ਮੈਂ ਕੈਟਰੀਨਾ ਕੈਫ ਨਾਲ ਤਿੰਨ ਵਾਰ ਫਿਲਮ ਕਰਨ ਦੀ ਕੋਸ਼ਿਸ਼ ਕੀਤੀ ਪਰ ਸਾਡੀਆਂ ਡੇਟਸ ਮੈਚ ਨਹੀਂ ਹੋਈਆਂ ਤੇ ਅਸੀਂ ਉਸਨੂੰ ਕਾਸਟ ਨਹੀਂ ਕਰ ਸਕੇ " ਇਸ ਦੇ ਨਾਲ ਹੀ, ਰਾਮ ਲੀਲਾ ਲਈ ਮੈਂ ਪਹਿਲਾਂ ਸਲਮਾਨ ਖ਼ਾਨ ਅਤੇ ਐਸ਼ਵਰਿਆ ਰਾਏ ਨੂੰ ਕਾਸਟ ਕਰਨਾ ਚਾਹਿਆ ਪਰ ਇਹ ਵੀ ਨਹੀਂ ਹੋ ਸਕਿਆ।-
ਇੰਡਸਟਰੀ ਵਿੱਚ ਅਜਿਹਾ ਹੋ ਰਿਹਾ ਹੈ ਅਤੇ ਇਹ ਅਭਿਨੇਤਾ ਚੰਗੀ ਤਰ੍ਹਾਂ ਜਾਣਦੇ ਹਨ। ਪੁਲਿਸ ਸੂਤਰਾਂ ਅਨੁਸਾਰ ਬਾਂਦਰਾ ਥਾਣੇ 'ਚ ਸੰਜੇ ਲੀਲਾ ਭੰਸਾਲੀ ਤੋਂ 30 ਤੋਂ 35 ਸਵਾਲ ਪੁੱਛੇ ਗਏ। ਜਿਸ ਵਿੱਚ ਉਨ੍ਹਾਂ ਨੂੰ ਇਹ ਵੀ ਪੁੱਛਿਆ ਗਿਆ ਕਿ ਤੁਸੀਂ ਸੁਸ਼ਾਂਤ ਨੂੰ ਡ੍ਰੌਪ ਕੀਤਾ ਸੀ ਤਾਂ ਇਸ ਦੇ ਜਵਾਬ ਵਿੱਚ ਸੱਜੇ ਲੀਲਾ ਬੰਸਾਲੀ ਨੇ ਕਿਹਾ ਕਿ “ਮੈਂ ਸੁਸ਼ਾਂਤ ਨੂੰ ਕਿਸੇ ਫਿਲਮ ਵਿਚੋਂ ਡ੍ਰੌਪ ਨਹੀਂ ਕੀਤਾ , ਤੇ ਨਾ ਹੀ ਉਸਨੂੰ ਰੀਪਲੇਸ ਕੀਤਾ। ਮੈਂ ਸੁਸ਼ਾਂਤ ਸਿੰਘ ਰਾਜਪੂਤ ਨੂੰ ਸਾਲ 2012 ਵਿੱਚ ਸਰਸਵਤੀ ਚੰਦਰ ਨਾਮ ਦੇ ਸੀਰੀਅਲ ਦੀ ਕਾਸਟਿੰਗ ਦੌਰਾਨ ਮਿਲਿਆ ਸੀ। ਹਾਲਾਂਕਿ ਸੁਸ਼ਾਂਤ ਨੂੰ ਉਸ ਸੀਰੀਅਲ ਲਈ ਕਾਸਟ ਨਹੀਂ ਕੀਤਾ ਗਿਆ ਸੀ।ਪਰ ਮੈਂ ਉਸਦੀ ਅਦਾਕਾਰੀ ਦੇ ਹੁਨਰ ਤੋਂ ਬਹੁਤ ਪ੍ਰਭਾਵਤ ਸੀ। -
