ਸਲਮਾਨ ਖ਼ਾਨ ਨੂੰ ਸੋਪੂ ਤੇ ਬਿਸ਼ਨੋਈ ਵੱਲੋਂ ਜਾਨੋਂ ਮਾਰਨ ਦੀ ਧਮਕੀ
ਏਬੀਪੀ ਸਾਂਝਾ | 25 Sep 2019 01:36 PM (IST)
ਬਾਲੀਵੁੱਡ ਸੁਪਰਸਟਾਰ ਸਲਮਾਨ ਖ਼ਾਨ ਨੂੰ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ। ਸਲਮਾਨ ਖ਼ਾਨ ਨੂੰ ਲਾਰੈਂਸ ਬਿਸ਼ਨੋਈ ਵੱਲੋਂ ਧਮਕੀ ਮਿਲੀ ਹੈ। ਇਸ ਮਾਮਲੇ ਦੇ ਤੂਲ ਫੜਦੇ ਹੀ ਪੁਲਿਸ ਵੀ ਹਰਕਤ ‘ਚ ਆ ਗਈ ਹੈ।
ਮੁੰਬਈ: ਬਾਲੀਵੁੱਡ ਸੁਪਰਸਟਾਰ ਸਲਮਾਨ ਖ਼ਾਨ ਨੂੰ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ। ਸਲਮਾਨ ਖ਼ਾਨ ਨੂੰ ਲਾਰੈਂਸ ਬਿਸ਼ਨੋਈ ਵੱਲੋਂ ਧਮਕੀ ਮਿਲੀ ਹੈ। ਇਸ ਮਾਮਲੇ ਦੇ ਤੂਲ ਫੜਦੇ ਹੀ ਪੁਲਿਸ ਵੀ ਹਰਕਤ ‘ਚ ਆ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਸੋਪੂ ਤੇ ਲਾਰੈਂਸ ਬਿਸ਼ਨੋਈ ਵੱਲੋਂ ਇਹ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਤੋਂ ਪਹਿਲਾਂ ਅੰਤਰਰਾਜੀ ਗਰੋਹ ਸਰਗਨਾ ਲਾਰੈਂਸ ਬਿਸ਼ਨੋਈ ਨੇ ਸਲਮਾਨ ਨੂੰ ਪੁਲਿਸ ਅਧਿਕਾਰੀਆਂ ਸਾਹਮਣੇ ਕੋਰਟ ‘ਚ ਪੇਸ਼ੀ ਦੌਰਾਨ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਸੀ। ਇਸ ਤੋਂ ਬਾਅਦ ਸਲਮਾਨ ਦੀ ਸੁਰੱਖਿਆ ਨੂੰ ਲੈ ਪੁਲਿਸ ਅਲਰਟ ਹੋ ਗਈ ਸੀ। ਆਉਣ ਵਾਲੀ 27 ਸਤੰਬਰ ਨੂੰ ਸਲਮਾਨ ਜ਼ਿਲ੍ਹਾ ਤੇ ਸੈਸ਼ਨ ਕੋਰਟ ਜੋਧਪੁਰ ਅਦਾਲਤ ‘ਚ ਪੇਸ਼ ਹੋਣਾ ਹੈ। ਸਲਮਾਨ ਨੂੰ ਸੋਸ਼ਲ ਮੀਡੀਆ ‘ਤੇ ਮਿਲੀ ਧਮਕੀ ਵਾਇਰਲ ਹੋ ਰਹੀ ਹੈ। ਇਸ ਦੀ ਪੋਸਟ ਫੇਸਬੁੱਕ ‘ਤੇ ਹੈ ਤੇ ਇਸ ‘ਚ ਸਲਮਾਨ ਦੀ ਫੋਟੋ ‘ਤੇ ਲਾਲ ਰੰਗ ‘ਚ ਕਰੌਸ ਦਾ ਨਿਸ਼ਾਨ ਬਣਿਆ ਹੈ। ਇਸ ‘ਤੇ ਲਿਖਿਆ ਹੈ, “ਸੋਚ ਲੈ ਸਲਮਾਨ ਤੂੰ ਭਾਰਤ ਦੇ ਕਾਨੂੰਨ ਤੋਂ ਬਚ ਸਕਦਾ ਹੈਂ ਪਰ ਬਿਸ਼ਨੋਈ ਭਾਈਚਾਰੇ ਤੇ ਸੋਪੂ ਦੇ ਕਾਨੂੰਨ ਤੋਂ ਤੈਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਸੋਪੂ ਦੀ ਅਦਾਲਤ ‘ਚ ਤੂੰ ਦੋਸ਼ੀ ਹੈਂ ਸਲਮਾਨ।” ਇਸ ਪੋਸਟ ਦੇ ਵਾਇਰਲ ਤੋਂ ਬਾਅਦ ਪੁਲਿਸ ਵਿਭਾਗ ਇਸ ਮਾਮਲੇ ਦੀ ਜਾਂਚ ‘ਚ ਜੁਟੀ ਹੈ। ਡੀਸੀਪੀ ਧਰਮਿੰਦਰ ਯਾਦਵ ਦਾ ਕਹਿਣਾ ਹੈ ਕਿ ਪੁਲਿਸ ਕਿਸੇ ਵੀ ਸਟਾਰ ਨੂੰ ਪੇਸ਼ੀ ਦੌਰਾਨ ਪੂਰੀ ਸੁਰੱਖਿਆ ਦਿੰਦੀ ਹੈ ਤੇ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ।