Salman Khan Poses with Shah Rukh Khan Son Aryan Khan: ਅੰਬਾਨੀ ਪਰਿਵਾਰ ਦੇ ਸੱਭਿਆਚਾਰਕ ਕੇਂਦਰ ਦੇ ਉਦਘਾਟਨ ਮੌਕੇ ਬਾਲੀਵੁੱਡ ਤੋਂ ਹਾਲੀਵੁੱਡ ਸਿਤਾਰਿਆਂ ਦਾ ਮੇਲਾ ਦੇਖਣ ਨੂੰ ਮਿਲਿਆ। ਇਸ ਸਮਾਗਮ ਦੀ ਸ਼ੁਰੂਆਤ ਦੌਰਾਨ ਕਈ ਵੱਡੀਆਂ ਹਸਤੀਆਂ ਨਜ਼ਰ ਆਈਆਂ। ਇੱਥੇ ਕੁੱਝ ਅਜਿਹੇ ਲੋਕ ਵੀ ਆਪਸ 'ਚ ਟਕਰਾਏ, ਜਿਨ੍ਹਾਂ ਦੇ ਮਿਲਣ ਦਾ ਪੂਰੀ ਦੁਨੀਆ ਇੰਤਜ਼ਾਰ ਕਰ ਰਹੇ ਸੀ। ਹੁਣ ਪਤਾ ਲੱਗਾ ਹੈ ਕਿ ਸਲਮਾਨ ਖਾਨ ਅਤੇ ਸ਼ਾਹਰੁਖ ਖਾਨ ਬੇਸਟ ਫ੍ਰੈਂਡ ਦੀ ਤਰ੍ਹਾਂ ਹਨ। ਅਜਿਹੇ 'ਚ ਸ਼ਾਹਰੁਖ ਦੇ ਪਰਿਵਾਰ ਨਾਲ ਸਲਮਾਨ ਦਾ ਰਿਸ਼ਤਾ ਕਿਸ ਤਰ੍ਹਾਂ ਦਾ ਹੈ, ਇਹ ਬੀਤੀ ਰਾਤ ਦੇਖਣ ਨੂੰ ਮਿਲਿਆ। ਸਲਮਾਨ ਖਾਨ ਨੇ ਗੌਰੀ ਖਾਨ ਅਤੇ ਉਨ੍ਹਾਂ ਦੇ ਦੋਨਾਂ ਬੱਚਿਆਂ ਦੇ ਨਾਲ ਮੀਡੀਆ ਦੇ ਸਾਹਮਣੇ ਕਈ ਪੋਜ਼ ਦਿੱਤੇ, ਨਾਲ ਹੀ ਆਰੀਅਨ ਖਾਨ ਅਤੇ ਸਲਮਾਨ ਖਾਨ ਵਿਚਾਲੇ ਸ਼ਾਨਦਾਰ ਬਾਂਡਿੰਗ ਸਾਫ ਨਜ਼ਰ ਆ ਰਹੀ ਸੀ।

Continues below advertisement


ਇਹ ਵੀ ਪੜ੍ਹੋ: ਨੀਰੂ ਬਾਜਵਾ ਦੀ ਫਿਲਮ 'ਕਲੀ ਜੋਟਾ' ਘਰ ਬੈਠੇ ਦੇਖਣ ਲਈ ਹੋ ਜਾਓ ਤਿਆਰ, ਇਸ ਦਿਨ ਓਟੀਟੀ 'ਤੇ ਹੋ ਰਹੀ ਰਿਲੀਜ਼


