Salman Khan Pooja Hegde Love Rumor: ਕੁਝ ਦਿਨ ਪਹਿਲਾਂ, ਇੱਕ ਟਵੀਟ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਸਲਮਾਨ ਖਾਨ ਨੂੰ ਫਿਲਮ 'ਕਿਸ ਕਾ ਭਾਈ ਕਿਸੀ ਕੀ ਜਾਨ' ਦੇ ਸੈੱਟ 'ਤੇ ਪੂਜਾ ਹੇਗੜੇ ਨਾਲ ਪਿਆਰ ਹੋ ਗਿਆ ਸੀ। ਇਹ ਟਵੀਟ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਗਿਆ ਸੀ। ਹੁਣ ਸਲਮਾਨ ਦੇ ਇੱਕ ਦੋਸਤ ਨੇ ਇਸ ਅਫਵਾਹ 'ਤੇ ਪ੍ਰਤੀਕਿਰਿਆ ਦਿੱਤੀ ਹੈ।
ਸਲਮਾਨ ਦੇ ਕਰੀਬੀ ਦੋਸਤ ਨੇ ਖਬਰ ਦਾ ਕੀਤਾ ਖੰਡਨ
ਨਿਊਜ਼ 18 ਦੀ ਰਿਪੋਰਟ ਮੁਤਾਬਕ ਸਲਮਾਨ ਦੇ ਦੋਸਤ ਨੇ ਕਿਹਾ, ''ਜਿਹੜੇ ਲੋਕ ਇਸ ਤਰ੍ਹਾਂ ਦੀਆਂ ਹਾਸੋਹੀਣੀ ਖਬਰਾਂ ਫੈਲਾਉਂਦੇ ਹਨ, ਉਨ੍ਹਾਂ ਨੂੰ ਥੋੜ੍ਹੀ ਸ਼ਰਮ ਕਰਨੀ ਚਾਹੀਦੀ ਹੈ। ਉਹ ਲੜਕੀ (ਪੂਜਾ ਹੇਗੜੇ) ਸਲਮਾਨ ਦੀ ਧੀ ਦੀ ਉਮਰ ਦੀ ਹੈ। ਸਿਰਫ਼ ਇਸ ਲਈ ਕਿ ਉਹ ਇਕੱਠੇ ਇੱਕ ਫ਼ਿਲਮ ਕਰ ਰਹੇ ਹਨ (ਕਿਸ ਕਾ ਭਾਈ ਕਿਸੀ ਕੀ ਜਾਨ) ਕੁਝ ਬੇਵਕੂਫ਼ ਸੋਚ ਸਕਦੇ ਹਨ ਕਿ ਇਹ ਫ਼ਿਲਮ ਲਈ ਇੱਕ ਚੰਗੀ ਪ੍ਰਮੋਸ਼ਨ ਹੈ। ਪਰ ਇਹ ਸ਼ਰਮਨਾਕ ਹੈ। ਦੋਸਤ ਨੇ ਅੱਗੇ ਕਿਹਾ, ਸਲਮਾਨ ਖਾਨ ਅਜਿਹੀਆਂ ਅਫਵਾਹਾਂ ਦੀ ਪਰਵਾਹ ਨਹੀਂ ਕਰਦੇ।
ਆਲੋਚਕ ਉਮੈਰ ਸੰਧੂ ਨੇ ਇਸ ਅਫਵਾਹ ਨੂੰ ਟਵਿੱਟਰ 'ਤੇ ਕੀਤਾ ਸੀ ਪੋਸਟ
ਤੁਹਾਨੂੰ ਦੱਸ ਦੇਈਏ ਕਿ ਪਿਛਲੇ ਹਫਤੇ ਸਵੈ-ਦਾਵੀ ਆਲੋਚਕ ਉਮੈਰ ਸੰਧੂ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇਹ ਅਫਵਾਹ ਪੋਸਟ ਕੀਤੀ ਸੀ ਕਿ ਸਲਮਾਨ ਖਾਨ ਅਤੇ ਪੂਜਾ ਹੇਗੜੇ ਟਿੰਸੇਲ ਟਾਊਨ ਦੀ ਨਵੀਂ ਜੋੜੀ ਹਨ। ਉਸਨੇ ਟਵੀਟ ਕੀਤਾ, "ਬ੍ਰੇਕਿੰਗ ਨਿਊਜ਼: ਸ਼ਹਿਰ ਵਿੱਚ ਨਵਾਂ ਜੋੜਾ !!! ਮੇਗਾ ਸਟਾਰ #SalmanKhan ਨੂੰ #PoojaHegde ਨਾਲ ਪਿਆਰ ਹੋ ਗਿਆ ਹੈ !! ਉਨ੍ਹਾਂ ਦੇ ਪ੍ਰੋਡਕਸ਼ਨ ਹਾਊਸ ਨੇ ਵੀ ਉਸਨੂੰ ਅਗਲੀਆਂ 2 ਫਿਲਮਾਂ ਲਈ ਸਾਈਨ ਕਰ ਲਿਆ ਹੈ !! ਉਹ ਅੱਜਕਲ ਇਕੱਠੇ ਸਮਾਂ ਬਿਤਾ ਰਹੇ ਹਨ ਸਲਮਾਨ ਦੇ ਨਜ਼ਦੀਕੀ ਸੂਤਰਾਂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ, ਕੁਝ ਯੂਜ਼ਰਸ ਨੇ ਉਮੈਰ ਦੇ ਸਰੋਤਾਂ 'ਤੇ ਵੀ ਸਵਾਲ ਉਠਾਏ ਹਨ।
'ਕਿਸ ਕਾ ਭਾਈ ਕਿਸ ਕੀ ਜਾਨ' 'ਚ ਕਈ ਨਵੇਂ ਚਿਹਰੇ ਆਉਣਗੇ ਨਜ਼ਰ
ਇਸ ਸਭ ਦੇ ਵਿਚਕਾਰ, ਤੁਹਾਨੂੰ ਦੱਸ ਦੇਈਏ ਕਿ ਫਰਹਾਦ ਸਾਮਜੀ ਸਲਮਾਨ ਖਾਨ ਦੀ ਮੋਸਟ ਅਵੇਟਿਡ ਫਿਲਮ 'ਕਿਸ ਕਾ ਭਾਈ ਕਿਸ ਕੀ ਜਾਨ' ਨੂੰ ਡਾਇਰੈਕਟ ਕਰ ਰਹੇ ਹਨ। ਟੀਵੀ ਅਦਾਕਾਰਾ ਸ਼ਵੇਤਾ ਤਿਵਾਰੀ ਦੀ ਧੀ ਪਲਕ ਤਿਵਾਰੀ ਅਤੇ ਬਿੱਗ ਬੌਸ 13 ਫੇਮ ਸ਼ਹਿਨਾਜ਼ ਗਿੱਲ ਵਰਗੇ ਕੁਝ ਨਵੇਂ ਚਿਹਰੇ ਵੀ ਇਸ ਫਿਲਮ ਵਿੱਚ ਨਜ਼ਰ ਆਉਣਗੇ।