ਮੁੰਬਈ: ਪੰਜਾਬ ਤੋਂ ਬਾਅਦ ਸਲਮਾਨ ਖ਼ਾਨ ਦੀ ਫ਼ਿਲਮ ‘ਭਾਰਤ’ ਦੀ ਸ਼ੂਟਿੰਗ ਹੁਣ ਦਿੱਲੀ ‘ਚ ਸ਼ੁਰੂ ਜੋ ਚੁੱਕੀ ਹੈ। ਬੀਤੇ ਦਿਨ ਹੀ ਸਲਮਾਨ ਦਿੱਲੀ ਪਹੁੰਚੇ ਹਨ। ‘ਭਾਰਤ’ ਦੇ ਸੈੱਟ ਤੋਂ ਸਲਮਾਨ ਦੀ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ, ਜਿਸ ‘ਚ ਦੱਸਿਆ ਗਿਆ ਹੈ ਕਿ ਇਸ ਫ਼ਿਲਮ ਦੀ ਸ਼ੂਟਿੰਗ ਦਿੱਲੀ ‘ਚ ਸ਼ੁਰੂ ਹੋ ਗਈ ਹੈ। ਇਸ ਵੀਡੀਓ ਨੂੰ ਫ਼ਿਲਮ ਦੇ ਪ੍ਰੋਡਿਊਸਰ ਤੇ ਸਲਮਾਨ ਖ਼ਾਨ ਦੇ ਜੀਜਾ ਅਤੁੱਲ ਅਗਨੀਹੋਤਰੀ ਨੇ ਸ਼ੇਅਰ ਕੀਤੀ ਹੈ।


ਇਹ ਵੀਡੀਓ ਸਲਮਾਨ ਦੇ ਸੈੱਟ ‘ਤੇ ਪਹੁੰਚਣ ਦੇ ਹਨ। ਹਾਲ ਹੀ ‘ਚ ਸਲਮਾਨ ਨੇ ਆਪਣੀ ਫ਼ਿਲਮ ਦਾ ਪੰਜਾਬ ਦਾ ਸ਼ੂਟ ਖ਼ਤਮ ਕੀਤਾ ਹੈ, ਜਿਸ ਤੋਂ ਬਾਅਦ ਉਨ੍ਹਾਂ ਨੇ ਦਿੱਲੀ ਦਾ ਰੁਖ ਕੀਤਾ ਹੈ। ਅਤੁੱਲ ਅਗਨੀਹੋਤਰੀ ਲਗਾਤਾਰ ਆਪਣੀ ਫ਼ਿਲਮ ਬਾਰੇ ਜਾਣਕਾਰੀ ਸੋਸ਼ਲ ਮੀਡੀਆ ‘ਤੇ ਔਡੀਅੰਸ ਨਾਲ ਸ਼ੇਅਰ ਕਰਦੇ ਰਹਿੰਦੇ ਹਨ। ਫ਼ਿਲਮ ਦਾ ਡਾਇਰੈਕਸ਼ਨ ਅਲੀ ਅੱਬਾਸ ਜ਼ਫ਼ਰ ਕਰ ਰਹੇ ਹਨ।


ਫ਼ਿਲਮ ‘ਚ ਸਲਮਾਨ ਦੇ ਓਪੋਜ਼ਿਟ ਕੈਟਰੀਨਾ ਕੈਫ ਵੀ ਨਜ਼ਰ ਆਵੇਗੀ ਜੋ ਇਸ ਤੋਂ ਪਹਿਲਾਂ ਕਈ ਫ਼ਿਲਮਾਂ ‘ਚ ਸਕਰੀਨ ਸ਼ੇਅਰ ਕਰ ਚੁੱਕੀ ਹੈ। ਇਨ੍ਹਾਂ ਤੋਂ ਇਲਾਵਾ ਫ਼ਿਲਮ ‘ਚ ਨੌਰਾ ਫਤੇਹੀ, ਤੱਬੂ, ਦਿਸ਼ਾ ਪਟਾਨੀ, ਸੁਨੀਲ ਗ੍ਰੋਵਰ ਤੇ ਜੈਕੀ ਸ਼ਰੌਫ ਨਜ਼ਰ ਆਉਣਗੇ। ‘ਭਾਰਤ’ 2019 ‘ਚ ਈਦ ਮੌਕੇ ਰਿਲੀਜ਼ ਹੋਣੀ ਹੈ।