ਜਦੋਂ ਭਾਈਜਾਨ ਦੀ ਟੱਕਰ ਆਰੀਅਨ ਖਾਨ ਨਾਲ ਹੋਈ









ਭਾਈਜਾਨ ਨਾਲ ਨਜ਼ਰ ਆਇਆ ਕਿੰਗ ਖਾਨ ਦਾ ਲਾਡਲਾ
ਬੀਤੀ ਰਾਤ ਤੋਂ ਵਾਇਰਲ ਹੋ ਰਹੀਆਂ ਤਸਵੀਰਾਂ ਅਤੇ ਵੀਡੀਓ ਵਿਚ ਆਰੀਅਨ ਖਾਨ ਅਤੇ ਸਲਮਾਨ ਖਾਨ ਦੀ ਇਕ ਵੀਡੀਓ ਵੀ ਹੈ, ਜਿਸ ਤੋਂ ਪ੍ਰਸ਼ੰਸਕ ਆਪਣੀਆਂ ਨਜ਼ਰਾਂ ਹਟਾ ਨਹੀਂ ਪਾ ਰਹੇ ਹਨ। ਸਲਮਾਨ ਖਾਨ ਅਤੇ ਆਰੀਅਨ ਖਾਨ ਦੀ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ, ਆਓ ਤੁਹਾਨੂੰ ਦੱਸਦੇ ਹਾਂ ਕਿ ਪ੍ਰਸ਼ੰਸਕਾਂ ਦੀ ਪ੍ਰਤੀਕਿਰਿਆ ਕਿਵੇਂ ਰਹੀ। ਸਲਮਾਨ ਖਾਨ ਅਤੇ ਆਰੀਅਨ ਖਾਨ ਦੀ ਵੀਡੀਓ ਦੇਖਣ ਤੋਂ ਬਾਅਦ ਇੱਕ ਯੂਜ਼ਰ ਨੇ ਲਿਖਿਆ ਕਿ ਜੇਕਰ ਅੱਜ ਸਲਮਾਨ ਦਾ ਬੇਟਾ ਹੁੰਦਾ ਤਾਂ 'ਕਰਨ ਅਰਜੁਨ' ਫਿਲਮ ਦਾ ਦੂਜਾ ਭਾਗ ਬਣ ਜਾਣਾ ਸੀ। ਇਕ ਹੋਰ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ ਕਿ ਆਰੀਅਨ ਖਾਨ ਬਿਲਕੁੱਲ ਆਪਣੇ ਪਿਤਾ ਸ਼ਾਹਰੁਖ ਵਾਂਗ ਹੈ, ਜਿਸ ਤਰ੍ਹਾਂ ਉਨ੍ਹਾਂ ਨੇ ਸਲਮਾਨ ਨਾਲ ਹੱਥ ਮਿਲਾਇਆ, ਉਹ ਬਿਲਕੁਲ ਆਪਣੇ ਪਿਤਾ ਵਾਂਗ ਹੀ ਲੱਗ ਰਿਹਾ ਸੀ।




ਸਲਮਾਨ ਅਤੇ ਆਰੀਅਨ ਖਾਨ ਦੇ ਰਿਸ਼ਤੇ ਨੂੰ ਦੇਖ ਕੇ ਇੱਕ ਯੂਜ਼ਰ ਨੇ ਲਿਖਿਆ- ਕਾਸ਼ ਸਲਮਾਨ ਖਾਨ ਵੀ ਵਿਆਹੇ ਹੁੰਦੇ ਅਤੇ ਅੱਜ ਉਨ੍ਹਾਂ ਦੇ ਤੇ ਸ਼ਾਹਰੁਖ ਦੇ ਬੱਚਿਆਂ ਦੀ ਵਧੀਆ ਦੋਸਤੀ ਹੁੰਦੀ।




ਉਂਝ ਵੀ ਸਲਮਾਨ ਅਤੇ ਸ਼ਾਹਰੁਖ ਖਾਨ ਦੇ ਪਰਿਵਾਰ ਦੀ ਬਾਂਡਿੰਗ ਨੂੰ ਦੇਖ ਕੇ ਅੱਜ ਹਰ ਕਿਸੇ ਦੀ ਨਜ਼ਰ ਉਨ੍ਹਾਂ 'ਤੇ ਹੀ ਟਿਕੀ ਹੋਈ ਸੀ।




ਇਸ ਦੌਰਾਨ ਆਰੀਅਨ ਖਾਨ ਦੀ ਜਨਤਕ ਤਸਵੀਰ (ਪਬਲਿਕ ਇਮੇਜ) ਵੀ ਬਦਲਦੀ ਨਜ਼ਰ ਆਈ ਹੈ। ਉਹੀ ਲੋਕ ਆਰੀਅਨ ਦੀ ਤਾਰੀਫ਼ ਕਰਦੇ ਨਜ਼ਰ ਆ ਰਹੇ ਹਨ ਜਿਨ੍ਹਾਂ ਨੂੰ ਪਹਿਲਾਂ ਵਿਗਾੜਿਆ ਕਿਹਾ ਜਾ ਰਿਹਾ ਸੀ।




ਇਹ ਵੀ ਪੜ੍ਹੋ: ਮੁਕੇਸ਼ ਅੰਬਾਨੀ ਦੀ ਵੱਡੀ ਨੂੰਹ ਸ਼ਲੋਕਾ ਮਹਿਤਾ ਫਿਰ ਤੋਂ ਹੈ ਪ੍ਰੈਗਨੈਂਟ? ਈਵੈਂਟ 'ਚ ਪਤੀ ਨਾਲ ਪਹੁੰਚੀ ਸ਼ਲੋਕਾ ਦਾ ਨਜ਼ਰ ਆਇਆ ਬੇਬੀ ਬੰਪ