ਪ੍ਰਿਅੰਕਾ ਦੇ ‘ਭਾਰਤ’ ਛੱਡਣ ‘ਤੇ ਸਲੀਮ ਨੇ ਖੋਲ੍ਹੀ ਜ਼ੁਬਾਨ
ਏਬੀਪੀ ਸਾਂਝਾ | 30 Jul 2018 10:12 AM (IST)
ਮੁੰਬਈ: ਕੁਝ ਦਿਨ ਪਹਿਲਾ ਪ੍ਰਿਅੰਕਾ ਨੇ ਸਲਮਾਨ ਦੀ ਫ਼ਿਲਮ ‘ਭਾਰਤ’ ਦੀ ਸ਼ੂਟਿੰਗ ਸ਼ੁਰੂ ਹੋਣ ਤੋਂ ਸਿਰਫ ਦੋ ਦਿਨ ਪਹਿਲਾ ਮਨ੍ਹਾ ਕਰ ਦਿੱਤਾ। ਜਿਸ ਤੋਂ ਬਾਅਦ ਪੀਸੀ ਬਾਲੀਵੁੱਡ ‘ਚ ਕਾਫੀ ਸੁਰਖੀਆਂ ‘ਚ ਹੈ। ਪਹਿਲਾ ਫ਼ਿਲਮ ਦੇ ਪ੍ਰੋਡਿਊਸਰਾਂ ਨੇ ਦੇਸੀ ਗਰਲ ਦੇ ਇਸ ਵਤੀਰੇ ਨੂੰ ‘ਅਨਪ੍ਰੋਫੈਸ਼ਨਲ ਕਿਹਾ ਅਤੇ ਹੁਣ ਸਲੀਮ ਹੋ ਗਏ ਨੇ ਗੁੱਸਾ। ਜੀ ਹਾਂ ਸਲਮਾਨ ਖਾਨ ਦੇ ਫਾਰਦ ਸਲੀਮ ਖਾਨ ਨੇ ਪ੍ਰਿਅੰਕਾ ਦੇ ‘ਭਾਰਤ’ ਨੂੰ ਨਾਂਹ ਕਰਨ ‘ਤੇ ਜਿਸ ‘ਤੇ ਸਭ ਨੂੰ ਉਮੀਦ ਸੀ ਕੀ ਸ਼ਾਇਦ ਸਲਮਾਨ ਇਸ ਗੱਲ ਤੋਂ ਕਾਫੀ ਨਾਰਾਜ਼ ਹੋਣਗੇ, ਪਰ ਸਲੀਮ ਨੇ ਕਿਹਾ ਉਨ੍ਹਾਂ ਦਾ ਬੇਟਾ ਪ੍ਰਿਅੰਕਾ ਦੇ ਫ਼ਿਲਮ ਨੂੰ ਅਚਾਨਕ ਛੱਡਣ ‘ਤੇ ਨਾਰਾਜ਼ ਨਹੀਂ ਹੈ। ਸਲੀਮ ਨੇ ਇੱਕ ਵੈਬਸਾਈਟ ਨੂੰ ਇੰਟਰਵਿਊ ਦਿੰਦੇ ਹੋਏ ਕਿਹਾ, ‘ਪ੍ਰਿਅੰਕਾ ‘ਭਾਰਤ’ ਨਹੀਂ ਕਰਨਾ ਚਾਹੁੰਦੀ ਤਾਂ ਕੋਈ ਗੱਲ ਨਹੀਂ, ਸਾਡੀ ਇੰਡਸਟਰੀ ‘ਚ ਇਹ ਪਹਿਲੀ ਵਾਰ ਤਾਂ ਨਹੀਂ ਹੋਇਆ। ਇਸ ਤੋਂ ਪਹਿਲਾਂ ਵੀ ਕਈਂ ਵਾਰ ਅਜਿਹੀਆਂ ਚੀਜਾਂ ਹੋ ਚੁੱਕੀਆਂ ਹਨ’। ਸਲੀਮ ਨੇ ਆਪਣੀ ਗੱਲ ਅੱਗੇ ਵਧਾਉਂਦੇ ਹੋਏ ਕਿਹਾ, ‘ਅਸੀ ਪ੍ਰਿਅੰਕਾ ਦੇ ਇਸ ਫੈਸਲੇ ਦਾ ਸਨਮਾਨ ਕਰਦੇ ਹਾਂ। ਕਈਂ ਵਾਰ ਅਜਿਹੇ ਫੈਸਲੇ ਡੇਟਸ ਦੀ ਪ੍ਰੇਸ਼ਾਨੀ ਕਾਰਨ ਕਰਨੇ ਪੈ ਜਾਂਦੇ ਹਨ, ਕਦੇ ਕਿਸੇ ਰੋਲ ਕਾਰਨ ਅਤੇ ਕਦੇ ਇਨਸਾਨ ਦੀਆਂ ਕੁਝ ਮਜਬੂਰੀਆਂ ਵੀ ਹੋ ਸਕਦੀਆਂ ਹਨ। ਮੈਨੂੰ ਨਹੀਂ ਪਤਾ ਪ੍ਰਿਅੰਕਾ ਨੇ ਫ਼ਿਲਮ ਨੂੰ ਨਾਂਹ ਕਿਉਂ ਕੀਤੀ ਹੈ ਅਤੇ ਉਸ ਦੇ ਅਜਿਹਾ ਕਰਨ ‘ਤੇ ਨਾ ਮੈਂ ਨਾਰਾਜ਼ ਹਾਂ ਅਤੇ ਨਾ ਹੀ ਸਲਮਾਨ ਖ਼ਫਾ ਹੈ’। ਇਸ ਦੇ ਨਾਲ ਹੀ ਸਲੀਮ ਤੋਂ ਪੁੱਛੀਆ ਕਿ ਹੁਣ ਪ੍ਰਿਅੰਕਾ ਦੀ ਥਾਂ ‘ਤੇ ਕਿਸ ਐਕਟਰਸ ਨੂੰ ਕਾਸਟ ਕੀਤਾ ਜਾਵੇਗਾ ਤਾਂ ਸਲੀਮ ਨੇ ਕਿਹਾ ‘ਕੋਈ ਵੀ ਆ ਜਾਵੇਗੀ। ਬਹੁਤ ਲੋਕ ਨੇ’। ਇਸ ਤੋਂ ਪਹਿਲਾਂ ਤਕ ਖ਼ਬਰਾਂ ਆ ਰਹੀਆਂ ਸੀ ਕਿ ਸਲਮਾਨ, ਪ੍ਰਿਅੰਕਾ ਦੇ ਇਸ ਫੈਸਲੇ ਤੋਂ ਕਾਫੀ ਨਾਰਾਜ਼ ਹੈ ਅਤੇ ਉਨ੍ਹਾਂ ਨੇ ਪੀਸੀ ਨਾਲ ਭਵਿੱਖ ‘ਚ ਕਦੇ ਕੰਮ ਨਾ ਕਰਨ ਦੀ ਸਹੁੰ ਵੀ ਲਈ ਹੈ। ਸਲੀਮ ਨੇ ਤਾਂ ਆਪਣਾ ਰਿਐਕਸ਼ਨ ਦੇ ਦਿੱਤਾ ਹੈ ਹੁਣ ਦੇਖਦੇ ਹਾਂ ਕੀ ਸਲਮਾਨ ਖਾਨ ਖੁਦ ਇਸ ਬਾਰੇ ਕਦੋਂ ਬੋਲਦੇ ਹਨ।