ਮੁੰਬਈ: ਮਸ਼ਹੂਰ ਹਾਸਰਸ ਕਲਾਕਾਰ ਕਪਿਲ ਸ਼ਰਮਾ ਛੇਤੀ ਹੀ ਟੈਲੀਵਿਜ਼ਨ ‘ਤੇ ਵਾਪਸੀ ਕਰਨ ਵਾਲੇ ਹਨ। ਕਪਿਲ ਦੇ ਸ਼ੋਅ ‘ਦ ਕਪਿਲ ਸ਼ਰਮਾ ਸ਼ੋਅ-2’ ਸ਼ੁਰੂ ਹੋਣ ਜਾ ਰਿਹਾ ਹੈ। ਜਿਸ ‘ਚ ਉਨ੍ਹਾਂ ਦੀ ਪੁਰਾਣੀ ਟੀਮ ਕੀਕੂ ਸ਼ਾਰਦਾ, ਸੁਮੋਨਾ ਚਕਰਵਰਤੀ, ਚੰਦਨ ਪ੍ਰਭਾਕਰ ਮਿਲਕੇ ਕੰਮ ਕਰ ਹਰੇ ਹਨ। ਸਿਰਫ ਇਹੀ ਨਹੀਂ ਇਨ੍ਹਾਂ ਸਭ ਦੇ ਨਾਲ ਸ਼ੋਅ ‘ਚ ਬਿੱਗ ਬੌਸ ਦੀ ਸਾਬਕਾ ਖਿਡਾਰੀ ਰੋਸ਼ੇਲ ਰਾਓ ਵੀ ਕਪਿਲ ਦੀ ਟੀਮ ਵਿੱਚ ਸ਼ਾਮਲ ਹੋ ਰਹੀ ਹੈ।
ਇਸ ਗੱਲ ‘ਤੇ ਮੁਹਰ ਰੋਸ਼ੇਲ ਨੇ ਇੱਕ ਇੰਟਰਵਿਊ ‘ਚ ਖੁਦ ਲਗਾਈ ਹੈ। ਉਸ ਨੇ ਦੱਸਿਆ, ‘ਪਿਛਲੀ ਵਾਰ ਟੀਮ ਨਾਲ ਖੂਬ ਮਜ਼ਾ ਆਇਆ ਸੀ। ਇਸ ਵਾਰ ਸ਼ੋਅ ‘ਚ ਹਿੱਸਾ ਨਾ ਲੈਣ ਦਾ ਮੇਰੇ ਕੋਲ ਕੋਈ ਤੁਕ ਸੀ ਹੀ ਨਹੀਂ। ਮੈਂ ਅਜਿਹਾ ਮੰਨਦੀ ਹਾਂ ਕਿ ਇਹ ਸ਼ੋਅ ਮੇਰੇ ਅੰਦਰ ਦੇ ਮਜ਼ਾਕਿਆ ਪਹਿਲੂ ਨੂੰ ਲੱਭਣ ‘ਚ ਮੇਰੀ ਮਦਦ ਕਰਦਾ ਹੈ।’


ਇਸ ਦੇ ਨਾਲ ਹੀ ਕਪਿਲ ਇਸੇ ਮਹੀਨੇ 12 ਤਾਰੀਖ਼ ਨੂੰ ਆਪਣੀ ਮੰਗੇਤਰ ਗਿੰਨੀ ਨਾਲ ਜਲੰਧਰ ‘ਚ ਵਿਆਹ ਕਰ ਰਹੇ ਹਨ। ਜਿਸ ਤੋਂ ਤੁਰੰਤ ਬਾਅਦ ਉਹ ਆਪਣੇ ਕੰਮ ‘ਤੇ ਵਾਪਸੀ ਵੀ ਕਰ ਲੈਣਗੇ। ਕਪਿਲ ਦੇ ਸ਼ੋਅ ‘ਚ ਭਾਰਤੀ ਸਿੰਘ ਅਤੇ ਕ੍ਰਿਸ਼ਨਾ ਅਭਿਸ਼ੇਕ ਵੀ ਆ ਰਹੇ ਹਨ। ਲੋਕਾਂ ‘ਚ ਇਸ ਸ਼ੋਅ ਨੂੰ ਦੇਖਣ ਦੀ ਉਤਸੁਕਤਾ ਕਾਫੀ ਜ਼ਿਆਦਾ ਹੈ। ‘ਕਪਿਲ ਸ਼ਰਮਾ ਸ਼ੋਅ’ ਨੂੰ ਸਲਮਾਨ ਖ਼ਾਨ ਪ੍ਰੋਡਿਊਸ ਕਰ ਰਹੇ ਹਨ।