RRR Nominated In Oscars 2023: ਭਾਰਤੀਆਂ ਲਈ ਵੱਡੀ ਖ਼ਬਰ ਹੈ। 95ਵੇਂ ਅਕੈਡਮੀ ਐਵਾਰਡਸ ਯਾਨੀ ਕਿ ਆਸਕਰਸ 2023 ਲਈ ਭਾਰਤ ਵਲੋਂ 2 ਫ਼ਿਲਮਾਂ ਦੀ ਪੁਸ਼ਟੀ ਹੋ ਚੁੱਕੀ ਹੈ। ਪਹਿਲੀ ਫ਼ਿਲਮ ਹੈ ਐੱਸ. ਐੱਸ. ਰਾਜਾਮੌਲੀ ਦੀ ‘ਆਰ. ਆਰ. ਆਰ.’। ਹਾਲਾਂਕਿ ‘ਆਰ. ਆਰ. ਆਰ.’ ਨੂੰ ਫ਼ਿਲਮ ਦੀ ਕੈਟਾਗਿਰੀ ’ਚ ਨਹੀਂ, ਸਗੋਂ ਇਸ ਦੇ ਗੀਤ ‘ਨਾਟੂ ਨਾਟੂ’ ਨੂੰ ‘ਆਰੀਜਨਲ ਸੌਂਗ’ ਕੈਟਾਗਿਰੀ ’ਚ ਸ਼ਾਰਟਲਿਸਟਿਡ ਕੀਤਾ ਗਿਆ ਹੈ।









‘ਨਾਟੂ ਨਾਟੂ’ ਗੀਤ ’ਚ ਰਾਮ ਚਰਨ ਤੇ ਜੂਨੀਅਰ ਐੱਨ. ਟੀ. ਆਰ. ਨੇ ਜ਼ਬਰਦਸਤ ਡਾਂਸ ਕਰਕੇ ਸਭ ਦਾ ਮਨ ਜਿੱਤ ਲਿਆ ਸੀ। ਉਥੇ ਗੁਰਜਾਤੀ ਫ਼ਿਲਮ ‘ਲਾਸਟ ਫ਼ਿਲਮ ਸ਼ੋਅ’ ਯਾਨੀ ਕਿ ‘ਛੇਲੋ ਸ਼ੋਅ’ ਨੂੰ ‘ਇੰਟਰਨੈਸ਼ਨਲ ਫੀਚਰ ਫ਼ਿਲਮ’ ਦੀ ਕੈਟਾਗਿਰੀ ’ਚ ਸ਼ਾਰਟਲਿਸਟਿਡ ਕੀਤਾ ਗਿਆ ਹੈ।






‘ਨਾਟੂ ਨਾਟੂ’ ਪਹਿਲਾ ਭਾਰਤੀ ਗੀਤ ਹੈ, ਜੋ ਇਸ ਕੈਟਾਗਿਰੀ ਲਈ ਸ਼ਾਰਟਲਿਸਟ ਕੀਤਾ ਗਿਆ ਹੈ ਤੇ ਗੀਤ ਨੂੰ ਆਸਕਰ ਐਵਾਰਡ ਮਿਲਣ ਦੀਆਂ ਉਮੀਦਾਂ ਵੀ ਬੇਹੱਦ ਜ਼ਿਆਦਾ ਹਨ ਕਿਉਂਕਿ ਇਸ ਗੀਤ ਨੂੰ ਭਾਰਤੀਆਂ ਦੇ ਨਾਲ-ਨਾਲ ਹੋਰਨਾਂ ਦੇਸ਼ਾਂ ਦੇ ਲੋਕਾਂ ਵਲੋਂ ਵੀ ਬੇਹੱਦ ਪਸੰਦ ਕੀਤਾ ਗਿਆ ਸੀ।


ਇਹ ਵੀ ਪੜ੍ਹੋ: ਜਦੋਂ ਸਮਿਤਾ ਪਾਟਿਲ ਨੂੰ ਵਿਆਹੁਤਾ ਐਕਟਰ ਰਾਜ ਬੱਬਰ ਨਾਲ ਹੋਇਆ ਸੀ ਪਿਆਰ, 80 ਦੇ ਦਹਾਕੇ ‘ਚ ਲਿਵ ਇਨ ‘ਚ ਰਹਿ ਕੇ ਬਟੋਰੀਆਂ ਸੀ ਸੁਰਖੀਆਂ