Sargun Mehta Cuttputli: ਪੰਜਾਬੀ ਅਦਾਕਾਰਾ ਸਰਗੁਣ ਮਹਿਤਾ ਉਨ੍ਹਾਂ ਅਭਿਨੇਤਰੀਆਂ `ਚੋਂ ਇੱਕ ਹੈ, ਜਿਨ੍ਹਾਂ ਨੇ ਟੀਵੀ ਦੀ ਦੁਨੀਆ ਤੋਂ ਪੰਜਾਬੀ ਸਿਨੇਮਾ `ਚ ਕਦਮ ਰੱਖਿਆ। ਇਨ੍ਹਾਂ ਦੀ ਮਾਸੂਮ ਲੁੱਕ ਤੇ ਦਮਦਾਰ ਐਕਟਿੰਗ ਨੇ ਪੰਜਾਬੀਆਂ ਦਾ ਦਿਲ ਜਿੱਤ ਲਿਆ। ਅੱਜ ਸਰਗੁਣ ਪੰਜਾਬ ਦੀ ਸੁਪਰਸਟਾਰ ਹੈ। ਇਹੀ ਨਹੀਂ ਅਦਾਕਾਰਾ ਹੁਣ ਪੰਜਾਬੀ ਹੀ ਨਹੀਂ ਬਲਕਿ ਬਾਲੀਵੁੱਡ ਸਟਾਰ ਵੀ ਬਣ ਗਈ ਹੈ। 


ਜੀ ਹਾਂ, ਸਰਗੁਣ ਮਹਿਤਾ ਦੀ ਫ਼ਿਲਮ ਪਹਿਲੀ ਹਿੰਦੀ ਫ਼ਿਲਮ `ਕਠਪੁਤਲੀ` 2 ਸਤੰਬਰ ਨੂੰ ਡਿਜ਼ਨੀ ਪਲੱਸ ਹੌਟਸਟਾਰ ਤੇ ਰਿਲੀਜ਼ ਹੋ ਚੁੱਕੀ ਹੈ। ਇਸ ਫ਼ਿਲਮ `ਚ ਸਰਗੁਣ ਨੇ ਐਸਐਚਓ ਗੁੜੀਆ ਪਰਮਾਰ ਦਾ ਕਿਰਦਾਰ ਨਿਭਾਇਆ ਹੈ। ਆਪਣੇ ਕਿਰਦਾਰ `ਚ ਸਰਗੁਣ ਦਮਦਾਰ ਲੱਗ ਰਹੀ ਹੈ। ਪੁਲਿਸ ਦੀ ਵਰਦੀ ਪਹਿਨੇ ਸਰਗੁਣ ਖੂਬ ਜਚ ਵੀ ਰਹੀ ਹੈ। ਇਸ ਦੇ ਨਾਲ ਹੀ ਅਕਸ਼ੇ ਕੁਮਾਰ ਦੀ ਸ਼ਾਨਦਾਰ ਐਕਟਿੰਗ ਨੇ ਇਸ ਫ਼ਿਲਮ ਨੂੰ ਹਿੱਟ ਬਣਾ ਦਿਤਾ ਹੈ। ਇਹ ਫ਼ਿਲਮ ਇਸ ਸਮੇਂ ਭਾਰਤ `ਚ ਨੰਬਰ ਇੱਕ ਤੇ ਟਰੈਂਡ ਕਰ ਰਹੀ ਹੈ। 









ਇਸ ਬਾਰੇ ਸਰਗੁਣ ਮਹਿਤਾ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ `ਤੇ ਪੋਸਟ ਵੀ ਸਾਂਝੀ ਕੀਤੀ। ਪੋਸਟ ਸ਼ੇਅਰ ਸਰਗੁਣ ਨੇ ਕੈਪਸ਼ਨ `ਚ ਲਿਖਿਆ, "ਕਠਪੁਤਲੀ ਅਧਿਕਾਰਤ ਤੌਰ ਤੇ ਇੰਡੀਆ ਦੀ ਨੰਬਰ ਇੱਕ ਪਸੰਦ ਬਣ ਗਈ ਹੈ।"


ਕਾਬਿਲੇਗ਼ੌਰ ਹੈ ਕਿ ਕਠਪੁਤਲੀ ਇੱਕ ਕਰਾਈਮ ਡਰਾਮਾ ਹੈ। ਆਪਣੇ ਕਿਰਦਾਰ `ਚ ਅਕਸ਼ੇ ਤੇ ਸਰਗੁਣ ਦੋਵੇਂ ਕਮਾਲ ਲੱਗ ਰਹੇ ਹਨ। ਸਰਗੁਣ ਐਸਐਚਓ ਮੈਡਮ ਬਣ ਕੇ ਅਕਸ਼ੇ ਤੇ ਰੋਹਬ ਝਾੜਦੀ ਹੋਈ ਨਜ਼ਰ ਆਉਂਦੀ ਹੈ। ਸਰਗੁਣ ਦਾ ਇਹ ਅੰਦਾਜ਼ ਉਨ੍ਹਾਂ ਦੇ ਫ਼ੈਨਜ਼ ਨੂੰ ਖੂਬ ਪਸੰਦ ਆ ਰਿਹਾ ਹੈ।