ਮੁੰਬਈ: ਇਸ ਸਮੇਂ ਸਭ ਦਾ ਧਿਆਨ ਸਾਰਾ ਅਲੀ ਖ਼ਾਨ ਅਤੇ ਕਾਰਤਿਕ ਆਰਿਅਨ ‘ਤੇ ਹੈ। ਜਲਦੀ ਹੀ ਦੋਵੇਂ ਇਮਤੀਆਜ਼ ਅਲੀ ਦੀ ਫ਼ਿਲਮ ‘ਚ ਰੋਮਾਂਸ ਕਰਦੇ ਨਜ਼ਰ ਆਉਣ ਵਾਲੇ ਹਨ। ਇਸ ਖ਼ਿਲਮ ਦੀ ਸ਼ੂਟਿੰਗ ਇਨ੍ਹਾਂ ਦਿਨੀਂ ਦਿੱਲੀ ‘ਚ ਹੋ ਰਹੀ ਹੈ। ਖ਼ਬਰਾਂ ਤਾਂ ਇਹ ਵੀ ਹਨ ਕਿ ਇਹ ਫ਼ਿਲਮ ਦੀਪਿਕਾ ਅਤੇ ਸੈਫ ਦੀ ‘ਲਵ ਆਜ ਕਲ’ ਦਾ ਸੀਕੂਅਲ ਹੈ।


ਆਏ ਦਿਨ ਹੀ ਫ਼ਿਲਮ ਦੀ ਕੋਈ ਨਾ ਕੋਈ ਵਡਿੀਓ ਅਤੇ ਫੋਟੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਜਾਂਦੀ ਹੈ। ਹੁਣ ਇੱਕ ਵਾਰ ਫੇਰ ਫ਼ਿਲਮ ਦੇ ਸੈਟ ਤੋਂ ਕਾਰਤਿਕ ਅਤੇ ਸਾਰਾ ਦੀ ਇੱਕ ਤਸਵੀਰ ਵਾਇਲ ਹੋ ਰਹੀ ਹੈ। ਜਿਸ ‘ਚ ਦੋਵੇਂ ਰੁਮਾਂਟਿਕ ਅੰਦਾਜ਼ ‘ਚ ਇੱਕ ਦੂਜੇ ਦੀ ਬਾਹਾਂ ‘ਚ ਖੋਏ ਨਜ਼ਰ ਆ ਰਹੇ ਹਨ।


ਇਸ ਤਸਵੀਰ ਨੂੰ ਖੁਦ ਕਾਰਤਿਕ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ। ਇਸ ਦੇ ਨਾਲ ਹੀ ਕਾਰਤਿਕ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਫ਼ਿਲ ‘ਚ ਉਸ ਦੇ ਨਾਲ ਸਾਰਾ ਅਤੇ ਰਣਦੀਪ ਹੁੱਡਾ ਵੀ ਨਜ਼ਰ ਆਉਣਗੇ। ਫ਼ਿਲਮ ਅਗਲੇ ਸਾਲ ਵੈਲੇਂਟਾਈਨ ਡੇਅ ਦੇ ਮੌਕੇ ਰਿਲੀਜ਼ ਹੋਵੇਗੀ।