Richa Chadha Galwan Tweet Row: ਬਾਲੀਵੁੱਡ ਅਦਾਕਾਰਾ ਰਿਚਾ ਚੱਢਾ ਅਜਿਹੀ ਅਦਾਕਾਰਾ ਹੈ, ਜੋ ਕਿਸੇ ਨਾ ਕਿਸੇ ਮੁੱਦੇ 'ਤੇ ਆਪਣੀ ਆਵਾਜ਼ ਬੁਲੰਦ ਕਰਦੀ ਰਹਿੰਦੀ ਹੈ। ਇਸ ਲਈ ਉਨ੍ਹਾਂ ਨੂੰ ਲੋਕਾਂ ਦਾ ਸਮਰਥਨ ਵੀ ਮਿਲਦਾ ਹੈ ਪਰ ਕਈ ਵਾਰ ਉਹ ਟ੍ਰੋਲਿੰਗ ਦਾ ਸ਼ਿਕਾਰ ਹੋ ਜਾਂਦੇ ਹਨ। ਹਾਲ ਹੀ 'ਚ ਰਿਚਾ ਚੱਢਾ ਨੇ ਫੌਜ ਨੂੰ ਲੈ ਕੇ ਅਜਿਹਾ ਟਵੀਟ ਕੀਤਾ ਹੈ, ਜਿਸ ਕਾਰਨ ਉਸ 'ਤੇ ਫੌਜ ਦਾ ਅਪਮਾਨ ਕਰਨ ਦਾ ਦੋਸ਼ ਲੱਗਾ ਹੈ। ਉਦੋਂ ਤੋਂ ਸੋਸ਼ਲ ਮੀਡੀਆ 'ਤੇ ਲੋਕ ਰਿਚਾ ਚੱਢਾ ਨੂੰ ਲੈ ਕੇ ਗੁੱਸੇ 'ਚ ਹਨ ਅਤੇ ਲਗਾਤਾਰ ਟਰੋਲ ਕਰ ਰਹੇ ਹਨ। ਦਰਅਸਲ ਉੱਤਰੀ ਫ਼ੌਜ ਦੇ ਕਮਾਂਡਰ ਲੈਫਟੀਨੈਂਟ ਜਨਰਲ ਉਪੇਂਦਰ ਦਿਵੇਦੀ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਭਾਰਤੀ ਫ਼ੌਜ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਨੂੰ ਵਾਪਸ ਲੈਣ ਵਰਗੇ ਆਦੇਸ਼ਾਂ ਨੂੰ ਲਾਗੂ ਕਰਨ ਲਈ ਤਿਆਰ ਹੈ। ਕਾਫ਼ੀ ਟ੍ਰੋਲਿੰਗ ਦਾ ਸ਼ਿਕਾਰ ਹੋਣ ਤੋਂ ਬਾਅਦ ਰਿਚਾ ਨੇ ਮਾਫੀ ਵੀ ਮੰਗ ਲਈ ਹੈ।
ਰਿਚਾ ਨੇ ਭਾਰਤੀ ਫੌਜ ਦਾ ਕੀਤਾ ਅਪਮਾਨ
ਰਿਚਾ ਨੇ ਟਵਿੱਟਰ 'ਤੇ ਜਨਰਲ ਉਪੇਂਦਰ ਦਿਵੇਦੀ ਦੇ ਬਿਆਨ ਦਾ ਹਵਾਲਾ ਦਿੰਦੇ ਹੋਏ ਲਿਖਿਆ, ''ਗਲਵਾਨ ਤੁਹਾਨੂੰ ਯਾਦ ਕਰ ਰਿਹਾ ਹੈ।'' ਇਸ ਤੋਂ ਬਾਅਦ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਪਹਿਲਾਂ ਰਿਚਾ ਚੱਢਾ ਦੇ ਟਵੀਟ ਨੂੰ ਸ਼ੇਅਰ ਕਰਦੇ ਹੋਏ ਲਿਖਿਆ, ''ਸ਼ਰਮਨਾਕ ਟਵੀਟ। ਇਸ ਨੂੰ ਜਲਦੀ ਵਾਪਸ ਲਿਆ ਜਾਵੇ। ਸਾਡੀਆਂ ਹਥਿਆਰਬੰਦ ਸੈਨਾਵਾਂ ਦਾ ਅਪਮਾਨ ਕਰਨਾ ਉਚਿਤ ਨਹੀਂ ਹੈ।''
ਬਹੁਤ ਸਾਰੇ ਸੋਸ਼ਲ ਮੀਡੀਆ ਉਪਭੋਗਤਾਵਾਂ ਨੇ ਰਿਚਾ ਚੱਢਾ ਦੀ ਭਾਰਤੀ ਫੌਜ ਦੀ ਆਲੋਚਨਾ ਕਰਨ ਅਤੇ ਭਾਰਤ ਅਤੇ ਚੀਨ ਦਰਮਿਆਨ 20 ਗਲਵਾਨ ਝੜਪ 'ਚ ਸ਼ਹੀਦ ਹੋਏ ਸੈਨਿਕਾਂ ਦੇ ਬਲੀਦਾਨ ਦਾ ਮਜ਼ਾਕ ਉਡਾਉਣ ਲਈ ਆਲੋਚਨਾ ਕੀਤੀ ਹੈ।
ਸੋਸ਼ਲ ਮੀਡੀਆ 'ਤੇ ਲੋਕ ਹਨ ਨਾਰਾਜ਼
ਦੱਸ ਦੇਈਏ ਕਿ 2020 'ਚ ਗਲਵਾਨ 'ਚ ਭਾਰਤ ਤੇ ਚੀਨ ਵਿਚਾਲੇ ਹਿੰਸਕ ਝੜਪ ਹੋਈ ਸੀ, ਜਿਸ 'ਚ 20 ਭਾਰਤੀ ਜਵਾਨ ਸ਼ਹੀਦ ਹੋ ਗਏ ਸਨ, ਜਿਸ ਤੋਂ ਬਾਅਦ ਭਾਰਤ ਤੇ ਚੀਨ ਦੇ ਰਿਸ਼ਤੇ ਬੇਹੱਦ ਤਣਾਅਪੂਰਨ ਹੋ ਗਏ। ਇਸ ਕਾਰਨ ਸੋਸ਼ਲ ਮੀਡੀਆ ਯੂਜ਼ਰਜ਼ ਅਦਾਕਾਰਾ ਨੂੰ ਕਾਫ਼ੀ ਟਰੋਲ ਕਰ ਰਹੇ ਹਨ। ਇਸ 'ਤੇ ਕੁਮੈਂਟ ਕਰਦੇ ਹੋਏ ਇਕ ਯੂਜ਼ਰ ਨੇ ਲਿਖਿਆ ਕਿ ਗਲਵਾਨ 'ਚ 20 ਬਹਾਦਰ ਜਵਾਨਾਂ ਨੇ ਦੇਸ਼ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਪਰ ਇੱਥੇ ਇਕ ਅਭਿਨੇਤਰੀ ਭਾਰਤੀ ਫੌਜ ਦਾ ਮਜ਼ਾਕ ਉਡਾ ਰਹੀ ਹੈ।