Sanjay Dutt On Hera Pheri 3: ਅਕਸ਼ੇ ਕੁਮਾਰ, ਪਰੇਸ਼ ਰਾਵਲ ਅਤੇ ਸੁਨੀਲ ਸ਼ੈੱਟੀ ਦੀ ਫਿਲਮ 'ਹੇਰਾ ਫੇਰੀ 3' ਨੂੰ ਲੈ ਕੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ। ਸੰਜੇ ਦੱਤ ਵੀ ਇਸ ਦੀ ਸਟਾਰਕਾਸਟ 'ਚ ਸ਼ਾਮਲ ਹੋ ਗਏ ਹਨ। ਕੁਝ ਦਿਨ ਪਹਿਲਾਂ ਸੰਜੇ ਦੱਤ ਨੇ ਪੁਸ਼ਟੀ ਕੀਤੀ ਸੀ ਕਿ ਉਹ 'ਹੇਰਾ ਫੇਰੀ 3' ਦਾ ਹਿੱਸਾ ਹਨ। ਹੁਣ ਸੰਜੇ ਦੱਤ ਨੇ ਫਿਲਮ 'ਚ ਆਪਣੀ ਭੂਮਿਕਾ ਬਾਰੇ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਫਿਲਮ ਵਿੱਚ ਉਨ੍ਹਾਂ ਦਾ ਕਿਰਦਾਰ ਕੀ ਹੋਵੇਗਾ।
ਇਹ ਵੀ ਪੜ੍ਹੋ: ਕਾਮੇਡੀ ਕਿੰਗ ਤੋਂ ਐਕਟਿੰਗ, ਫਿਰ ਬਣੇ ਸਿਆਸਤਦਾਨ, ਜਾਣੋ ਕਿਵੇਂ ਪੰਜਾਬ ਦਾ 'ਮਾਨ' ਬਣੇ ਭਗਵੰਤ
ਕੀ ਹੋਵੇਗਾ 'ਹੇਰਾ ਫੇਰੀ 3' 'ਚ ਸੰਜੇ ਦੱਤ ਦਾ ਰੋਲ ?
ਟਾਈਮਜ਼ ਆਫ ਇੰਡੀਆ ਨਾਲ ਗੱਲਬਾਤ ਦੌਰਾਨ ਸੰਜੇ ਦੱਤ ਨੂੰ ਪੁੱਛਿਆ ਗਿਆ ਕਿ ਕੀ ਤੁਸੀਂ 'ਹੇਰਾ ਫੇਰੀ 3' ਵਿੱਚ ਇੱਕ ਅੰਨ੍ਹੇ ਡੌਨ ਦਾ ਕਿਰਦਾਰ ਨਿਭਾ ਰਹੇ ਹੋ? ਤਾਂ ਜਵਾਬ 'ਚ ਉਨ੍ਹਾਂ ਨੇ 'ਹਾਂ' ਕਿਹਾ। ਉਨ੍ਹਾਂ ਦੱਸਿਆ ਕਿ ਇੱਕ ਵਾਰ ਅਦਾਕਾਰਾਂ ਦੀਆਂ ਤਰੀਕਾਂ ਪੱਕੀਆਂ ਹੋਣ ਤੋਂ ਬਾਅਦ ਫ਼ਿਲਮ ਦੀ ਟੀਮ ਇਸ ਸਾਲ ਸ਼ੂਟਿੰਗ ਸ਼ੁਰੂ ਕਰ ਦੇਵੇਗੀ।
'ਹੇਰਾ ਫੇਰੀ 3' ਦਾ ਹਿੱਸਾ ਬਣਨ ਦੀ ਖਬਰ ਦੀ ਦੱਤ ਨੇ ਕੀਤੀ ਪੁਸ਼ਟੀ
