ਸਾਰਾ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ‘ਸਿੰਬਾ’ ਦਾ ਨਵਾਂ ਪੋਸਟਰ
ਏਬੀਪੀ ਸਾਂਝਾ | 24 Dec 2018 05:18 PM (IST)
ਮੁੰਬਈ: ਐਕਟਰਸ ਸਾਰਾ ਅਲੀ ਖ਼ਾਨ ਤੇ ਰਣਵੀਰ ਸਿੰਘ ਆਪਣੀ ਆਉਣ ਵਾਲੀ ਫ਼ਿਲਮ ‘ਸਿੰਬਾ’ ਨੂੰ ਲੈ ਕੇ ਲਗਾਤਾਰ ਸੁਰਖੀਆਂ ‘ਚ ਬਣੇ ਹੋਏ ਹਨ। ਫ਼ਿਲਮ ਦੇ ਰਿਲੀਜ਼ ਹੋਣ ‘ਚ ਸਿਰਫ ਚਾਰ ਹੀ ਦਿਨ ਬਚੇ ਹਨ। ਇਸ ਨੂੰ ਲੈ ਕੇ ਸਾਰਾ ਤੇ ਰਣਵੀਰ ਜ਼ੋਰਾਂ ਨਾਲ ਫ਼ਿਲਮ ਦਾ ਪ੍ਰਮੋਸ਼ਨ ਕਰ ਰਹੇ ਹਨ। ਕੁਝ ਘੰਟੇ ਪਹਿਲਾਂ ਹੀ ਸਾਰਾ ਨੇ ਫ਼ਿਲਮ ਦਾ ਨਵਾਂ ਪੋਸਟਰ ਰਿਲੀਜ਼ ਕੀਤਾ ਹੈ। ਇਸ ਨਾਲ ਸਾਰਾ ਨੇ ਕੈਪਸ਼ਨ ‘ਚ ‘ਹੁਣ ਸਿਰਫ 4 ਦਿਨ ਬਾਕੀ ਹਨ’ ਲਿਖ ਫੈਨਸ ਨੂੰ ਫ਼ਿਲਮ ਦੀ ਰਿਲੀਜ਼ ਡੇਟ ਯਾਦ ਕਰਵਾਈ ਹੈ। ਹੁਣ ਸਾਹਮਣੇ ਆਏ ਪੋਸਟਰ ‘ਚ ਸਾਰਾ ਤੇ ਰਣਵੀਰ ਜ਼ਬਰਦਸਤ ਅੰਦਾਜ਼ ‘ਚ ਨਜ਼ਰ ਆ ਰਹੇ ਹਨ। ਦੋਵਾਂ ਦਾ ਰੋਮਾਂਟਿਕ ਅੰਦਾਜ਼ ਫੈਨਸ ਨੂੰ ਕਾਫੀ ਪਸੰਦ ਆ ਰਿਹਾ ਹੈ। ਇਸੇ ਲਈ ਪੋਸਟ ਨੂੰ ਕੁਝ ਹੀ ਸਮੇਂ ‘ਚ ਲੱਖਾਂ ਲਾਈਕਸ ਮਿਲ ਚੁੱਕੇ ਹਨ। ਦੋ ਘੰਟਿਆਂ ‘ਚ ਹੀ ਪੋਸਟਰ ਨੂੰ 3 ਲੱਖ ਲਾਈਕ ਮਿਲੇ ਹਨ। ਫ਼ਿਲਮ ‘ਚ ਸਾਰਾ ਤੇ ਰਣਵੀਰ ਤੋਂ ਇਲਾਵਾ ਸੋਨੂੰ ਸੂਦ, ਅਜੈ ਦੇਵਗਨ, ਵਰਜੇਸ਼ ਹੀਰਾਜੀ, ਅਰੁਣ ਨਾਲਾਵਡੇ ਜਿਹੇ ਕਲਾਕਾਰ ਅਹਿਮ ਭੂਮਿਕਾ ‘ਚ ਹਨ। ‘ਸਿੰਬਾ’ 28 ਦਸੰਬਰ ਨੂੰ ਸਿਨੇਮਾਘਰਾਂ ‘ਚ ਦਸਤਕ ਦੇ ਰਹੀ ਹੈ। ਦੇਖਦੇ ਹਾਂ ਬਾਕਸਆਫਿਸ ‘ਤੇ ‘ਸਿੰਬਾ’ ਆਪਣੀ ਕਾਮਯਾਬੀ ਦੀ ਜੰਗ ਜਿੱਤ ਪਾਉਂਦਾ ਹੈ ਜਾਂ ਨਹੀਂ।