Moh Punjabi Movie: ਅਗਸਤ ਤੇ ਸਤੰਬਰ ਦਾ ਮਹੀਨਾ ਪੰਜਾਬੀ ਫ਼ਿਲਮ ਇੰਡਸਟਰੀ ਲਈ ਬੇਹੱਦ ਖਾਸ ਹੈ। ਪੰਜਾਬੀ ਸਿਨੇਮਾ ਦੇ ਇਤਿਹਾਸ `ਚ ਅੱਜ ਤੱਕ ਦੋ ਮਹੀਨਿਆਂ `ਚ ਬੈਕ ਟੂ ਬੈਕ ਇੰਨੀਆਂ ਸਾਰੀਆਂ ਫ਼ਿਲਮਾਂ ਕਦੇ ਰਿਲੀਜ਼ ਨਹੀਂ ਹੋਈਆਂ ਹਨ। ਇਸੇ ਲੜੀ `ਚ ਇੱਕ ਹੋਰ ਫ਼ਿਲਮ ਸ਼ਾਮਲ ਹੈ, ਜੋ ਕਿ ਪਿਛਲੇ ਲੰਮੇ ਸਮੇਂ ਤੋਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਹ ਫ਼ਿਲਮ ਹੈ `ਮੋਹ`। ਇਸ ਫ਼ਿਲਮ `ਚ ਪੰਜਾਬੀ ਇੰਡਸਟਰੀ ਦੀ ਸੁਪਰਸਟਾਰ ਸਰਗੁਣ ਮਹਿਤਾ ਤੇ ਸੁਰਜੀਤ ਬਿੰਦਰੱਖੀਆ ਦੇ ਬੇਟੇ ਗੀਤਾਜ਼ ਬਿੰਦਰੱਖੀਆ ਰੋਮਾਂਸ ਕਰਦੇ ਨਜ਼ਰ ਆਉਣਗੇ। 


ਇਹ ਫ਼ਿਲਮ ਕਾਫ਼ੀ ਸਮੇਂ ਤੋਂ ਚਰਚਾ `ਚ ਬਣੀ ਹੋਈ ਹੈ, ਜਿਸ ਦੀ ਵਜ੍ਹਾ ਇੱਕ ਤਾਂ ਇਸ ਦੀ ਸਟਾਰਕਾਸਟ ਹੈ ਤੇ ਦੂਜਾ ਕਹਾਣੀ। ਕਿਹਾ ਜਾ ਰਿਹਾ ਹੈ ਕਿ ਇਹ ਫ਼ਿਲਮ ਦਾ ਕਾਨਸੈਪਟ ਬਿਲਕੁਲ ਵੱਖਰਾ ਹੈ। ਇਹ ਫ਼ਿਲਮ ਲੋਕਾਂ ਨੂੰ ਪਿਆਰ ਦੇ ਰੰਗ ਦਿਖਾਏਗੀ, ਹਸਾਏਗੀ, ਰੁਲਾਏਗੀ। 


16 ਸਤੰਬਰ ਨੂੰ ਫ਼ਿਲਮ ਹੋ ਰਹੀ ਰਿਲੀਜ਼
ਦੱਸ ਦਈਏ ਕਿ ਫ਼ਿਲਮ ਦੀ ਰਿਲੀਜ਼ ਡੇਟ ਤੋਂ ਪਰਦਾ ਚੁੱਕ ਦਿਤਾ ਗਿਆ ਹੈ। ਹਾਲਾਂਕਿ ਸਭ ਨੂੰ ਪਤਾ ਸੀ ਕਿ ਇਹ ਫ਼ਿਲਮ ਸਤੰਬਰ ਮਹੀਨੇ `ਚ ਸਿਨੇਮਾਘਰਾਂ `ਚ ਰਿਲੀਜ਼ ਹੋਵੇਗੀ, ਪਰ ਹੁਣ ਇਸ ਦੀ ਡੇਟ ਦਾ ਐਲਾਨ ਕਰ ਦਿਤਾ ਗਿਆ ਹੈ। ਇਹ ਫ਼ਿਲਮ 16 ਸਤੰਬਰ ਨੂੰ ਸਿਨੇਮਾਘਰਾਂ `ਚ ਰਿਲੀਜ਼ ਲਈ ਤਿਆਰ ਹੈ। 


ਫ਼ਿਲਮ ਦਾ ਇੱਕ ਹੋਰ ਪੋਸਟਰ ਆਇਆ ਸਾਹਮਣੇ
ਇਸ ਫ਼ਿਲਮ ਦਾ ਜਦੋਂ ਪਹਿਲਾ ਪੋਸਟਰ ਸਾਹਮਣੇ ਆਇਆ ਸੀ ਤਾਂ ਉਸ ਵਿੱਚ ਸਰਗੁਣ ਮਹਿਤਾ ਤੇ ਗੀਤਾਜ਼ ਬਿੰਦਰੱਖੀਆ ਨਜ਼ਰ ਆਏ ਸੀ। ਪੋਸਟਰ `ਚ ਦੇਖਿਆ ਜਾ ਸਕਦਾ ਹੈ ਕਿ ਦੋਵਾਂ ਦੀਆਂ ਅੱਖਾਂ ਵਿੱਚ ਹੰਝੂ ਸੀ। ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਫ਼ਿਲਮ ਹੋਰਨਾਂ ਪੰਜਾਬੀ ਫ਼ਿਲਮਾਂ ਵਾਂਗ ਸਿਰਫ਼ ਕਾਮੇਡੀ ਨਹੀਂ ਹੈ। ਹੁਣ ਇਸ ਫ਼ਿਲਮ ਦਾ ਇੱਕ ਹੋਰ ਪੋਸਟਰ ਸਾਹਮਣੇ ਆਇਆ ਹੈ, ਜਿਸ ਵਿੱਚ ਗੀਤਾਜ਼ ਬਿੰਦਰੱਖੀਆ ਤੇ ਸਰਗੁਣ ਮਹਿਤਾ ਦਿਖਾਈ ਦੇ ਰਹੇ ਹਨ। 









ਕਾਬਿਲੇਗ਼ੌਰ ਹੈ ਕਿ ਗੀਤਾਜ਼ ਬਿੰਦਰੱਖੀਆ ਉੱਘੇ ਪੰਜਾਬੀ ਗਾਇਕ ਮਰਹੂਮ ਸੁਰਜੀਤ ਬਿੰਦਰੱਖੀਆ ਦੇ ਪੁੱਤਰ ਹਨ।