ਮੁੰਬਈ: ਬਾਲੀਵੁੱਡ ਐਕਟਰ ਰਿਸ਼ੀ ਕਪੂਰ ਪਿਛਲੇ ਲੰਬੇ ਸਮੇਂ ਤੋਂ ਵਿਦੇਸ਼ ‘ਚ ਆਪਣਾ ਇਲਾਜ ਕਰਵਾ ਰਹੇ ਹਨ। ਰਿਸ਼ੀ ਕਪੂਰ ਦੇ ਭਰਾ ਰਣਧੀਰ ਕਪੂਰ ਨੇ ਏਬੀਪੀ ਨਿਊਜ਼ ਨਾਲ ਫੋਨ ‘ਤੇ ਖਾਸ ਗੱਲਬਾਤ ਕਰਦਿਆਂ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਦੇ ਛੋਟੇ ਭਰਾ ਰਿਸ਼ੀ ਕਪੂਰ ਹੁਣ ਕੈਂਸਰ ਤੋਂ ਆਦਾਜ਼ ਹੋ ਗਏ ਹਨ।

ਰਣਧੀਰ ਨੇ ਅੱਗੇ ਕਿਹਾ ਕਿ ਰਿਸ਼ੀ ਕਪੂਰ ਨੂੰ ਮੈਡੀਕਲ ਕੋਰਸ ਪੂਰਾ ਕਰਨਾ ਹੋਵੇਗਾ। ਇਸ ਤੋਂ ਬਾਅਦ ਉਹ ਭਾਰਤ ਵਾਪਸ ਪਰਤ ਸਕਦੇ ਹਨ। ਇਸ ਨੂੰ ਰਿਸ਼ੀ ਕਪੂਰ ਜਲਦੀ ਹੀ ਖ਼ਤਮ ਕਰਨ ਵਾਲੇ ਹਨ। ਰਣਧੀਰ ਕਪੂਰ ਨੇ ਇਹ ਸਾਫ਼ ਨਹੀਂ ਕੀਤਾ ਕਿ ਕੋਰਸ ਪੂਰਾ ਹੋਣ ਤੋਂ ਬਾਅਦ ਰਿਸ਼ੀ ਕਿਹੜੀ ਤਾਰੀਖ ਨੂੰ ਭਾਰਤ ਆ ਰਹੇ ਹਨ।



ਏਬੀਪੀ ਨਿਊਜ਼ ਨੇ ਰਿਸ਼ੀ ਕਪੂਰ ਦੇ ਚੰਗੇ ਦੋਸਤ ਕਹੇ ਜਾਣ ਵਾਲੇ ਫ਼ਿਲਮੇਕਰ ਰਾਹੁਲ ਰਵੇਲ ਨਾਲ ਵੀ ਸੰਪਰਕ ਕੀਤਾ ਤੇ ਉਨ੍ਹਾਂ ਤੋਂ ਰਿਸ਼ੀ ਬਾਰੇ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਕਿਹਾ, “ਮੈਂ ਜੋ ਕਹਿਣਾ ਸੀ, ਉਹ ਮੈਂ ਆਪਣੇ ਫੇਸਬੁੱਕ ਪੋਸਟ ‘ਚ ਲਿਖ ਦਿੱਤਾ ਤੇ ਇਸ ਬਾਰੇ ਉਹ ਹੋਰ ਕੋਈ ਜਾਣਕਾਰੀ ਨਹੀਂ ਦੇ ਸਕਦੇ।”

ਜਦੋਂ ਉਨ੍ਹਾਂ ਤੋਂ ਰਿਸ਼ੀ ਦੀ ਵਾਪਸੀ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਨੇ ਕੁਝ ਵੀ ਹੋਰ ਦੱਸਣ ਤੋਂ ਇਨਕਾਰ ਕਰ ਦਿੱਤਾ।