ਨਿਊਯਾਰਕ ‘ਚ ਇਲਾਜ ਕਰਵਾ ਰਹੇ ਰਿਸ਼ੀ ਦੀ ਸਿਹਤ ਬਾਰੇ ਵੱਡਾ ਖੁਲਾਸਾ
ਏਬੀਪੀ ਸਾਂਝਾ | 29 Jan 2019 12:55 PM (IST)
ਮੁੰਬਈ: ਪਿਛਲ਼ੇ ਕੁਝ ਸਮੇਂ ਤੋਂ ਰਿਸ਼ੀ ਕਪੂਰ ਨਿਊਯਾਰਕ ‘ਚ ਆਪਣਾ ਇਲਾਜ ਕਰਵਾ ਰਹੇ ਹਨ। ਇਸ ਤੋਂ ਬਾਅਦ ਉਨ੍ਹਾਂ ਦੀ ਬਿਮਾਰੀ ਨੂੰ ਲੈ ਕੇ ਕਈ ਅਫਵਾਹਾਂ ਸਾਹਮਣੇ ਆਈਆਂ ਹਨ। ਹੁਣ ਰਿਸ਼ੀ ਨੇ ਖੁਦ ਆਪਣੀ ਸਿਹਤ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ। ਹਾਲ ਹੀ ‘ਚ ਇੱਕ ਇੰਟਰਵਿਊ ‘ਚ ਰਿਸ਼ੀ ਨੇ ਕਿਹਾ, “ਮੇਰੀ ਸਿਹਤ ‘ਚ ਪਹਿਲਾਂ ਨਾਲੋਂ ਸੁਧਾਰ ਹੈ। ਮੈਂ ਅਜੇ ਕੁਝ ਦਿਨ ਹੋਰ ਆਪਣੇ ਕੰਮ ਤੋਂ ਦੂਰ ਰਹਾਂਗਾ। ਮੇਰਾ ਅਜੇ ਵੀ ਇਲਾਜ ਚਲ ਰਿਹਾ ਹੈ। ਉਮੀਦ ਹੈ ਕਿ ਮੈਂ ਜਲਦੀ ਹੀ ਇਸ ਬਿਮਾਰੀ ਤੋਂ ਰਿਕਵਰੀ ਕਰ ਲਵਾਂਗਾ। ਰੱਬ ਕਰੇ ਮੈਂ ਜਲਦੀ ਹੀ ਕੰਮ ‘ਤੇ ਵਾਪਸੀ ਕਰਾਂ।” ਰਿਸ਼ੀ ਦੀ ਪਤਨੀ ਲਗਾਤਾਰ ਸੋਸ਼ਲ ਮੀਡੀਆ ‘ਤੇ ਉਸ ਬਾਰੇ ਜਾਣਕਾਰੀ ਦਿੰਦੀ ਰਹਿੰਦੀ ਹੈ। ਭਾਰਤ ਤੋਂ ਦੂਰ ਰਿਸ਼ੀ 4 ਮਹੀਨੇ ਤੋਂ ਆਪਣਾ ਇਲਾਜ ਕਰਵਾ ਰਹੇ ਹਨ। ਉਨ੍ਹਾਂ ਨੇ ਆਪਣੀ ਬਿਮਾਰੀ ਬਾਰੇ ਅਜੇ ਤਕ ਕਿਸੇ ਨਾਲ ਗੱਲ ਨਹੀਂ ਕੀਤੀ। ਇਸ ਦੇ ਨਾਲ ਹੀ ਬਿਮਾਰੀ ਬਾਰੇ ਉੱਡ ਰਹੀਆਂ ਅਫਵਾਹਾਂ ‘ਤੇ ਰਿਸ਼ੀ ਆਪਣੇ ਫੈਨਸ ਨੂੰ ਧਿਆਨ ਨਾ ਦੇਣ ਦੀ ਅਪੀਲ ਵੀ ਕਰਦੇ ਰਹਿੰਦੇ ਹਨ।