Kisi Ka Bhai Kisi Ki Jaan New Song: ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਆਪਣੀ ਨਵੀਂ ਫਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਨੂੰ ਲੈ ਕੇ ਚਰਚਾ 'ਚ ਹਨ। ਇਹ ਫਿਲਮ ਬਹੁਤ ਜਲਦ ਸਿਨੇਮਾਘਰਾਂ 'ਚ ਦਸਤਕ ਦੇਣ ਜਾ ਰਹੀ ਹੈ। ਹੁਣ ਇਸ ਫਿਲਮ ਦਾ ਲੇਟੈਸਟ ਗੀਤ 'ਬਥੂਕੰਮਾ' ਰਿਲੀਜ਼ ਹੋਇਆ ਹੈ, ਜਿਸ 'ਚ ਪੂਰੀ ਸਟਾਰਕਾਸਟ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਵੀਡੀਓ ਗੀਤ 'ਚ ਸਲਮਾਨ ਖਾਨ ਦੇ ਲੁੱਕ ਨੇ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ।

Continues below advertisement

ਇਹ ਵੀ ਪੜ੍ਹੋ: ਸੁਨੰਦਾ ਸ਼ਰਮਾ ਪਿਤਾ ਦੇ ਜਨਮਦਿਨ 'ਤੇ ਹੋਈ ਭਾਵੁਕ, ਤਸਵੀਰਾਂ ਸ਼ੇਅਰ ਕਰ ਦਿੱਤੀ ਸ਼ਰਧਾਂਜਲੀ

ਸਾਊਥ ਇੰਡੀਅਨ ਲੁੱਕ 'ਚ ਨਜ਼ਰ ਆਏ ਸਲਮਾਨ ਖਾਨ'ਕਿਸੀ ਕਾ ਭਾਈ ਕਿਸੀ ਕੀ ਜਾਨ' ਦੇ ਗੀਤ ਬਥੁਕੰਮਾ 'ਚ ਸਲਮਾਨ ਖਾਨ ਸਾਊਥ ਇੰਡੀਅਨ ਲੁੱਕ 'ਚ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਸ਼ਹਿਨਾਜ਼ ਗਿੱਲ, ਪਲਕ ਤਿਵਾਰੀ, ਰਾਘਵ ਜੁਆਲ, ਸਿਧਾਰਥ ਨਿਗਮ ਵੀ ਉਨ੍ਹਾਂ ਨਾਲ ਨਜ਼ਰ ਆ ਰਹੇ ਹਨ। ਸਾਰਿਆਂ ਨੇ ਦੱਖਣੀ ਭਾਰਤੀ ਪਹਿਰਾਵੇ ਪਹਿਨੇ ਹੋਏ ਹਨ। ਇਸ ਗੀਤ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।

Continues below advertisement

ਇੱਥੇ ਦੇਖੋ ਵੀਡੀਓ

'ਬਥੁਕੰਮਾ' ਤੇਲੰਗਾਨਾ ਵਿੱਚ ਇੱਕ ਤਿਉਹਾਰ ਹੈ, ਜਿਸ ਵਿੱਚ ਔਰਤਾਂ ਫੁੱਲਾਂ ਨਾਲ ਦੇਵੀ ਸਤੀ ਦੀ ਪੂਜਾ ਕਰਦੀਆਂ ਹਨ। ਇਸ ਦੀ ਝਲਕ ਗੀਤ 'ਚ ਦੇਖਣ ਨੂੰ ਮਿਲ ਰਹੀ ਹੈ। ਇਸ ਗੀਤ ਨੂੰ ਸੰਤੋਸ਼ ਵੈਂਕੀ, ਆਇਰਾ ਉਡੁਪੀ, ਹਰੀਨੀ ਇਵਾਤੂਰੀ, ਸੁਚੇਥਾ ਬਸਰੂਰ ਅਤੇ ਵਿਜੇਲਕਸ਼ਮੀ ਮੇਟੀਨਾਹੋਲ ਨੇ ਗਾਇਆ ਹੈ। ਗੀਤ ਨੂੰ ਰਵੀ ਬਸਰੂਰ ਨੇ ਕੰਪੋਜ਼ ਕੀਤਾ ਹੈ। ਇਸ ਦੇ ਬੋਲ ਕਿੰਜਲ ਰਾਜ ਅਤੇ ਹਰੀਨੀ ਇਵਾਤੂਰੀ ਨੇ ਲਿਖੇ ਹਨ।

ਇਸ ਦਿਨ ਸਲਮਾਨ ਖਾਨ ਦੀ ਫਿਲਮ ਹੋਵੇਗੀ ਰਿਲੀਜ਼ਦੱਸ ਦੇਈਏ ਕਿ ਇਸ ਤੋਂ ਪਹਿਲਾਂ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਦੇ ਤਿੰਨ ਗੀਤ ਰਿਲੀਜ਼ ਹੋ ਚੁੱਕੇ ਹਨ, ਜਿਨ੍ਹਾਂ ‘ਚ ‘ਨਈਓ ਲਗਦਾ’, ‘ਬਿੱਲੀ ਬਿੱਲੀ’ ਅਤੇ ‘ਜੀ ਰਹੇ’ ਸ਼ਾਮਲ ਹਨ। ਫਰਹਾਦ ਸਾਮਜੀ ਨੇ ਸਲਮਾਨ ਖਾਨ ਦੀ ਫਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਦਾ ਨਿਰਦੇਸ਼ਨ ਕੀਤਾ ਹੈ। ਇਸ 'ਚ ਜਗਪਤੀ ਬਾਬੂ, ਵਿਜੇਂਦਰ ਸਿੰਘ, ਅਭਿਮਨਿਊ ਸਿੰਘ, ਜੱਸੀ ਗਿੱਲ ਅਤੇ ਵਿਨਾਲੀ ਭਟਨਾਗਰ ਵਰਗੇ ਸਿਤਾਰੇ ਵੀ ਨਜ਼ਰ ਆਉਣਗੇ। ਇਹ ਫਿਲਮ ਈਦ ਦੇ ਮੌਕੇ ਯਾਨੀ 21 ਅਪ੍ਰੈਲ 2023 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

ਇਹ ਵੀ ਪੜ੍ਹੋ: ਦੇਬੀ ਮਖਸੂਸਪੁਰੀ ਦੀ ਨਵੀਂ ਕਵਿਤਾ ਜਿੱਤ ਲਵੇਗੀ ਤੁਹਾਡਾ ਦਿਲ, ਗਾਇਕ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਵੀਡੀਓ