Sargun Mehta Ravi Dubey: ਸਰਗੁਣ ਮਹਿਤਾ ਅੱਜ ਕੱਲ ਖੂਬ ਸੁਰਖੀਆਂ ਬਟੋਰ ਰਹੀ ਹੈ। ਹਾਲ ਹੀ `ਚ ਉਨ੍ਹਾਂ ਨੇ ਆਪਣਾ 34ਵਾਂ ਜਨਮਦਿਨ ਮਨਾਇਆ ਹੈ। ਇਸ ਦੇ ਨਾਲ ਨਾਲ ਉਨ੍ਹਾਂ ਦੀ ਪਹਿਲੀ ਬਾਲੀਵੁੱਡ ਫ਼ਿਲਮ ਵੀ ਹਿੱਟ ਹੋ ਗਈ ਹੈ। ਇਹੀ ਨਹੀਂ ਫ਼ਿਲਮ `ਚ ਸਰਗੁਣ ਦੇ ਕੰਮ ਦੀ ਖੂਬ ਵਾਹ ਵਾਹੀ ਹੋ ਰਹੀ ਹੈ। ਇਸ ਤੋਂ ਇਲਾਵਾ 16 ਸਤੰਬਰ ਨੂੰ ਸਰਗੁਣ ਦੀ ਫ਼ਿਲਮ `ਮੋਹ` ਰਿਲੀਜ਼ ਹੋਣ ਜਾ ਰਹੀ ਹੈ। ਦਰਸ਼ਕ ਇਸ ਫ਼ਿਲਮ ਦਾ ਬੇਸਵਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਹਾਲ ਹੀ `ਚ ਰਵੀ ਦੂਬੇ ਤੇ ਸਰਗੁਣ ਮਹਿਤਾ ਦੋਵਾਂ ਨੇ ਸੋਸ਼ਲ ਮੀਡੀਆ `ਤੇ ਵੀਡੀਓ ਸ਼ੇਅਰ ਕੀਤਾ ਸੀ। ਜਿਸ ਵਿੱਚ ਦੋਵੇਂ ਇੱਕ ਦੂਜੇ ਨੂੰ ਉਸ ਨਾਂ ਨਾਲ ਬੁਲਾ ਰਹੇ ਹਨ, ਜੋ ਉਹ ਘਰ ਵਿੱਚ ਬੁਲਾਉਂਦੇ ਹਨ। ਰਵੀ ਦੂਬੇ ਨੇ ਇੱਕ ਵੀਡੀਓ ਸ਼ੇਅਰ ਕੀਤੀ ਸੀ, ਜਿਸ ਵਿੱਚ ਉਨ੍ਹਾਂ ਨੇ ਸਰਗੁਣ ਨੂੰ ਛੋਟੀ ਕਿਹਾ ਸੀ।
ਦੂਜੇ ਪਾਸੇ ਸਰਗੁਣ ਮਹਿਤਾ ਨੇ ਵੀਡੀਓ ਸ਼ੇਅਰ ਕੀਤੀ, ਜਿਸ ਵਿੱਚ ਉਹ ਰਵੀ ਦੂਬੇ ਨੂੰ ਬੜੀ (ਵੱਡੀ) ਕਹਿ ਰਹੀ ਹੈ। ਸਰਗੁਣ ਨੇ ਵੀਡੀਓ ਦੀ ਕੈਪਸ਼ਨ ਵਿੱਚ ਇਹ ਨਾਂ ਲਿਖਿਆ ਹੈ।
ਦੋਵੇਂ ਪਤੀ ਪਤਨੀ ਇੱਕ ਦੂਜੇ ਤੇ ਸੋਸ਼ਲ ਮੀਡੀਅਤ `ਤੇ ਪਿਆਰ ਲੁਟਾਉਂਦੇ ਰਹਿੰਦੇ ਹਨ। ਫ਼ੈਨਜ਼ ਇਨ੍ਹਾਂ ਦੋਵਾਂ ਦੇ ਵੀਡੀਓਜ਼ ਦੇਖ ਬਹੁਤ ਖੁਸ਼ ਹੁੰਦੇ ਹਨ। ਸਰਗੁਣ ਤੇ ਰਵੀ ਦੇ ਫ਼ੈਨਜ਼ ਨੇ ਉਨ੍ਹਾਂ ਦਾ ਕੱਪਲ ਨੇਮ `ਸਾਰਵੀ` ਰੱਖਿਆ ਹੈ।
ਦੱਸ ਦਈਏ ਕਿ ਰਵੀ ਦੂਬੇ ਤੇ ਸਰਗੁਣ ਮਹਿਤਾ ਦਾ ਵਿਆਹ 2013 `ਚ ਹੋਇਆ ਸੀ। ਦੋਵਾਂ ਦੀ ਪਹਿਲੀ ਮੁਲਾਕਾਤ ਆਪਣੇ ਡੈਬਿਊ ਟੀਵੀ ਸੀਰੀਅਲ `12/24 ਕਰੋਲ ਬਾਗ਼` ਦੇ ਸੈੱਟ ਤੇ ਹੋਈ। ਸੀਰੀਅਲ `ਚ ਸਾਰਵੀ ਨੇ ਪਤੀ ਪਤਨੀ ਦਾ ਕਿਰਦਾਰ ਨਿਭਾਇਆ। ਦੋਵਾਂ ਨੇ 4 ਸਾਲ ਤੱਕ ਡੇਟਿੰਗ ਕਰਨ ਤੋਂ ਬਾਅਦ 2013 `ਚ ਵਿਆਹ ਕੀਤਾ ਸੀ।