'ਹਮ ਆਪਕੇ ਹੈਂ ਕੌਨ' ਨੂੰ ਮੁੜ ਪੇਸ਼ ਕਰਨਗੇ ਸਲਮਾਨ ਖ਼ਾਨ ਪਰ ਫ਼ਿਲਮ ਦੇ ਰੂਪ 'ਚ ਨਹੀਂ
ਏਬੀਪੀ ਸਾਂਝਾ | 22 Mar 2019 12:22 PM (IST)
ਮੁੰਬਈ: ਸਲਮਾਨ ਖ਼ਾਨ ਨੇ ਹਾਲ ਹੀ ‘ਚ ਆਪਣੀ ਫ਼ਿਲਮ ‘ਭਾਰਤ’ ਦੀ ਸ਼ੂਟਿੰਗ ਖ਼ਤਮ ਕੀਤੀ ਹੈ। ਜਿਸ ਤੋਂ ਬਾਅਦ ਉਹ ਅਗਲੀ ਫ਼ਿਲਮ ‘ਦਬੰਗ-3’ ਦੀ ਸ਼ੂਟਿੰਗ ਕਰਨ ਦੀ ਤਿਆਰੀ ‘ਚ ਹਨ। ਇਸ ਦੇ ਨਾਲ ਹੀ ਹਾਲ ਹੀ ‘ਚ ਸਲਮਾਨ ਨੇ ਮੀਡੀਆ ਨਾਲ ਗੱਲਬਾਤ ਕੀਤੀ ਅਤੇ ਵੈੱਬ ਸੀਰੀਜ਼ ‘ਤੇ ਚਰਚਾ ਕੀਤੀ। ਜਲਦੀ ਹੀ ਸਲਮਾਨ ਦੇ ਬੈਨਰ ਹੇਠ ਬਣੀ ਫ਼ਿਲਮ ‘ਨੋਟਬੁੱਕ’ ਰਿਲੀਜ਼ ਹੋਣ ਵਾਲੀ ਹੈ ਜਿਸ ਦੇ ਪ੍ਰਮੋਸ਼ਨ ‘ਚ ਸਲਮਾਨ ਲੱਗੇ ਹੋਏ ਹਨ। ਇਸ ਦੌਰਾਨ ਸਲਮਾਨ ਨੇ ਕਿਹਾ, “ਉਹ ਜਦੋਂ ਵੀ ਵੈੱਬ ਸੀਰੀਜ਼ ਬਣਾਉਨਗੇ ਤਾਂ ਉਸ ਦਾ ਕੰਸੈਪਟ ਉਹ ਪਰਿਵਾਰਕ ਰੱਖਣਗੇ। ਸਲਮਾਨ ਨੇ ਕਿਹਾ, “ਵੈੱਬ ਸੀਰੀਜ਼ ਚੰਗੀ ਹੈ ਪਰ ਥੋੜ੍ਹੀ ਸਾਫ਼ ਹੋਣੀ ਚਾਹਿਦੀ ਹੈ। ਮੈਨੂੰ ਵੈੱਬ ‘ਤੇ ਚੱਲਣ ਵਾਲੀ ਬਕਵਾਸ ਚੀਜ਼ਾਂ ਪਸੰਦ ਨਹੀਂ ਹਨ। ਸਲਮਾਨ ਨੇ ਅੱਗੇ ਕਿਹਾ, “ਮੇਰੇ ਤਕ ਵੀ ਹਾਲ ਹੀ ‘ਚ ਵੈੱਬ ਸੀਰੀਜ਼ ਲਈ ਪਹੁੰਚ ਕੀਤੀ ਗਈ ਸੀ ਪਰ ਮੈਂ ਮਨ੍ਹਾਂ ਕਰ ਦਿੱਤਾ। ਮੈਂ ਵੀ ਵੈੱਬ ਸੀਰੀਜ਼ ਦੇ ਲਈ ਕੰਟੈਂਟ ਪ੍ਰੋਡਿਊਸ ਕਰਾਂਗਾ ਪਰ ‘ਹਮ ਆਪਕੇ ਹੈਂ ਕੌਨ’ ਵਰਗਾ।”