Salman Khan Jassie Gill Pics: ਸਲਮਾਨ ਖਾਨ ਨੂੰ ਬਾਲੀਵੁੱਡ ਦਾ ਭਾਈਜਾਨ ਕਿਹਾ ਜਾਂਦਾ ਹੈ। ਉਨ੍ਹਾਂ ਨੇ ਕਰੀਬ 3 ਸਾਲ ਬਾਅਦ 'ਕਿਸੀ ਕਾ ਭਾਈ ਕਿਸੀ ਕੀ ਜਾਨ' ਨਾਲ ਬਾਲੀਵੁੱਡ 'ਚ ਕਮਬੈਕ ਕੀਤਾ ਹੈ। ਇਹ ਇੱਕ ਮਲਟੀ ਸਟਾਰਰ ਫਿਲਮ ਹੈ, ਜਿਸ ਵਿੱਚ ਸਿਤਾਰਿਆਂ ਦਾ ਮੇਲਾ ਲੱਗਿਆ ਹੋਇਆ ਹੈ। ਇਸ ਫਿਲਮ ਦੀ ਬਾਕਸ ਆਫਿਸ 'ਤੇ ਕਮਾਈ ਹੌਲੀ ਰਫਤਾਰ ਨਾਲ ਹੋ ਰਹੀ ਹੈ, ਪਰ ਇਸ ਫਿਲਮ ਨੇ ਸਲਮਾਨ ਖਾਨ ਤੇ ਜੱਸੀ ਗਿੱਲ ਨੂੰ ਹਮੇਸ਼ਾ ਲਈ ਇੱਕ ਦੂਜੇ ਦਾ ਦੋਸਤ ਬਣਾ ਦਿੱਤਾ ਹੈ।

ਇਹ ਵੀ ਪੜ੍ਹੋ: ਜਦੋਂ ਸ਼ਾਹਰੁਖ ਖਾਨ-ਗੌਰੀ ਦਾ ਹੋਇਆ ਸੀ ਵਿਆਹ, ਸ਼ਾਹਰੁਖ ਕੋਲ ਰਹਿਣ ਲਈ ਘਰ ਵੀ ਨਹੀਂ ਸੀ, ਇਸ ਸ਼ਖਸ ਨੇ ਕੀਤੀ ਸੀ ਮਦਦ

ਜੀ ਹਾਂ, ਹਾਲ ਹੀ 'ਚ ਗਾਇਕ ਤੇ ਅਦਾਕਾਰ ਜੱਸੀ ਗਿੱਲ ਨੇ ਸੋਸ਼ਲ ਮੀਡੀਆ 'ਤੇ ਕੁੱਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਵਿੱਚ ਉਨ੍ਹਾਂ ਦੀ ਭਾਈਜਾਨ ਸਲਮਾਨ ਨਾਲ ਖਾਸ ਬੌਂਡਿੰਗ ਦੇਖਣ ਨੂੰ ਮਿਲ ਰਹੀ ਹੈ। ਤਸਵੀਰਾਂ 'ਚ ਭਾਈਜਾਨ ਜੱਸੀ ਗਿੱਲ 'ਤੇ ਖੂਬ ਪਿਆਰ ਲੁਟਾਉਂਦੇ ਹੋਏ ਨਜ਼ਰ ਆ ਰਹੇ ਹਨ। ਇਹੀ ਨਹੀਂ ਇੱਕ ਤਸਵੀਰ 'ਚ ਤਾਂ ਸਲਮਾਨ ਜੱਸੀ ਨੂੰ ਚੁੰਮਦੇ ਨਜ਼ਰ ਆ ਰਹੇ ਹਨ। ਇਨ੍ਹਾਂ ਤਸਵੀਰਾਂ 'ਚ ਸਲਮਾਨ ਤੇ ਜੱਸੀ ਗਿੱਲ ਨਾਲ ਰਾਘਵ ਜੁਆਲ ਵੀ ਨਜ਼ਰ ਆ ਰਹੇ ਹਨ। ਇਹ ਤਸਵੀਰਾਂ ਹੁਣ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। 

ਸਲਮਾਨ ਨੇ ਜੱਸੀ ਗਿੱਲ ਨੂੰ ਚੁੰਮਿਆਸਲਮਾਨ ਖਾਨ ਤੇ ਜੱਸੀ ਗਿੱਲ ਦੀ 'ਕਿਸੀ ਕਾ ਭਾਈ ਕਿਸੀ ਕੀ ਜਾਨ' ਦੌਰਾਨ ਕਾਫੀ ਚੰਗੀ ਦੋਸਤੀ ਹੋ ਗਈ ਹੈ। ਜੱਸੀ ਗਿੱਲ ਵੀ ਆਪਣੇ ਕਈ ਇੰਟਰਵਿਊਜ਼ ;ਚ ਦੱਸ ਚੁੱਕੇ ਹਨ ਕਿ ਉਹ ਖੁਦ ਨੂੰ ਖੁਸ਼ਕਿਸਮਤ ਮਹਿਸੂਸ ਕਰਦੇ ਹਨ ਕਿ ਉਹ ਸਲਮਾਨ ਨੂਮ ਪਰਸਨਲ ਤੌਰ 'ਤੇ ਜਾਣਦੇ ਹਨ। ਦੇਖੋ ਇਹ ਤਸਵੀਰ:

ਕਾਬਿਲੇਗੌਰ ਹੈ ਕਿ ਸਲਮਾਨ ਖਾਨ ਦੀ ਫਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਹਾਲ ਹੀ 'ਚ ਰਿਲੀਜ਼ ਹੋਈ ਹੈ। ਇਹ ਫਿਲਮ 100 ਕਰੋੜ ਦਾ ਅੰਕੜਾ ਪਾਰ ਕਰਨ ਵਾਲੀ ਹੈ, ਪਰ ਸਲਮਾਨ ਦੀ ਫਿਲਮ ਦੇ ਹਿਸਾਬ ਨਾਲ ਇਸ ਦੀ ਕਮਾਈ ਦੀ ਰਫਤਾਰ ਕਾਫੀ ਹੌਲੀ ਹੈ। ਦੱਸ ਦਈਏ ਕਿ ਇਸ ਫਿਲਮ 'ਚ ਸਲਮਾਨ ਖਾਨ, ਪੂਜਾ ਹੇਗੜੇ, ਰਾਘਵ ਜੁਆਲ, ਸ਼ਹਿਨਾਜ਼ ਗਿੱਲ, ਜੱਸੀ ਗਿੱਲ, ਪਲਕ ਤਿਵਾਰੀ, ਵੇਂਕਟੇਸ਼ ਤੇ ਭੂਮਿਕਾ ਚਾਵਲਾ ਮੁੱਖ ਕਿਰਦਾਰਾਂ 'ਚ ਨਜ਼ਰ ਆਏ ਸੀ।

ਇਹ ਵੀ ਪੜ੍ਹੋ: ਐਮੀ ਵਿਰਕ ਨੇ ਧੀਆਂ-ਭੈਣਾਂ ਬਾਰੇ ਕਹੀ ਅਜਿਹੀ ਗੱਲ, ਵੀਡੀਓ ਦੇਖ ਤੁਹਾਨੂੰ ਵੀ ਹੋਵੇਗਾ ਮਾਣ