Sagar Di Vohti New Record: ਪਿਛਲੇ ਕੁੱਝ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਇੱਕ ਗਾਣਾ ਜ਼ਬਰਦਸਤ ਵਾਇਰਲ ਹੋ ਰਿਹਾ ਹੈ। ਇਹ ਗਾਣਾ ਹੈ 'ਸਾਗਰ ਦੀ ਵੋਹਟੀ ਲੈਂਦੀ ਇੰਡੀਕਾ ਚਲਾ'। ਇਸ ਗਾਣੇ ਨੂੰ ਸਤਨਾਮ ਸਾਗਰ ਤੇ ਉਨ੍ਹਾਂ ਦੀ ਪਤਨੀ ਨੇ ਗਾਇਆ ਸੀ। ਉਨ੍ਹਾਂ ਨੇ ਇਸ ਗਾਣੇ ਨੂੰ 2005 'ਚ ਗਾਇਆ ਤੇ ਹੁਣ 17 ਸਾਲਾਂ ਬਾਅਦ ਇਹ ਗਾਣਾ ਜ਼ਬਰਦਸਤ ਵਾਇਰਲ ਹੋ ਰਿਹਾ ਹੈ। ਲੋਕਾਂ ਨੇ ਇਸ ਗਾਣੇ 'ਤੇ ਖੂਬ ਰੀਲਾਂ ਬਣਾਈਆਂ ਤੇ ਹਾਲੇ ਵੀ ਸੋਸ਼ਲ ਮੀਡੀਆ 'ਤੇ ਇਹ ਗੀਤ ਲੋਕਾਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ। ਇਸ ਦਾ ਸਬੂਤ ਹੈ ਗਾਣੇ ਦੇ ਨਾਂ ਬਣਿਆ ਨਵਾਂ ਰਿਕਾਰਡ। 

Continues below advertisement

ਇਹ ਵੀ ਪੜ੍ਹੋ:  ਕੰਗਨਾ ਰਣੌਤ ਨੇ ਸੁਭਾਸ਼ ਚੰਦਰ ਬੋਸ ਨੂੰ ਦੱਸਿਆ ਦੇਸ਼ ਦਾ ਪਹਿਲਾ ਪ੍ਰਧਾਨ ਮੰਤਰੀ, ਲੋਕ ਰੱਜ ਕੇ ਉਡਾ ਰਹੇ ਮਜ਼ਾਕ, ਬੋਲੇ- 'ਆਉਂਦਾ ਜਾਂਦਾ ਕੁੱਝ ਹੈ ਨਹੀਂ ਤੇ...'

ਜੀ ਹਾਂ, 'ਸਾਗਰ ਦੀ ਵੋਹਟੀ' ਗੀਤ 'ਤੇ ਇਕੱਲੇ ਇੰਸਟਾਗ੍ਰਾਮ 'ਤੇ ਹੀ 1.5 ਮਿਲੀਅਨ ਯਾਨਿ 15 ਲੱਖ ਰੀਲਾਂ ਬਣ ਚੁੱਕੀਆ ਹਨ। ਕੁੱਝ ਹੀ ਦਿਨਾਂ 'ਚ ਇਸ ਗੀਤ ਨੂੰ ਇਹ ਵੱਡਾ ਮੁਕਾਮ ਹਾਸਲ ਹੋਇਆ ਹੈ। ਇਹੀ ਨਹੀਂ, ਇਸ ਗਾਣੇ ਦੀ ਰਫਤਾਰ ਹਾਲੇ ਵੀ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ। 1.5 ਮਿਲੀਅਨ ਰੀਲਾਂ ਤੋਂ ਬਾਅਦ ਵੀ ਇਹ ਗਾਣਾ ਟਰੈਂਡਿੰਗ 'ਚ ਚੱਲ ਰਿਹਾ ਹੈ। 

Continues below advertisement

ਇਸ ਗਾਣੇ ਨੇ ਪੂਰੀ ਦੁਨੀਆ ਦੇ ਲੋਕਾਂ ਨੂੰ ਕਮਲਾ ਕੀਤਾ ਹੋਇਆ ਹੈ। ਇਹੀ ਨਹੀਂ ਪੰਜਾਬੀ ਕਲਾਕਾਰ ਵੀ ਵਧ ਚੜ੍ਹ ਕੇ ਇਸ ਗਾਣੇ 'ਤੇ ਰੀਲਾਂ ਬਣਾ ਰਹੇ ਹਨ।

ਨਿਮਰਤ ਖਹਿਰਾ ਦੀ ਰੀਲ ਸਭ ਤੋਂ ਜ਼ਿਆਦਾ ਵਾਇਰਲ ਹੋਈ ਸੀ।

ਕਮੇਡੀ ਕੁਈਨ ਭਾਰਤੀ ਸਿੰਘ ਨੇ ਵੀ ਆਪਣੇ ਪਤੀ ਹਰਸ਼ ਨਾਲ ਇਸ ਗਾਣੇ 'ਤੇ ਰੀਲ ਬਣਾਈ ਸੀ।

ਇਸ ਗਾਣੇ ਦੇ ਅਸਲ ਗਾਇਕ ਸਤਨਾਮ ਸਾਗਰ ਤੇ ਉਨ੍ਹਾਂ ਦੀ ਪਤਨੀ ਦੀ ਰੀਲ ਵੀ ਕਾਫੀ ਜ਼ਿਆਦਾ ਵਾਇਰਲ ਹੋ ਚੁੱਕੀ ਹੈ।

ਇਹ ਵੀ ਪੜ੍ਹੋ:  ਮਾਧੁਰੀ ਦੀਕਸ਼ਿਤ ਦੇ ਵਿਆਹ ਤੋਂ ਬਾਅਦ ਦੀਪਿਕਾ ਪਾਦੂਕੋਣ ਦੇ ਪਿਤਾ ਦੀ ਹਾਲਤ ਹੋ ਗਈ ਸੀ ਖਰਾਬ, ਬੋਲੀ- 'ਰੋ-ਰੋ ਕੇ ਅੱਖਾਂ...'