ਮੁੰਬਈ: 53 ਸਾਲਾ ਅਦਾਕਾਰ ਸਲਮਾਨ ਖ਼ਾਨ ਜਿੱਥੇ ਵੀ ਜਾਂਦੇ ਹਨ, ਇੱਕ ਸਵਾਲ ਹੈ ਜੋ ਉਨ੍ਹਾਂ ਦਾ ਪਿੱਛਾ ਨਹੀਂ ਛੱਡਦਾ ਤੇ ਉਹ ਹੈ ਸਲਮਾਨ ਦੇ ਵਿਆਹ ਦਾ ਸਵਾਲ। ਉਹ ਕਿਸੇ ਵੀ ਇਵੈਂਟ ਤੇ ਇੰਟਰਵਿਊ ‘ਚ ਹੋਣ ਇਹ ਸਵਾਲ ਤਾਂ ਲਾਜ਼ਮੀ ਆਉਂਦਾ ਹੈ। ਹੁਣ ਤਾਂ ਸਲਮਾਨ ਨੇ ਵੀ ਇਸ ਸਵਾਲ ਦਾ ਜਵਾਬ ਗੋਲਮੋਲ ਕਰਕੇ ਦੇਣਾ ਸਿੱਖ ਲਿਆ ਹੈ। ਹਾਲ ਹੀ ‘ਚ ਸਲਮਾਨ, ਕਪਿਲ ਸ਼ਰਮਾ ਦੇ ਸ਼ੋਅ ‘ਚ ਆਏ ਸੀ। ਜਿੱਥੇ ਉਨ੍ਹਾਂ ਨੇ ਆਪਣੇ ਪੂਰੇ ਪਰਿਵਾਰ ਨਾਲ ਖੂਬ ਮਸਤੀ ਕੀਤੀ। ਕਪਿਲ ਨੇ ਸ਼ੋਅ ‘ਚ ਸਲਮਾਨ ਨੂੰ ਘੁੰਮਾ ਕੇ ਫਿਰ ਤੋਂ ਵਿਆਹ ਬਾਰੇ ਸਵਾਲ ਪੁੱਛਿਆ ਜਿਸ ਨੂੰ ਸਲਮਾਨ ਨੇ ਵੀ ਆਪਣੀ ਚਲਾਕੀ ਨਾਲ ਟਾਲ ਦਿੱਤਾ। ਸਲਮਾਨ ਦੇ ਦਿੱਤੇ ਜਵਾਬ ਨੂੰ ਸਹੀ ਮੰਨੀਏ ਤਾਂ ਫੈਨ ਨੂੰ 20 ਸਾਲ ਹੋਰ ਇੰਤਜ਼ਾਰ ਕਰਨਾ ਪੈ ਸਕਦਾ ਹੈ ਪਰ ਇਹ ਮਜ਼ਾਕ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਸ਼ੋਅ ‘ਚ ਇਸ ਸਾਲ ਈਦ ‘ਤੇ ਆਉਣ ਵਾਲੀ ਆਪਣੀ ਫ਼ਿਲਮ ‘ਭਾਰਤ’ ਬਾਰੇ ਵੀ ਖ਼ੁਲਾਸਾ ਕੀਤਾ ਹੈ। ਇਸ ਨੂੰ ਤੁਸੀਂ ਵੀਡੀਓ ‘ਚ ਦੇਖ ਸਕਦੇ ਹੋ। ਸਲਮਾਨ ਨਾਲ 'ਭਾਰਤ' ‘ਚ ਕੈਟਰੀਨਾ ਕੈਫ ਤੇ ਹੋਰ ਕਈ ਸਟਾਰਸ ਨਜ਼ਰ ਆਉਣਗੇ। ਜੇਕਰ ਗੱਲ ਕਪਿਲ ਦੀ ਕਰੀਏ ਤਾਂ ਕਪਿਲ ਨੇ ਵੀ ਟੀਵੀ ਦੀ ਦੁਨੀਆ ‘ਚ ਲੰਬੇ ਸਮੇਂ ਬਾਅਦ ਵਾਪਸੀ ਕੀਤੀ ਹੈ। ਇਸ ਦੇ ਨਾਲ ਹੀ ਕਪਿਲ ਨੇ ਬੀਤੇ ਸਾਲ ਦਸੰਬਰ ‘ਚ ਗਿੰਨੀ ਚਤਰਥ ਨਾਲ ਵਿਆਹ ਕੀਤਾ ਹੈ।