AP Dhillon Meets Salman Khan: ਪੰਜਾਬੀ-ਕੈਨੇਡੀਅਨ ਗਾਇਕ ਏਪੀ ਢਿੱਲੋਂ ਇਨੀਂ ਦਿਨੀਂ ਖੂਬ ਚਰਚਾ ਵਿੱਚ ਹੈ। ਦਰਅਸਲ, ਗਾਇਕ ਦੀ ਡਾਕਿਊਮੈਂਟਰੀ ਕੱਲ੍ਹ ਯਾਨਿ 18 ਅਗਸਤ ਨੂੰ ਐਮੇਜ਼ੋਨ ਪ੍ਰਾਈਮ ਵੀਡੀਓ 'ਤੇ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਮੁੰਬਈ 'ਚ ਢਿੱਲੋਂ ਦੀ ਡਾਕਿਊਮੈਂਟਰੀ ਦੀ ਸਕ੍ਰੀਨਿੰਗ ਰੱਖੀ ਗਈ ਸੀ। ਜਿਸ ਵਿੱਚ ਬਾਲੀਵੁੱਡ ਦੇ ਦਿੱਗਜ ਸਿਤਾਰੇ ਵੀ ਸ਼ਾਮਲ ਹੋਏ। ਇਨ੍ਹਾਂ ਸਿਤਾਰਿਆਂ 'ਚ ਬਾਲੀਵੁੱਡ ਦੇ ਭਾਈਜਾਨ ਸਲਮਾਨ ਖਾਨ ਦਾ ਨਾਂ ਵੀ ਸ਼ਾਮਲ ਹੈ। 


ਇਹ ਵੀ ਪੜ੍ਹੋ: 'ਗਦਰ 2' ਦੀ ਜ਼ਬਰਦਸਤ ਕਮਾਈ ਜਾਰੀ, 6ਵੇਂ ਦਿਨ ਫਿਲਮ ਨੇ ਕੀਤੀ 262 ਕਰੋੜ ਦੀ ਕਮਾਈ, ਜਲਦ ਹੋਣਗੇ 300 ਕਰੋੜ


ਜਿਵੇਂ ਹੀ ਸਲਮਾਨ ਖਾਨ ਏਪੀ ਢਿੱਲੋਂ ਦੀ ਡਾਇਊਮੈਂਟਰੀ ਦੀ ਸਕ੍ਰੀਨਿੰਗ 'ਤੇ ਪਹੁੰਚੇ ਤਾਂ ਗਾਇਕ ਤੁਰੰਤ ਭਾਈਜਾਨ ਦੇ ਗਲ ਲੱਗ ਗਿਆ। ਉੱਧਰੋਂ ਭਾਈਜਾਨ ਵੀ ਬੜੇ ਪਿਆਰ ਨਾਲ ਗਾਇਕ ਨੂੰ ਮਿਲੇ। ਇਸ ਦੌਰਾਨ ਗਾਇਕ ਭਾਈਜਾਨ ਦੇ ਗਲ ਲੱਗ ਕੇ ਕਾਫੀ ਇਮੋਸ਼ਨਲ ਹੋ ਗਿਆ। ਹੁਣ ਇਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਹੈ। ਫੈਨਜ਼ ਇਸ ਵੀਡੀਓ 'ਤੇ ਕਮੈਂਟ ਕਰਕੇ ਖੂਬ ਪਿਆਰ ਦੀ ਬਰਸਾਤ ਕਰ ਰਹੇ ਹਨ। ਦੇਖੋ ਇਹ ਵੀਡੀਓ:









ਦੱਸ ਦਈਏ ਰਣਵੀਰ ਸਿੰਘ ਵੀ ਇਸ ਸਕ੍ਰੀਨਿੰਗ 'ਚ ਸ਼ਾਮਲ ਹੋਇਆ ਸੀ। ਇਸ ਈਵੈਂਟ ਦੀਆਂ ਬੇਹੱਦ ਖੂਬਸੂਰਤ ਤਸਵੀਰਾਂ ਸਾਹਮਣੇ ਆਈਆਂ ਹਨ। 






ਕਾਬਿਲੇਗ਼ੌਰ ਹੈ ਕਿ ਗਾਇਕ ਅਤੇ ਰੈਪਰ ਏਪੀ ਢਿੱਲੋਂ 'ਤੇ ਇੱਕ ਨਵੀਂ ਦਸਤਾਵੇਜ਼ੀ ਸੀਰੀਜ਼ ਐਮਾਜ਼ਾਨ ਪ੍ਰਾਈਮ ਵੀਡੀਓ ਤੇ ਆਉਣ ਵਾਲੀ ਹੈ। ਜਿਸ ਨੂੰ ਲੈ ਕੇ ਫੈਨਜ਼ ਕਾਫੀ ਉਤਸ਼ਾਹਿਤ ਹਨ। ਪ੍ਰਾਈਮ ਵੀਡੀਓ ਨੇ ਇਸ ਸੀਰੀਜ਼ ਦਾ ਐਲਾਨ ਕੀਤਾ ਹੈ। ਇਸ ਸੀਰੀਜ਼ ਦਾ ਨਾਂ 'ਏ.ਪੀ. ਢਿੱਲੋਂ: ਫਸਟ ਆਫ ਏ ਕਾਇਨਡ' ਹੈ। ਇਹ ਸੀਰੀਜ਼ 18 ਅਗਸਤ ਐਮਾਜ਼ਾਨ ਪ੍ਰਾਈਮ ਵੀਡੀਓ 'ਤੇ ਦਿਖਾਈ ਜਾਵੇਗੀ। ਦੱਸ ਦੇਈਏ ਕਿ ਸੀਰੀਜ਼ 'ਚ 'ਏਪੀ. ਢਿੱਲੋਂ ਦਾ ਪੂਰੇ ਸਫਰ ਬਾਰੇ ਦੱਸਿਆ ਹੈ ਕਿਵੇਂ ਗਾਇਕ ਨੂੰ ਜੀਵਨ 'ਚ ਕਾਫੀ ਸੰਘਰਸ਼ ਕਰਨ ਤੋਂ ਬਾਅਦ ਇਹ ਮੁਕਾਮ ਹਾਸਲ ਹੋਇਆ ਹੈ।


ਇਹ ਵੀ ਪੜ੍ਹੋ: 'ਗਦਰ 2' ਨੂੰ ਲੈਕੇ ਪਾਕਿਸਤਾਨੀ ਅਦਾਕਾਰਾ ਨਾਦੀਆ ਖਾਨ ਦਾ ਖੁਲਾਸਾ, ਧਰਮਿੰਦਰ-ਸੰਨੀ ਦਿਓਲ ਬਾਰੇ ਕਹੀ ਇਹ ਵੱਡੀ ਗੱਲ