ਮੁੰਬਈ: ਜਲਦੀ ਹੀ ਸਲਮਾਨ ਖ਼ਾਨ ਦੇ ਹੋਮ ਪ੍ਰੋਡਕਸ਼ਨ ਤਹਿਤ ਬਣੀ ਫ਼ਿਲਮ ‘ਨੋਟਬੁੱਕ’ ਦਾ ਚੌਥਾ ਗਾਣਾ ਰਿਲੀਜ਼ ਹੋਣ ਵਾਲਾ ਹੈ। ਇਸ ਫ਼ਿਲਮ ਦੇ ਹੁਣ ਤਕ ਤਿੰਨ ਗਾਣੇ ਅਤੇ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ ਜਿਸ ਨੂੰ ਲੋਕਾਂ ਨੇ ਕਾਫੀ ਪਸੰਦ ਵੀ ਕੀਤਾ ਹੈ। ਹੁਣ ਰਿਲੀਜ਼ ਹੋਣ ਵਾਲੇ ਗਾਣੇ ਦੀ ਖਾਸ ਗੱਲ ਹੈ ਕਿ ਇਸ ਨੂੰ ਬਾਲੀਵੁੱਡ ਦੇ ਭਾਈਜਾਨ ਸਲਮਾਨ ਖ਼ਾਨ ਨੇ ਗਾਇਆ ਹੈ। ‘ਨੋਟਬੁੱਕ’ ਦੇ ਚੌਥੇ ਗਾਣੇ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ ਜਿਸ ਨੂੰ ਖੁਦ ਸਲਮਾਨ ਖ਼ਾਨ ਨੇ ਆਪਣੇ ਟਵਿੱਟਰ ‘ਤੇ ਸ਼ੇਅਰ ਕੀਤਾ ਹੈ। ਪਰ ਪੂਰਾ ਗਾਣਾ ਸਾਹਮਣੇ ਆਉਣ ‘ਚ ਅਜੇ ਦੋ ਦਿਨ ਦਾ ਸਮਾਂ ਬਾਕੀ ਹੈ। ਸਲਮਾਨ ਦੇ ਪ੍ਰੋਡਕਸ਼ਨ ਤਹਿਤ ਬਣੀ ਇਸ ਫ਼ਿਲਮ ਨਾਲ ਸਲਮਾਨ ਦੇ ਦੋਸਤ ਮੋਹਨੀਸ਼ ਬਹਲ ਦੀ ਧੀ ਅਤੇ ਨੂਤਨ ਦੀ ਪੋਤੀ ਪ੍ਰਨੂਤਨ ਅਤੇ ਸਲਮਾਨ ਦੇ ਦੋਸਤ ਦਾ ਬੇਟਾ ਜ਼ਹੀਰ ਇਕਬਾਲ ਬਾਲੀਵੁੱਡ ‘ਚ ਕਦਮ ਰੱਖਣ ਜਾ ਰਹੇ ਹਨ। ਇਹ ਇੱਕ ਲਵਸਟੋਰੀ ਹੋਵੇਗੀ। ਜਿਸ ਦੀ ਕਹਾਣੀ ਲੋਕਾਂ ਨੂੰ 29 ਮਾਰਚ ਨੂੰ ਪਤਾ ਲੱਗੇਗੀ।