Neeru Bajwa Sister Rubina Bajwa Marriage: ਪੰਜਾਬੀ ਅਦਾਕਾਰਾ ਨੀਰੂ ਬਾਜਵਾ ਦੀ ਭੈਣ ਰੁਬੀਨਾ ਬਾਜਵਾ ਆਪਣੇ ਮੰਗੇਤਰ ਗੁਰਬਖਸ਼ ਸਿੰਘ ਚਾਹਲ ਨਾਲ ਅੱਜ ਯਾਨਿ 26 ਅਕਤੂਬਰ ਨੂੰ ਵਿਆਹ ਦੇ ਬੰਧਨ `ਚ ਬੱਝ ਜਾਵੇਗੀ। ਇਸ ਤੋਂ ਪਹਿਲਾਂ ਵਿਆਹ ਵਾਲੇ ਘਰ `ਚੋਂ ਕਈ ਸਾਰੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਨੂੰ ਦੇਖ ਕੇ ਇਹ ਸਾਫ਼ ਪਤਾ ਲਗਦਾ ਹੈ ਕਿ ਬਾਜਵਾ ਫ਼ੈਮਿਲੀ `ਚ ਵਿਆਹ ਦੀਆਂ ਖੂਬ ਰੌਣਕਾਂ ਲੱਗੀਆਂ ਹਨ। ਨੀਰੂ ਬਾਜਵਾ ਵੀ ਲਗਾਤਾਰ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਵਿਆਹ ਦੇ ਹਰ ਫ਼ੰਕਸ਼ਨ ਦੀ ਤਸਵੀਰ ਸ਼ੇਅਰ ਕਰ ਰਹੀ ਹੈ।


ਹੁਣ ਰੁਬੀਨਾ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਹੋਣ ਵਾਲੇ ਪਤੀ ਗੁਰਬਖਸ਼ ਸਿੰਘ ਚਾਹਲ ਦੇ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਸ ਵਿੱਚ ਦੋਵਾਂ ਦਾ ਰੋਮਾਂਟਿਕ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਇਹ ਤਸਵੀਰਾਂ ਰੁਬੀਨਾ ਨੇ ਆਪਣੇ ਵਿਆਹ ਤੋਂ ਠੀਕ ਕੁੱਝ ਘੰਟੇ ਪਹਿਲਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਫ਼ੈਨਜ਼ ਖੂਬ ਪਿਆਰ ਦੇ ਰਹੇ ਹਨ। ਇਸ ਦੇ ਨਾਲ ਨਾਲ ਰੁਬੀਨਾ ਤੇ ਗੁਰਬਖਸ਼ ਨੂੰ ਵਧਾਈਆਂ ਦੇ ਸੰਦੇਸ਼ ਵੀ ਮਿਲ ਰਹੇ ਹਨ। 









ਇਸ ਦੇ ਨਾਲ ਨਾਲ ਨੀਰੂ ਬਾਜਵਾ ਲਗਾਤਾਰ ਵਿਆਹ ਦੇ ਫ਼ੰਕਸ਼ਨਾਂ ਦੀਆਂ ਤਸਵੀਰਾਂ ਸ਼ੇਅਰ ਕਰ ਰਹੀ ਹੈ। ਬੀਤੇ ਦਿਨ ਨੀਰੂ ਬਾਜਵਾ ਨੇ ਆਪਣੇ ਪਤੀ ਤੇ ਬੇਟੀਆਂ ਦੇ ਨਾਲ ਪਿਆਰੀ ਤਸਵੀਰ ਸ਼ੇਅਰ ਕੀਤੀ ਸੀ। ਜਿਸ ਨੂੰ ਸੋਸ਼ਲ ਮੀਡੀਆ ਤੇ ਕਾਫ਼ੀ ਪਸੰਦ ਕੀਤਾ ਗਿਆ।






ਇਸ ਦੇ ਨਾਲ ਨਾਲ ਨੀਰੂ ਬਾਜਵਾ ਨੇ ਵਿਆਹ ਨਾਲ ਜੁੜੀਆਂ ਹੋਰ ਵੀ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਦੇਖੋ ਤਸਵੀਰਾਂ:








ਕਾਬਿਲੇਗ਼ੌਰ ਹੈ ਕਿ ਰੁਬੀਨਾ ਬਾਜਵਾ ਹਾਲ ਹੀ `ਚ ਫ਼ਿਲਮ `ਤੇਰੀ ਮੇਰੀ ਗੱਲ ਬਣ ਗਈ` `ਚ ਅਖਿਲ ਨਾਲ ਨਜ਼ਰ ਆਈ ਸੀ। ਇਹ ਫ਼ਿਲਮ ਦਰਸ਼ਕਾਂ ਨੂੰ ਪਸੰਦ ਨਹੀਂ ਆਈ ਸੀ। ਇਸ ਦੇ ਨਾਲ ਨਾਲ ਉਹ ਆਪਣੀ ਭੈਣ ਨੀਰੂ ਬਾਜਵਾ ਤੇ ਰੌਸ਼ਨ ਪ੍ਰਿੰਸ ਦੇ ਨਾਲ ਫ਼ਿਲਮ `ਬਿਊਟੀਫ਼ੁਲ ਬਿੱਲੋ` `ਚ ਵੀ ਨਜ਼ਰ ਆਈ ਸੀ।