ਚੰਡੀਗੜ੍ਹ: ਸਰਗੁਣ ਮਹਿਤਾ ਪੰਜਾਬੀ ਫ਼ਿਲਮਾਂ ਦਾ ਜਾਣਿਆ-ਪਛਾਣਿਆ ਚਿਹਰਾ ਬਣ ਚੁੱਕੀ ਹੈ। ਉੱਥੇ ਉਹ ਲਗਾਤਾਰ ਫਿਲਮਾਂ ਕਰ ਰਹੀ ਹੈ ਤੇ ਉਸ ਦੀਆਂ ਫਿਲਮਾਂ ਨੂੰ ਕਾਫੀ ਪਸੰਦ ਵੀ ਕੀਤਾ ਜਾ ਰਿਹਾ ਹੈ। ਉਸ ਦੀ ਆਉਣ ਵਾਲੀ ਪੰਜਾਬੀ ਫ਼ਿਲਮ 'ਸੋਂਕਣ ਸੌਣਕੇ' ਹੈ।

ਸਰਗੁਣ ਦੀ ਇੱਕ ਵੀਡੀਓ ਨੇ ਸੋਸ਼ਲ ਮੀਡੀਆ 'ਤੇ ਹੰਗਾਮਾ ਮਚਾ ਦਿੱਤਾ ਹੈ। ਇਸ ਵੀਡੀਓ 'ਚ ਉਹ ਫਿਲਮ ਦੀ ਆਪਣੀ ਸਹਿ-ਅਦਾਕਾਰਾ ਨਿਮਰਤ ਖਹਿਰਾ ਨਾਲ ਹੈ ਪਰ ਜਿਸ ਤਰ੍ਹਾਂ ਉਸ ਨੂੰ ਦੇਖਿਆ ਗਿਆ ਹੈ, ਉਸ ਤਰ੍ਹਾਂ ਉਸ ਨੂੰ ਪਹਿਲਾਂ ਕਦੇ ਨਹੀਂ ਦੇਖਿਆ ਗਿਆ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।

ਇਸ ਵੀਡੀਓ ਵਿੱਚ ਸਰਗੁਣ ਮਹਿਤਾ ਤੇ ਨਿਮਰਤ ਖਹਿਰਾ ਇੱਕ ਗੀਤ ਗਾਉਂਦੀਆਂ ਨਜ਼ਰ ਆ ਰਹੀਆਂ ਹਨ ਪਰ ਦੋਵੇਂ ਟਕਰਾਉਂਦੀਆਂ ਹਨ ਤੇ ਇੱਕ ਦੂਜੇ ਨਾਲ ਉਲਝ ਜਾਂਦੀਆਂ ਹਨ। ਇਸ ਤੋਂ ਬਾਅਦ ਦੋਵਾਂ ਵਿਚਾਲੇ ਝਗੜਾ ਸ਼ੁਰੂ ਹੋ ਜਾਂਦਾ ਹੈ। ਲੋਕ ਹਟਾਉਣ ਦੀ ਕੋਸ਼ਿਸ਼ ਕਰਦੇ ਹਨ।






ਇਸ ਫਨੀ ਅੰਦਾਜ਼ 'ਚ ਉਹ ਫਿਲਮ ਦਾ ਪ੍ਰਮੋਸ਼ਨ ਕਰਦੀਆਂ ਨਜ਼ਰ ਆ ਰਹੀਆਂ ਹਨ। 'ਸੌਂਕਣ ਸੌਂਕਣੇ' 13 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ 'ਚ ਸਰਗੁਣ ਮਹਿਤਾ ਦੇ ਨਾਲ ਐਮੀ ਵਿਰਕ ਤੇ ਨਿਮਰਤ ਖਹਿਰਾ ਨਜ਼ਰ ਆਉਣਗੇ। ਫਿਲਮ ਦਾ ਨਿਰਦੇਸ਼ਨ ਅਮਰਜੀਤ ਸਿੰਘ ਨੇ ਕੀਤਾ ਹੈ।

ਸਰਗੁਣ ਮਹਿਤਾ ਨੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਸੀਰੀਅਲ '12/24 ਕਰੋਲ ਬਾਗ' ਨਾਲ ਕੀਤੀ ਸੀ। ਸਰਗੁਣ 'ਫੁਲਵਾ' ਤੇ 'ਬਾਲਿਕਾ ਵਧੂ' ਵਰਗੇ ਮਸ਼ਹੂਰ ਸੀਰੀਅਲਾਂ 'ਚ ਵੀ ਨਜ਼ਰ ਆ ਚੁੱਕੀ ਹੈ। ਟੀਵੀ ਸੀਰੀਅਲ ਵਿੱਚ ਨਾਮ ਕਮਾਉਣ ਤੋਂ ਬਾਅਦ ਸਰਗੁਣ ਨੇ ਪੰਜਾਬੀ ਫਿਲਮ ਇੰਡਸਟਰੀ ਵੱਲ ਰੁਖ ਕੀਤਾ ਤੇ ਅੱਜ ਉਹ ਉੱਥੇ ਦੀ ਨੰਬਰ ਇੱਕ ਅਦਾਕਾਰਾ ਹੈ।
ਸਰਗੁਣ 'ਲਵ ਪੰਜਾਬ', 'ਲਾਹੌਰੀਏ' ਤੇ 'ਕਿਸਮਤ' ਵਰਗੀਆਂ ਕਈ ਪੰਜਾਬੀ ਫਿਲਮਾਂ 'ਚ ਨਜ਼ਰ ਆ ਚੁੱਕੀ ਹੈ। ਇੰਨਾ ਹੀ ਨਹੀਂ ਉਹ ਪੰਜਾਬੀ ਫਿਲਮਾਂ ਦਾ ਨਿਰਮਾਣ ਕਰ ਰਹੀ ਹੈ ਤੇ ਇਨ੍ਹਾਂ ਫਿਲਮਾਂ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।