰੋਸਾ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