ਮੁੰਬਈ: ਅੱਜਕਲ੍ਹ ਅਰਜੁਨ ਕਪੂਰ ਅਤੇ ਮਲਾਈਕਾ ਅਰੋੜਾ ਦਾ ਅਫੇਅਰ ਸੁਰਖੀਆਂ ‘ਚ ਹੈ। ਦੋਨਾਂ ਦਾ ਦੇ ਰਿਸ਼ਤੇ ਕਰਕੇ ਹੁਣ ਅਰਜੁਨ ਨਾਲ ਬਾਲੀਵੁੱਡ ਦਾ ਸੁਲਤਾਨ ਸਲਮਾਨ ਖ਼ਾਨ ਆਪਣੀ ਦੁਸ਼ਮਨੀ ਨਿਭਾ ਰਿਹਾ ਹੈ। ਜੀ ਹਾਂ, ਖ਼ਬਰਾਂ ਨੇ ਕਿ ਸਲਮਾਨ ਨੇ ਬੋਨੀ ਕਪੂਰ ਦੀਆਂ ਦੋ ਵੱਡੀਆਂ ਫ਼ਿਲਮਾਂ ਨੂੰ ਇਨਕਾਰ ਕਰ ਦਿੱਤਾ ਹੈ। ਜਿਸ ਦਾ ਕਾਰਨ ਮਲਾਈਕਾ ਅਤੇ ਅਰਜੁਨ ਦਾ ਰਿਸ਼ਤਾ ਕਿਹਾ ਜਾ ਰਿਹਾ ਹੈ।
ਬੋਨੀ ਕਪੂਰ ਨੇ ਪਿਛਲੇ ਸਾਲ ਆਪਣੀਆਂ ਦੋ ਵੱਡੀਆ ਫ਼ਿਲਮਾਂ ਦੇ ਲਈ ਸਲਮਾਨ ਨੂੰ ਸਾਈਨ ਕੀਤਾ ਸੀ। ਪਰ ਹੁਣ ਸਲਮਾਨ ਨੇ ਇਨ੍ਹਾਂ ਪ੍ਰੋਜੈਕਟਸ ‘ਤੇ ਕੰਮ ਕਰਨ ਨੂੰ ਇਨਕਾਰ ਕਰ ਦਿੱਤਾ ਹੈ। ਬੋਨੀ, ਸਲਮਾਨ ਦੇ ਨਾਲ ‘ਵਾਂਟੇਡ-2’ ਅਤੇ ‘ਨੋ ਐਂਟਰੀ ਮੇਂ ਐਂਟਰੀ’ ਫ਼ਿਲਮਾਂ ਕਰਨ ਵਾਲੇ ਸੀ।
ਸਲਮਾਨ ਨੇ ਅਜੇ ਤਕ ਇਨ੍ਹਾਂ ਪ੍ਰੋਜੈਕਟਸ ਨੂੰ ਛੱਡਣ ਦੀ ਵਜ੍ਹਾ ਤਾਂ ਨਹੀਂ ਦੱਸੀ ਪਰ ਇਸ ਦਾ ਕਾਰਨ ਅਰਜੁਨ ਅਤੇ ਮਲਾਇਕਾ ਨੂੰ ਹੀ ਦੱਸਿਆ ਜਾ ਰਹਿਾ ਹੈ। ਉਂਝ ਪਿਛਲੇ ਕੁਝ ਦਿਨਾਂ ਤੋਂ ਤਾਂ ਮਲਾਇਕਾ, ਅਰਜੁਨ ਦੇ ਪਰਿਵਾਰ ਨਾਲ ਵੀ ਖੂਬ ਸਮਾਂ ਬੀਤਾ ਰਹੀ ਹੈ।