Bollywood Actors Who Are Rude To Their Fans: ਬਾਲੀਵੁੱਡ ਵਿੱਚ, ਤੁਸੀਂ ਅਕਸਰ ਸਿਤਾਰਿਆਂ ਦੀ ਦਰਿਆ-ਦਿਲੀ ਅਤੇ ਦੋਸਤੀ ਦੀਆਂ ਕਹਾਣੀਆਂ ਸੁਣੀਆਂ ਹੋਣਗੀਆਂ। ਪਰ ਕੀ ਤੁਸੀਂ ਜਾਣਦੇ ਹੋ ਕਿ ਅਜਿਹੇ ਕਈ ਕਲਾਕਾਰ ਹਨ ਜੋ ਆਪਣੇ ਗੁੱਸੇ ਲਈ ਮਸ਼ਹੂਰ ਹਨ। ਇਸ ਲਿਸਟ 'ਚ ਜੌਨ ਅਬ੍ਰਾਹਮ ਤੋਂ ਲੈ ਕੇ ਸਲਮਾਨ ਖਾਨ ਤੱਕ ਸੁਪਰਸਟਾਰਾਂ ਦੇ ਨਾਂ ਸ਼ਾਮਲ ਹਨ। ਜਿਸ ਦੇ ਗੁੱਸੇ ਦਾ ਸ਼ਿਕਾਰ ਸਿਰਫ ਮੀਡੀਆ ਹੀ ਨਹੀਂ ਪ੍ਰਸ਼ੰਸਕ ਵੀ ਹੋਏ ਹਨ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਉਨ੍ਹਾਂ ਬਾਲੀਵੱੁਡ ਕਲਾਕਾਰਾਂ ਬਾਰੇ, ਜੋ ਆਪਣੀ ਬਦਤਮੀਜ਼ੀ ਤੇ ਘਮੰਡੀ ਸੁਭਾਅ ਕਰਕੇ ਮਸ਼ਹੂਰ ਹਨ। ਦੇਖੋ ਲਿਸਟ:


ਇਹ ਵੀ ਪੜ੍ਹੋ: ਜਦੋਂ ਦਿਵਯਾ ਭਾਰਤੀ ਦੀ ਮੌਤ 'ਤੇ ਸ਼ਾਹਰੁਖ ਖਾਨ ਨੇ ਕੀਤਾ ਸੀ ਹੈਰਾਨ ਕਰਨ ਵਾਲਾ ਖੁਲਾਸਾ, ਬੋਲੇ- 'ਮੈਂ ਦਿੱਲੀ 'ਚ ਸੌਂ ਰਿਹਾ ਸੀ ਤੇ...'


ਸਲਮਾਨ ਖਾਨ
ਇਸ ਲਿਸਟ 'ਚ ਪਹਿਲਾ ਨਾਂ ਸਲਮਾਨ ਖਾਨ ਦਾ ਹੈ। ਜਿਸ ਨੂੰ ਕਈ ਵਾਰ ਮੀਡੀਆ 'ਤੇ ਬੁਰੀ ਤਰ੍ਹਾਂ ਭੜਕਦੇ ਹੋਏ ਦੇਖਿਆ ਗਿਆ ਹੈ। ਇਹੀ ਨਹੀਂ ਸਲਮਾਨ ਖਾਨ ਆਪਣੇ ਫੈਨਜ਼ ਨਾਲ ਵੀ ਬੁਰਾ ਸਲੂਕ ਕਰਦੇ ਹਨ।  ਕਿਹਾ ਜਾਂਦਾ ਹੈ ਕਿ ਸਲਮਾਨ ਬਹੁਤ ਹੰਕਾਰੀ ਹਨ ਜੋ ਕਿਸੇ ਨਾਲ ਸਿੱਧੀ ਗੱਲ ਨਹੀਂ ਕਰਦੇ। ਇੰਨਾ ਹੀ ਨਹੀਂ, ਇਕ ਵਾਰ ਉਸ ਨੇ ਸੈਲਫੀ ਲੈ ਰਹੇ ਇਕ ਪ੍ਰਸ਼ੰਸਕ ਦਾ ਫੋਨ ਵੀ ਖੋਹ ਲਿਆ ਅਤੇ ਉਸ ਨੂੰ ਖੂਬ ਖਰੀਆਂ-ਖਰੀਆਂ ਸੁਣਾਈਆਂ।



