ਨਵੀਂ ਦਿੱਲੀ: ਹਰਿਆਣਵੀਂ ਡਾਂਸਰ ਸਪਨਾ ਚੌਧਰੀ ਬਿੱਗ ਬੌਸ ਤੋਂ ਬਾਅਦ ਹਿੰਦੀ, ਪੰਜਾਬੀ ਤੇ ਭੋਜਪੁਰੀ ਸਿਨੇਮਾ ‘ਚ ਧਮਾਕਾ ਕਰਨ ਤੋਂ ਬਾਅਦ ਇਨ੍ਹੀਂ ਦਿਨੀਂ ਦੇਸ਼ ਭਰ ‘ਚ ਧਮਾਕਰੇਦਾਰ ਪ੍ਰਫਾਰਮੈਂਸ ਦੇ ਰਹੀ ਹੈ। ਸਪਨਾ ਦਾ ਹਾਲ ਹੀ ‘ਚ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ‘ਚ ਉਹ ਦਿੱਲੀ ‘ਚ ਠੁਮਕੇ ਲਾਉਂਦੀ ਨਜ਼ਰ ਆਈ ਸੀ।


ਇਸ ਵੀਡੀਓ ‘ਚ ਸਪਨਾ ਪੰਜਾਬੀ ਢੋਲ ਦੀ ਥਾਪ ‘ਤੇ ਹਰਿਆਣਵੀਂ ਠੁਮਕੇ ਲਾ ਰਹੀ ਹੈ। ਸਪਨਾ ਆਪਣੇ ਇਹੀ ਡਾਂਸ ਸਟੈਪਸ ਕਰਕੇ ਆਪਣੇ ਫੈਨਸ ‘ਚ ਕਾਫੀ ਫੇਮਸ ਹੈ। ਸਪਨਾ ਦਾ ਦੂਜਾ ਡਾਂਸ ਵੀਡੀਓ ਨਾਗਪੁਰ ਦਾ ਹੈ। ਇਸ ‘ਚ ਉਹ ਜੰਮ ਕੇ ਡਾਂਸ ਕਰਦੀ ਨਜ਼ਰ ਆ ਰਹੀ ਹੈ। ਉਸ ਦੇ ਦੇਸੀ ਠੁਮਕਿਆਂ ਨੇ ਚਾਰੇ ਪਾਸੇ ਤਹਿਲਕਾ ਮਚਾ ਦਿੱਤਾ ਹੈ।


ਗੱਲ ਸਪਨਾ ਦੀ ਪੌਪਲੈਰਟੀ ਦੀ ਕੀਤੀ ਜਾਵੇ ਤਾਂ ਉਹ ਇਨ੍ਹੀਂ ਦਿਨੀਂ ਸੱਤਵੇਂ ਅਸਮਾਨ ‘ਤੇ ਹੈ। ਪੂਰੇ ਦੇਸ਼ ‘ਚ ਉਸ ਨੇ ਆਪਣੀ ਵੱਖਰੀ ਪਛਾਣ ਬਣਾ ਲਈ ਹੈ। ਹੁਣ ਤਾਂ ਸਪਨਾ ਨੇ ਬਾਲੀਵੁੱਡ ਡੈਬਿਊ ਦੀ ਵੀ ਪੂਰੀ ਤਿਆਰੀ ਕਰ ਲਈ ਹੈ। ਉਸ ਦੀ ਪਹਿਲੀ ਫ਼ਿਲਮ ਜਲਦੀ ਹੀ ਰਿਲੀਜ਼ ਹੋਣ ਵਾਲੀ ਹੈ।