ਇਸਦੇ ਨਾਲ ਹੀ ਸਾਰਾ ਨੇ ਹਾਲ ਹੀ ਵਿੱਚ ਇੰਸਟਾਗ੍ਰਾਮ ‘ਤੇ ਆਪਣੀਆਂ ਮਜ਼ਾਕੀਆ ਤਸਵੀਰਾਂ ਦੇ ਨਾਲ ਇੱਕ ਕੋਲਾਜ ਸਾਂਝਾ ਕੀਤਾ ਹੈ। ਇਨ੍ਹਾਂ ਤਸਵੀਰਾਂ 'ਚ ਸਾਰਾ ਗ੍ਰੇ ਕਲਰ ਦੀ ਟੀ-ਸ਼ਰਟ ਵਿੱਚ ਦਿਖਾਈ ਦੇ ਰਹੀ ਹੈ, ਜਿਸ ‘ਚ ਕੋਲਡ ਡਰਿੰਕ ਦਾ ਬ੍ਰਾਂਡ ਨਾਮ ਲਿਖਿਆ ਹੋਇਆ ਹੈ।
ਇਨ੍ਹਾਂ ਵਿੱਚੋਂ ਇੱਕ ਤਸਵੀਰ ਵਿੱਚ ਸਾਰਾ ਕੈਮਰਾ ਨੂੰ ਵੇਖ ਰਹੀ ਹੈ, ਦੂਜੀ ਵਿੱਚ ਪਾਊਟ ਕਰ ਰਹੀ ਹੈ, ਤੀਜੀ ਵਿੱਚ ਕੁਝ ਉਦਾਸ ਹੈ ਅਤੇ ਚੌਥੀ ਵਿੱਚ ਬਹੁਤ ਖੁਸ਼ ਨਜ਼ਰ ਆ ਰਹੀ ਹੈ।
ਸਾਰਾ ਨੇ ਹਾਲ ਹੀ ਵਿਚ ਖੁਲਾਸਾ ਕੀਤਾ ਸੀ ਕਿ ਉਸ ਨੂੰ ਆਪਣੇ ਵਰਕਿੰਗ ਵੁਮੈਨ ਬਣੇ ਰਹਿਣ ਦੀ ਯਾਦ ਆ ਰਹੀ ਹੈ, ਜੋ ਕੋਵਿਡ -19 ਦੇ ਕਾਰਨ ਰੁੱਕ ਗਈ ਹੈ।