ਸੈਫ ਅਲੀ ਬਣੇ ਸਰਤਾਜ ਸਿੰਘ, ਸੋਸ਼ਲ ਮੀਡੀਆ 'ਤੇ ਤਸਵੀਰਾਂ ਵਾਇਰਲ
ਏਬੀਪੀ ਸਾਂਝਾ | 07 Dec 2018 02:34 PM (IST)
ਮੁੰਬਈ: ਕੁਝ ਸਮਾਂ ਪਹਿਲਾਂ ਸੈਫ ਅਲੀ ਖ਼ਾਨ ਤੇ ਨਵਾਜ਼ੂਦੀਨ ਸਿਦੀਕੀ ਦੀ ਜੋੜੀ ਵੈੱਬ ਸੀਰੀਜ਼ ‘ਸੇਕਰੇਡ ਗੇਮਸ’ ‘ਚ ਨਜ਼ਰ ਆਈ ਸੀ। ਔਡੀਅੰਸ ਵੱਲੋਂ ਮਿਲੇ ਚੰਗੇ ਪਿਆਰ ਤੋਂ ਬਾਅਦ ਇਸ ਸੀਰੀਜ਼ ਦਾ ਅਗਲਾ ਪਾਰਟ ਜਲਦੀ ਹੀ ਸਾਹਮਣੇ ਆਵੇਗਾ। ਇਸ ਦੀ ਸ਼ੂਟਿੰਗ ਸੈਫ ਨੇ ਸ਼ੁਰੂ ਕਰ ਦਿੱਤੀ ਹੈ। ਇਸ ਸੀਰੀਜ਼ ‘ਚ ਸੈਫ ਪੁਲਿਸ ਅਫਸਰ ਸਰਤਾਜ ਸਿੰਘ ਦੇ ਰੋਲ ‘ਚ ਨਜ਼ਰ ਆਏ ਸੀ। ਇਸ ਦੀ ਸ਼ੂਟਿੰਗ ਉਹ ਮੁੰਬਈ ‘ਚ ਕਰ ਰਹੇ ਹਨ। ਸੀਰੀਜ਼ ਦੀ ਸ਼ੂਟਿੰਗ ਸ਼ੁਰੂ ਹੋਣ ਦੇ ਨਾਲ ਹੀ ਸੈਫ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਵੀ ਹੋ ਗਈਆਂ ਹਨ। ਸੀਰੀਜ਼ ਦੇ ਸੀਕੁਅਲ ‘ਚ ਵੀ ਇਹੀ ਸਟਾਰਸ ਨਜ਼ਰ ਆਉਣਗੇ। ਪਹਿਲੀ ਸੀਰੀਜ਼ ‘ਚ ਨਵਾਜ਼ੂਦੀਨ ਨੇ ਗੈਂਗਸਟਰ ਗਣੇਸ਼ ਗਾਇਤੋਂਡੇ ਦਾ ਰੋਲ ਕੀਤਾ ਸੀ। ਸੀਰੀਜ਼ ਦੇ ਦੂਜੇ ਭਾਗ ‘ਚ ਮਰਾਠੀ ਐਕਟਰਸ ਅੰਮ੍ਰਿਤਾ ਸੁਭਾਸ਼ ਵੀ ਅਹਿਮ ਕਿਰਦਾਰ ‘ਚ ਨਜ਼ਰ ਆਵੇਗੀ।