ਇਸ ਤੋਂ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਦੌਰਾਨ ਸੰਜੇ ਦੱਤ ਨੇ ਫਿਲਮ 'ਹੇਰਾ ਫੇਰੀ 3' ਵਿੱਚ ਕੰਮ ਕਰਨ ਦੀ ਖਬਰ ਦੀ ਪੁਸ਼ਟੀ ਕੀਤੀ ਸੀ। ਉਨ੍ਹਾਂ ਕਿਹਾ, ''ਹਾਂ, ਮੈਂ ਫਿਲਮ ਕਰ ਰਿਹਾ ਹਾਂ। ਪੂਰੀ ਟੀਮ ਨਾਲ ਸ਼ੂਟਿੰਗ ਰੋਮਾਂਚਕ ਹੋਵੇਗੀ। ਇਹ ਇੱਕ ਮਹਾਨ ਫਰੈਂਚਾਇਜ਼ੀ ਹੈ ਅਤੇ ਮੈਂ ਇਸਦਾ ਹਿੱਸਾ ਬਣ ਕੇ ਬਹੁਤ ਖੁਸ਼ ਹਾਂ। ਫਿਰੋਜ਼ ਅਤੇ ਮੇਰਾ ਰਿਸ਼ਤਾ ਵੀ ਬਹੁਤ ਪੁਰਾਣਾ ਹੈ। ਦੱਸਣਯੋਗ ਹੈ ਕਿ ਫਿਲਮ 'ਹੇਰਾ ਫੇਰੀ 3' ਨੂੰ ਫਿਰੋਜ਼ ਨਾਡਿਆਡਵਾਲਾ ਪ੍ਰੋਡਿਊਸ ਕਰ ਰਹੇ ਹਨ। ਹੇਰਾ ਫੇਰੀ 3 ਦਾ ਨਿਰਦੇਸ਼ਨ ਫਰਹਾਦ ਸਾਮਜੀ ਨੇ ਕੀਤਾ ਹੈ। ਫਿਲਮ ਦੀ ਸ਼ੂਟਿੰਗ ਦੇਸ਼ ਤੋਂ ਇਲਾਵਾ ਲਾਸ ਏਂਜਲਸ, ਆਬੂ ਧਾਬੀ ਅਤੇ ਦੁਬਈ ਵਿੱਚ ਹੋਵੇਗੀ।
ਸੰਜੇ ਦੱਤ ਦੀਆਂ ਆਉਣ ਵਾਲੀਆਂ ਫਿਲਮਾਂ
ਦੱਸ ਦੇਈਏ ਕਿ 'ਹੇਰਾ ਫੇਰੀ 3' ਤੋਂ ਇਲਾਵਾ ਸੰਜੇ ਦੱਤ ਲੋਕੇਸ਼ ਕਾਨਾਗਰਾਜ ਦੀ ਫਿਲਮ ਲਿਓ 'ਚ ਨਜ਼ਰ ਆਉਣਗੇ, ਜਿਸ 'ਚ ਵਿਜੇ ਥਲਪਤੀ ਮੁੱਖ ਭੂਮਿਕਾ ਨਿਭਾਅ ਰਹੇ ਹਨ। ਸੰਜੇ ਦੱਤ ਨੂੰ ਆਖਰੀ ਵਾਰ ਫਿਲਮ 'ਸ਼ਮਸ਼ੇਰਾ' 'ਚ ਦੇਖਿਆ ਗਿਆ ਸੀ, ਜਿਸ 'ਚ ਉਨ੍ਹਾਂ ਨੇ ਰਣਬੀਰ ਕਪੂਰ ਨਾਲ ਸਕ੍ਰੀਨ ਸ਼ੇਅਰ ਕੀਤੀ ਸੀ। ਹਾਲਾਂਕਿ ਇਹ ਫਿਲਮ ਬਾਕਸ ਆਫਿਸ 'ਤੇ ਬੁਰੀ ਤਰ੍ਹਾਂ ਫਲਾਪ ਹੋ ਗਈ ਸੀ। ਇਸ ਤੋਂ ਇਲਾਵਾ ਸੰਜੇ ਦੱਤ ਕੋਲ 'ਬਾਪ', 'ਦਿ ਗੁੱਡ ਮਹਾਰਾਜਾ' ਵਰਗੀਆਂ ਫਿਲਮਾਂ ਹਨ।
ਇਹ ਵੀ ਪੜ੍ਹੋ: ਪ੍ਰਸਿੱਧ ਟੀਵੀ ਅਭਿਨੇਤਰੀ ਸ਼ਿਵਾਂਗੀ ਜੋਸ਼ੀ ਹਸਪਤਾਲ ਭਰਤੀ, ਗੁਰਦਿਆਂ 'ਚ ਇਨਫੈਕਸ਼ਨ ਦੀ ਹੋਈ ਸਮੱਸਿਆ