Sapna Choudhary Emotional Video: ਹਰਿਆਣਵੀ ਡਾਂਸਰ ਤੋਂ ਲੈ ਕੇ ਬਾਲੀਵੁੱਡ ਅਦਾਕਾਰਾ ਬਣਨ ਤੱਕ ਦਾ ਆਪਣਾ ਸਫ਼ਰ ਦੇਸੀ ਕੁਈਨ ਸਪਨਾ ਚੌਧਰੀ ਨੇ ਆਪਣੀ ਮਿਹਨਤ ਦੇ ਦਮ 'ਤੇ ਤੈਅ ਕੀਤਾ ਹੈ। ਸਪਨਾ ਚੌਧਰੀ ਨੇ ਕੁਝ ਸਮਾਂ ਪਹਿਲਾਂ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਨੂੰ ਵੇਖ ਕੇ ਪ੍ਰਸ਼ੰਸਕਾਂ ਦੀਆਂ ਅੱਖਾਂ ਨਮ ਹੋ ਰਹੀਆਂ ਹਨ। ਇਸ ਵੀਡੀਓ 'ਚ ਸਪਨਾ ਚੌਧਰੀ ਨੇ ਆਪਣੇ 13 ਸਾਲ ਦੇ ਮੁਸ਼ਕਲਾਂ ਭਰੇ ਕਰੀਅਰ ਬਾਰੇ ਗੱਲ ਕੀਤੀ ਹੈ।

ਇਸ ਵੀਡੀਓ (Sapna Choudhary Video) ਰਾਹੀਂ ਉਨ੍ਹਾਂ ਦੱਸਿਆ ਕਿ ਮਜਬੂਰੀ ਕਾਰਨ ਉਸ ਨੂੰ ਛੋਟੀ ਉਮਰ ਵਿੱਚ ਇਸ ਖੇਤਰ 'ਚ ਕਿਵੇਂ ਆਉਣਾ ਪਿਆ ਤੇ ਉਨ੍ਹਾਂ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਵੀਡੀਓ ਦੀ ਸ਼ੁਰੂਆਤ 'ਚ ਸਪਨਾ ਚੌਧਰੀ ਕਹਿੰਦੀ ਨਜ਼ਰ ਆ ਰਹੀ ਹੈ ਕਿ ਉਨ੍ਹਾਂ ਨੇ ਹੁਣ ਤੱਕ ਬਹੁਤ ਕੁਝ ਸੁਣਿਆ ਹੈ, ਬਹੁਤ ਕੁਝ ਵੇਖਿਆ ਹੈ, ਜ਼ਿੰਦਗੀ ਨੇ ਇਸ ਸਫ਼ਰ 'ਚ ਕਈ ਰੰਗ ਵਿਖਾਏ ਹਨ।

ਸਪਨਾ ਚੌਧਰੀ ਨੇ ਵੀਡੀਓ 'ਚ ਕਿਹਾ ਕਿ ਮੈਂ ਵੀ ਸਕੂਲ ਜਾਣਾ ਚਾਹੁੰਦੀ ਸੀ ਤੇ ਪੜ੍ਹ-ਲਿਖ ਕੇ ਚੰਗਾ ਕੰਮ ਕਰਨਾ ਚਾਹੁੰਦੀ ਸੀ ਪਰ ਜਦੋਂ ਮੈਂ ਛੋਟੀ ਸੀ, ਮੇਰੇ ਪਿਤਾ ਬੀਮਾਰ ਹੋ ਗਏ ਤੇ ਉਸ ਤੋਂ ਬਾਅਦ ਉਨ੍ਹਾਂ ਦਾ ਦਿਹਾਂਤ ਹੋ ਗਿਆ। ਪਿਤਾ ਦੀ ਮੌਤ ਤੋਂ ਬਾਅਦ ਘਰ 'ਚ ਕੋਈ ਕਮਾਊ ਜੀਅ ਨਹੀਂ ਬਚਿਆ। ਇਹੀ ਕਾਰਨ ਸੀ ਕਿ ਮੈਨੂੰ ਇਸ ਲਾਈਨ ਵਿੱਚ ਕੰਮ ਕਰਨਾ ਪਿਆ। ਇਸ ਵੀਡੀਓ 'ਚ ਗੱਲ ਕਰਦੇ ਹੋਏ ਸੁਪਨਾ ਕਾਫੀ ਭਾਵੁਕ ਹੋ ਜਾਂਦੀ ਹੈ ਤੇ ਕਹਿੰਦੀ ਹੈ ਕਿ ਜਦੋਂ ਮੈਂ ਸਟੇਜ 'ਤੇ ਡਾਂਸ ਕਰਦੀ ਸੀ ਤਾਂ ਲੋਕ ਮੈਨੂੰ ਕਈ ਤਰ੍ਹਾਂ ਨਾਲ ਤਾਅਨੇ ਮਾਰਦੇ ਸਨ। ਲੋਕ ਉਸ ਨੂੰ ਡਾਂਸਰ ਕਹਿੰਦੇ ਸਨ।





