ਮੁੰਬਈ: ਅੱਜ ਸਲਮਾਨ ਖ਼ਾਨ ਦਾ ਨਾਂਅ ਇੰਡਸਟਰੀ ‘ਚ ਕਿਸੇ ਬ੍ਰੈਂਡ ਤੋਂ ਘੱਟ ਨਹੀਂ ਹੈ। ਸਲਮਾਨ ਅੱਜ ਯਾਨੀ 27 ਦਸੰਬਰ ਨੂੰ ਆਪਣਾ 53ਵਾਂ ਜਨਮ ਦਿਨ ਮਨਾ ਰਹੇ ਹਨ। ਸਲਮਾਨ ਦੇ ਬਚਪਨ ਦਾ ਨਾਂਅ ਅਬਦੁਲ ਰਸ਼ੀਦ ਸਲੀਮ ਸਲਮਾਨ ਖ਼ਾਨ ਹੈ। ਪਰ ਲੋਕਾਂ ਅਤੇ ਫੈਨਸ ਵੱਲੋਂ ਅਕਸਰ ਹੀ ਸਲਮਾਨ ਨੂੰ ਭਾਈਜਾਨ, ਦਬਮਗ ਖ਼ਾਨ, ਸੱਲੂ, ਜਿਹੇ ਨਾਂਵਾਂ ਨਾਲ ਬੁਲਾਇਆ ਜਾਂਦਾ ਹੈ।



ਸਲਮਾਨ ਖ਼ਾਨ ਦਾ ਜਨਮ ਇੰਦੌਰ, ਮੱਧ ਪ੍ਰਦੇਸ਼ ‘ਚ ਬਾਲੀਵੁੱਡ ਦੇ ਰਾਈਟਰ ਸਲੀਮ ਖ਼ਾਨ ਦੇ ਘਰ ਹੋਇਆਂ। ਉਨ੍ਹਾਂ ਦੀ ਮਾਂ ਦਾ ਨਾਂਅ ਸੁਸ਼ੀਲਾ ਚਰਕ ਹੈ। ਐਕਟਰਸ ਹੈਲਨ, ਸਲਮਾਨ ਖ਼ਾਨ ਦੀ ਸੌਤੇਲੀ ਮਾਂ ਹੈ। ਅਰਬਾਜ਼ ਅਤੇ ਸੋਜੇਲ ਖ਼ਾਨ ਸਲਮਾਨ ਦੇ ਭਰਾ ਹਨ। ਸਲਮਾਨ ਦੀਆਂ ਦੋ ਭੈਣਾਂ ਅਲਵੀਰਾ ਅਤੇ ਅਰਪਿਤਾ ਵੀ ਹਨ।

ਉਨ੍ਹਾਂ ਨੇ ਆਪਣੀ ਪੜ੍ਹਾਈ ਸਿੰਧਿਆ ਸਕੂਲ, ਗਵਾਲੀਅਰ ਤੋਂ ਕੀਤੀ, ਜਿੱਥੇ ਅਰਬਾਜ਼ ਵੀ ਸਲਮਾਨ ਦੇ ਨਾਲ ਹੀ ਪੜ੍ਹਦੇ ਸੀ। ਸਲਮਾਨ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਫ਼ਿਲਮ ‘ਬੀਵੀ ਹੋ ਤੋ ਏਸੀ’ ਤੋਂ ਕੀਤੀ, ਜਦਕਿ ਉਨ੍ਹਾਂ ਦੀ ਪਹਿਲੀ ਸੁਪਰਹਿੱਟ ਫ਼ਿਲਮ ‘ਮੈਨੇ ਪਿਆਰ ਕੀਤਾ’ ਸੀ। ਜਿਸ ਤੋਂ ਬਾਅਦ ਸੱਲੂ ਨੇ ‘ਹਮ ਆਪਕੇ ਹੈਂ ਕੌਣ’ ਫ਼ਿਲਮ ਤੋਂ ਲੱਖਾਂ ਲੋਕਾਂ ਦਾ ਦਿਲ ਜਿੱਤਿਆ। ਸਲਮਾਨ ਨੇ ਇਸ ਤੋਂ ਬਾਅਦ ਆਪਣੀ ਲਾਈਫ ‘ਚ ਕਦੇ ਮੁੜ ਕੇ ਨਹੀਂ ਦੇਖਿਆ।



ਅਜਿਹਾ ਨਹੀਂ ਕੀ ਸਲਮਾਨ ਨੇ ਹਮੇਸ਼ਾ ਕਾਮਯਾਬੀ ਦੀ ਪੋੜੀਆਂ ਹੀ ਚੜ੍ਹੀਆਂ ਹਨ। ਇੱਕ ਸਮਾਂ ਅਜਿਹਾ ਵੀ ਆਇਆ ਸੀ ਕਿ ਉਨ੍ਹਾਂ ਦੀ ਫ਼ਿਲਮਾਂ ਇੱਕ ਤੋਂ ਬਾਅਦ ਇੱਕ ਬਾਕਸਆਫਿਸ ‘ਤੇ ਫਲੌਪ ਹੋ ਰਹੀਆਂ ਸੀ ਪਰ ‘ਤੇਰੇ ਨਾਮ’ ਫ਼ਿਲਮ ਦੇ ਆਉਣ ਤੋਂ ਬਾਅਦ ਇੱਕ ਵਾਰ ਫੇਰ ਉਸ ਨੇ ਆਪਣੇ ਨਾਂਅ ਦਾ ਸਿੱਕਾ ਇੰਡਸਟਰੀ ‘ਚ ਚਮਕਾ ਲਿਆ ਅਤੇ ਅੱਜ ਇਹ ਖ਼ਾਨ ਪੂਰੀ ਇੰਡਸਟਰੀ ‘ਤੇ ਜਿਵੇਂ ਰਾਜ ਕਰਦਾ ਹੈ।

ਇਸ ਸਾਲ ਸਲਮਾਨ ਦੀ ਫ਼ਿਲਮ ‘ਰੇਸ-3’ ਬਾਕਸ ਆਫਿਸ ‘ਤੇ ਆਈ ਜਿਸ ਨੇ ਕਈ ਨਵੇਂ ਰਿਕਾਰਡ ਕਾਈਮ ਕੀਤੇ। ਹੁਣ ਤਾਂ ਜਿਸ ਫ਼ਿਲਮ ‘ਚ ਵੀ ਸਲਮਾਨ ਹੁੰਦੇ ਹਨ ਉਸ ਦੀ ਕਮਾਈ 100 ਕਰੋੜ ਰੁਪਏ ਪੱਕੀ ਹੈ ਇਹ ਤੈਅ ਹੋ ਗਿਆ ਹੈ ਫੇਰ ਫ਼ਿਲਮ ਫਲੋਪ ਹੋਵੇ ਜਾਂ ਹਿੱਟ।