Neeru Bajwa Rubina Bajwa: ਪੰਜਾਬੀ ਅਦਾਕਾਰਾ ਨੀਰੂ ਬਾਜਵਾ ਦੀ ਭੈਣ ਰੁਬੀਨਾ ਬਾਜਵਾ ਦਾ ਵਿਆਹ ਹੋ ਗਿਆ ਹੈ। ਉਸ ਨੇ ਆਪਣੇ ਮੰਗੇਤਰ ਗੁਰਬਖਸ਼ ਚਾਹਲ ਨਾਲ 26 ਅਕਤੂਬਰ ਨੂੰ ਲਾਵਾਂ ਲਈਆਂ। ਇਸ ਮੌਕੇ ਬਾਜਵਾ ਪਰਿਵਾਰ `ਚ ਖੁਸ਼ੀਆਂ ਦਾ ਮਾਹੌਲ ਦੇਖਣ ਨੂੰ ਮਿਲਿਆ। ਪਰ ਇਸ ਦੌਰਾਨ ਸਭ ਦੀਆਂ ਨਜ਼ਰਾਂ ਦੁਲਹਨ ਦੀ ਬਜਾਏ ਦੁਲਹਨ ਦੀ ਭੈਣ ਯਾਨਿ ਨੀਰੂ ਬਾਜਵਾ ਤੇ ਟਿਕੀਆਂ ਰਹੀਆਂ
ਜੀ ਹਾਂ, ਵਿਆਹ ਵਿੱਚ ਸਾਰੀ ਲਾਈਮਲਾਈਟ ਨੀਰੂ ਬਾਜਵਾ ਨੂੰ ਮਿਲੀ। ਕਿਉਂਕਿ ਉਹ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਸੀ।
ਇਸ ਦੌਰਾਨ ਨੀਰੂ ਬਾਜਵਾ ਨੇ ਸਮੁੰਦਰ ਕਿਨਾਰੇ ਕਈ ਪੋਜ਼ ਦਿੱਤੇ ਹਨ। ਇਸ ਦੇ ਨਾਲ ਨਾਲ ਅਦਾਕਾਰਾ ਨੇ ਆਪਣੇ ਪਤੀ ਹੈਰੀ ਜਵੰਧਾ ਨਾਲ ਵੀ ਰੋਮਾਂਟਿਕ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਤਸਵੀਰਾਂ `ਚ ਨੀਰੂ ਬਾਜਵਾ ਬੀਜ ਰੰਗ ਦੇ ਫਲੋਰਲ ਪ੍ਰਿੰਟ ਵਾਲੇ ਲਹਿੰਗੇ `ਚ ਨਜ਼ਰ ਆ ਰਹੀ ਹੈ। ਇਸ ਆਊਟਫ਼ਿੱਟ `ਚ ਨੀਰੂ ਬੇਹੱਦ ਖੂਬਸੂਰਤ ਲੱਗ ਰਹੀ ਹੈ।
ਨੀਰੂ ਨੇ ਆਪਣੀ ਡਰੈੱਸ ਨਾਲ ਜ਼ਿਆਦਾ ਹੈਵੀ ਜਿਊਲਰੀ ਕੈਰੀ ਨਹੀਂ ਕੀਤੀ ਤੇ ਨਾਲ ਹੀ ਮੇਕਅੱਪ ਵੀ ਮਿਨੀਮਲ ਕੀਤਾ ਹੈ। ਕੁੱਲ ਮਿਲਾ ਕੇ ਨੀਰੂ ਬਾਜਵਾ ਨੇ ਵਿਆਹ ਲਈ ਸਾਦਗ਼ੀ ਭਰਿਆ ਲੁੱਕ ਅਪਣਾਇਆ ਹੈ।
ਆਪਣੇ ਸਾਦਗੀ ਭਰੇ ਅੰਦਾਜ਼ `ਚ ਵੀ ਨੀਰੂ ਨੇ ਮਹਿਫ਼ਿਲ ਲੁੱਟ ਲਈ ਹੈ। ਸਮੁੰਦਰ ਕਿਨਾਰੇ ਅਦਾਕਾਰਾ ਦਾ ਇਹ ਅੰਦਾਜ਼ ਫ਼ੈਨਜ਼ ਨੂੰ ਕਾਫ਼ੀ ਪਸੰਦ ਆ ਰਿਹਾ ਹੈ।
ਇਸ ਦੇ ਨਾਲ ਨਾਲ ਨੀਰੂ ਬਾਜਵਾ ਨੇ ਆਪਣੇ ਪਤੀ ਹੈਰੀ ਨਾਲ ਕਈ ਰੋਮਾਂਟਿਕ ਪੋਜ਼ ਦਿੱਤੇ ਹਨ।
ਨੀਰੂ ਬਾਜਵਾ ਦੇ ਵਰਕ ਫ਼ਰੰਟ ਦੀ ਗੱਲ ਕਰੀਏ ਤਾਂ ਅਦਾਕਾਰਾ ਦੀਆਂ ਸਾਲ 2022 `ਚ ਕਈ ਫ਼ਿਲਮਾਂ ਆਈਆਂ। ਨੀਰੂ `ਲੌਂਗ ਲਾਚੀ 2`, `ਕ੍ਰਿਮੀਨਲ` ਤੇ `ਮਾਂ ਦਾ ਲਾਡਲਾ` ਵਰਗੀਆਂ ਫ਼ਿਲਮਾਂ `ਚ ਨਜ਼ਰ ਆਈ ਸੀ। ਇਸ ਦੇ ਨਾਲ ਨਾਲ ਨੀਰੂ `ਚੱਲ ਜਿੰਦੀਏ` ਫ਼ਿਲਮ `ਚ ਵੀ ਨਜ਼ਰ ਆਉਣ ਵਾਲੀ ਹੈ। ਇਹ ਫ਼ਿਲਮ ਅਗਲੇ ਸਾਲ ਯਾਨਿ 2023 `ਚ ਰਿਲੀਜ਼ ਹੋਣ ਜਾ ਰਹੀ ਹੈ।