Sargun Mehta Gurnam Bhullar Movie Niga Marda Aayi Ve Trailer: ਸਰਗੁਣ ਮਹਿਤਾ ਗੁਰਨਾਮ ਭੁੱਲਰ ਦੀ ਇੱਕ ਹੋਰ ਫਿਲਮ ਰਿਲੀਜ਼ ਲਈ ਤਿਆਰ ਹੈ। ਇੱਕ ਵਾਰ ਫਿਰ ਤੋਂ ਦਰਸ਼ਕਾਂ ਨੂੰ ਸਰਗੁਣ-ਗੁਰਨਾਨ ਦੀ ਰੋਮਾਂਟਿਕ ਕੈਮਿਸਟਰੀ ਦੇਖਣ ਨੂੰ ਮਿਲੇਗੀ। ਦੱਸ ਦਈਏ ਕਿ ਦੋਵੇਂ ਕਲਾਕਾਰ 'ਨਿਗਾ ਮਾਰਦਾ ਆਈਂ ਵੇ' 'ਚ ਨਜ਼ਰ ਆਉਣ ਵਾਲੇ ਹਨ। ਇਸ ਫਿਲਮ ਦਾ ਟਰੇਲਰ ਵੀ ਹੁਣ ਰਿਲੀਜ਼ ਹੋ ਗਿਆ ਹੈ, ਜਿਸ ਵਿੱਚ ਸਰਗੁਣ-ਗੁਰਨਾਮ ਦੀ ਪਿਆਰ ਤੇ ਤਕਰਾਰ ਦੇਖਣ ਨੂੰ ਮਿਲ ਰਹੀ ਹੈ। ਦੇਖੋ ਟਰੇਲਰ:
ਇਹ ਵੀ ਪੜ੍ਹੋ: ਰਿਤਿਕ ਰੌਸ਼ਨ ਪ੍ਰੇਮਿਕਾ ਸਬਾ ਆਜ਼ਾਦ ਨਾਲ ਕਰਨ ਜਾ ਰਹੇ ਵਿਆਹ? ਦੇਖੋ ਕੀ ਬੋਲੇ ਪਿਤਾ ਰਾਕੇਸ਼ ਰੌਸ਼ਨ
ਦੱਸ ਦਈਏ ਕਿ ਸਰਗੁਣ ਮਹਿਤਾ ਤੇ ਗੁਰਨਾਮ ਭੁੱਲਰ ਦੀ ਜੋੜੀ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ। ਦੋਵੇਂ ਜਣੇ ਇਸ ਤੋਂ ਪਹਿਲਾਂ 'ਸੁਰਖੀ ਬਿੰਦੀ' ਤੇ 'ਘੁੰਡ ਕੱਢ ਲੈ ਨੀ ਸਹੁਰਿਆਂ ਦਾ ਪਿੰਡ ਆ ਗਿਆ' ਵਰਗੀਆਂ ਫਿਲਮਾਂ 'ਚ ਇਕੱਠੇ ਨਜ਼ਰ ਆਏ ਸੀ। ਇਨ੍ਹਾਂ ਦੋਵੇਂ ਹੀ ਫਿਲਮਾਂ ਨੂੰ ਦਰਸ਼ਕਾਂ ਨੇ ਖੂਬ ਸਲਾਹਿਆ ਸੀ। ਹੁਣ ਇਨ੍ਹਾਂ ਦੋਵੇਂ ਕਲਾਕਾਰਾਂ ਦੀ ਇੱਕ ਹੋਰ ਫਿਲਮ ਰਿਲੀਜ਼ ਲਈ ਤਿਆਰ ਹੈ।
ਇਸ ਦਿਨ ਹੋ ਰਹੀ ਰਿਲੀਜ਼ਦੱਸਣਯੋਗ ਹੈ ਕਿ 'ਨਿਗਾ ਮਾਰਦਾ ਆਈਂ ਵੇ' ਫਿਲਮ 17 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਫਿਲਮ ਦਾ ਟਰੇਲਰ ਰਿਲੀਜ਼ ਹੋਇਆ, ਜਿਸ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਹੈ। ਇਸ ਦੇ ਨਾਲ ਨਾਲ ਇਹ ਵੀ ਦੱਸ ਦਈਏ ਕਿ ਫਿਲਮ ਦੇ 2-3 ਗਾਣੇ ਵੀ ਰਿਲੀਜ਼ ਹੋ ਚੁੱਕੇ ਹਨ। ਇਸ ਫਿਲਮ ਦੇ ਗਾਣਿਆਂ ਨੂੰ ਵੀ ਕਾਫੀ ਜ਼ਿਆਦਾ ਪਸੰਦ ਕੀਤਾ ਗਿਆ ਹੈ।
ਸਰਗੁਣ ਮਹਿਤਾ ਵਰਕਫਰੰਟਸਰਗੁਣ ਮਹਿਤਾ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਆਖਰੀ ਵਾਰ 'ਬਾਬੇ ਭੰਗੜਾ ਪਾਉਂਦੇ ਨੇ' 'ਚ ਨਜ਼ਰ ਆਈ ਸੀ। ਇਸ ਫਿਲਮ 'ਚ ਸਰਗੁਣ ਤੇ ਦਿਲਜੀਤ ਦੀ ਜੋੜੀ ਪਹਿਲੀ ਵਾਰ ਪਰਦੇ 'ਤੇ ਇਕੱਠੀ ਨਜ਼ਰ ਆਈ ਸੀ। ਇਸ ਸਾਲ 'ਨਿਗਾ ਮਾਰਦਾ ਆਈਂ ਵੇ' ਸਰਗੁਣ ਦੀ ਪਹਿਲੀ ਫਿਲਮ ਹੈ। ਹੁਣ ਦੇਖਣਾ ਇਹ ਹੈ ਕਿ ਸਰਗੁਣ ਤੇ ਗੁਰਨਾਮ ਦੀ ਜੋੜੀ ਇੱਕ ਵਾਰ ਫਿਰ ਤੋਂ ਦਰਸ਼ਕਾਂ ਦਾ ਦਿਲ ਜਿੱਤਣ 'ਚ ਕਾਮਯਾਬ ਹੋ ਪਾਉਂਦੀ ਹੈ ਜਾਂ ਨਹੀਂ।