ਜੌਨ ਅਬ੍ਰਾਹਮ
ਲਿਸਟਾ ਦਾ ਦੂਜਾ ਨਾਂ ਜੌਨ ਅਬ੍ਰਾਹਮ ਹੈ। ਜੋ ਕਈ ਵਾਰ ਮੀਡੀਆ ਦੇ ਸਾਹਮਣੇ ਆਪਣੇ ਪ੍ਰਸ਼ੰਸਕਾਂ 'ਤੇ ਗੁੱਸੇ ਹੋ ਚੁੱਕੇ ਹਨ। ਇੰਨਾ ਹੀ ਨਹੀਂ, ਇਕ ਵਾਰ ਤਾਂ ਐਕਟਰ ਨੇ ਇਕ ਵਿਅਕਤੀ 'ਤੇ ਹੱਥ ਵੀ ਚੁੱਕਿਆ ਸੀ। ਜੌਨ ਦੀਆਂ ਅਜਿਹੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਪਈਆਂ ਹਨ, ਜਿਨਾਂ 'ਚ ਸਾਫ ਨਜ਼ਰ ਆਉਂਦਾ ਹੈ ਕਿ ਉਹ ਆਪਣੇ ਫੈਨਜ਼ ਨਾਲ ਕਿਵੇਂ ਬਦਸਲੂਕੀ ਕਰਦਾ ਹੈ।






ਰਿਸ਼ੀ ਕਪੂਰ
ਅਗਲਾ ਨੰਬਰ ਰਿਸ਼ੀ ਕਪੂਰ ਦਾ ਹੈ। ਰਿਸ਼ੀ ਬਾਰੇ ਸਭ ਜਾਣਦੇ ਹਨ ਕਿ ਉਹ ਅਕਸਰ ਮੀਡੀਆ ਦੇ ਨਾਲ ਬੁਰਾ ਵਿਵਹਾਰ ਕਰਦੇ ਹੁੰਦੇ ਸੀ। ਇਹੀ ਨਹੀਂ ਉਹ ਆਮ ਲੋਕਾਂ ਤੋਂ ਵੀ ਕਾਫੀ ਖਿਝਦੇ ਹੁੰਦੇ ਸੀ। ਕੋਈ ਪ੍ਰਸ਼ੰਸਕ ਜੇ ਉਨ੍ਹਾਂ ਕੋਲ ਤਸਵੀਰ ਖਿਚਵਾਉਣ ਲਈ ਜਾਂਦਾ ਤਾਂ ਉਹ ਉਸ ਨਾਲ ਖੂਬ ਬਦਸਲੂਕੀ ਕਰਦੇ ਸੀ।



ਆਦਿਤਿਆ ਨੇ ਏਅਰਪੋਰਟ 'ਤੇ ਦਿੱਤੀ ਸੀ ਧਮਕੀ
ਇਸ ਤੋਂ ਇਲਾਵਾ ਗਾਇਕ ਅਤੇ ਅਦਾਕਾਰ ਆਦਿਤਿਆ ਨਰਾਇਣ ਵੀ ਆਪਣੇ ਗੁੱਸੇ ਲਈ ਜਾਣੇ ਜਾਂਦੇ ਹਨ। ਜਿਸ ਦੀ ਇੱਕ ਏਅਰਪੋਰਟ ਦੀ ਵੀਡੀਓ ਵਾਇਰਲ ਹੋਈ ਸੀ। ਵੀਡੀਓ 'ਚ ਉਹ ਏਅਰਪੋਰਟ ਸਟਾਰ ਨਾਲ ਲੜਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਉਸ ਨੇ ਸਟਾਫ ਨੂੰ ਧਮਕੀਆਂ ਵੀ ਦਿੱਤੀਆਂ।


ਇਹ ਵੀ ਪੜ੍ਹੋ: ਅਨੁਪਮਾ ਕਰੇਗੀ ਨਵੀਂ ਸ਼ੁਰੂਆਤ, ਬੁਰੀ ਤਰ੍ਹਾਂ ਪਛਤਾਏਗਾ ਅਨੁਜ, ਵਨਰਾਜ ਦੇ ਇਰਾਦਿਆਂ ਨੂੰ ਨਾਕਾਮ ਕਰੇਗੀ ਪਾਖੀ