ਇਸ ਤੋਂ ਬਾਅਦ ਸਪਨਾ ਚੌਧਰੀ ਕਹਿੰਦੀ ਹੈ - ਜਦੋਂ ਮੇਰੇ ਡਾਂਸ ਕਰਕੇ ਮੇਰਾ ਪਰਿਵਾਰ ਚੱਲਦਾ ਹੈ, ਮੇਰੀ ਮਾਂ, ਮੇਰੀ ਭੈਣ ਤੇ ਭਰਾ ਦੀ ਜ਼ਿੰਦਗੀ ਵੀ ਚਲਦੀ ਹੈ ਤਾਂ ਮੈਨੂੰ ਇਸ ਦਾ ਕੋਈ ਦੁੱਖ ਨਹੀਂ ਹੁੰਦਾ। ਸਪਨਾ ਚੌਧਰੀ ਨੇ ਦਰਦ ਭਰੀ ਕਹਾਣੀ ਸੁਣਾਉਂਦੇ ਹੋਏ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ। ਸਪਨਾ ਲਈ 13 ਸਾਲ ਦਾ ਸਫ਼ਰ ਬਹੁਤ ਯਾਦਗਾਰ ਰਿਹਾ। ਸਪਨਾ ਨੇ ਕਿਹਾ ਕਿ ਉਸ ਨੂੰ ਫੈਨਜ਼ ਤੋਂ ਮਿਲੇ ਪਿਆਰ ਨੇ ਸਾਰੇ ਦੁੱਖ ਭੁਲਾ ਦਿੱਤੇ ਹਨ।

ਸਪਨਾ ਨੇ ਦੱਸਿਆ ਕਿ ਜਦੋਂ ਉਹ ਰਾਤ ਨੂੰ 2-2 ਵਜੇ ਬੱਸ ਅਤੇ ਆਟੋ ਸ਼ੋਅ ਤੋਂ ਵਾਪਸ ਆਉਂਦੀ ਸੀ ਤਾਂ ਲੋਕ ਉਸ ਨੂੰ ਗੰਦੀਆਂ ਗੱਲਾਂ ਕਹਿੰਦੇ ਸਨ। ਇਸ ਦਿਲ 'ਚ ਬਹੁਤ ਸਾਰੀਆਂ ਗੱਲਾਂ ਹਨ ਜੋ ਮੈਂ ਸਾਲਾਂ ਤੋਂ ਆਪਣੇ ਦਿਲ 'ਚ ਸੰਭਾਲੀ ਬੈਠੀ ਹਾਂ। ਲੋਕਾਂ ਨੂੰ ਸਲਾਹ ਦਿੰਦੇ ਹੋਏ ਸਪਨਾ ਨੇ ਕਿਹਾ ਕਿ ਕੁਝ ਵੀ ਹੋ ਜਾਵੇ, ਜ਼ਿੰਦਗੀ 'ਚ ਕਦੇ ਹਾਰ ਨਹੀਂ ਮੰਨਣੀ ਚਾਹੀਦੀ।


ਇਹ ਵੀ ਪੜ੍ਹੋ : Top Short Movies on Netflix: ਨੈਟਫਲਿਕਸ 'ਤੇ ਦੇਖੋ 6 ਸ਼ਾਟ ਫ਼ਿਲਮ, ਲੰਬੀਆਂ ਵੈੱਬ ਸੀਰੀਜ਼ ਵੀ ਲੱਗਣਗੀਆਂ ਇਨ੍ਹਾਂ ਫਿਲਮਾਂ ਸਾਹਮਣੇ ਫਿੱਕੀਆਂ



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904