Sargun Mehta Gippy Grewal Video: ਸਰਗੁਣ ਮਹਿਤਾ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਬਣੀ ਹੋਈ ਹੈ। ਉਸ ਦੀ ਫਿਲਮ 'ਜੱਟ ਨੂੰ ਚੁੜੈਲ ਟੱਕਰੀ' 13 ਅਕਤੂਬਰ 2023 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ 'ਚ ਸਰਗੁਣ ਮਹਿਤਾ ਤੇ ਗਿੱਪੀ ਗਰੇਵਾਲ ਦੀ ਰੋਮਾਂਟਿਕ ਕੈਮਿਸਟਰੀ ਦੇਖਣ ਨੂੰ ਮਿਲੇਗੀ। ਫਿਲਮ 'ਚ ਸਰਗੁਣ ਮਹਿਤਾ ਚੁੜੈਲ ਬਣੀ ਨਜ਼ਰ ਆਵੇਗੀ।
ਇਹ ਵੀ ਪੜ੍ਹੋ: ਗਾਇਕ ਵੀਤ ਬਲਜੀਤ ਮਾਂ 'ਤੇ ਗਾਣਾ ਗਾਉਂਦਿਆਂ ਹੋਏ ਭਾਵੁਕ, ਤੁਹਾਡਾ ਦਿਲ ਜਿੱਤ ਲਵੇਗੀ ਇਹ ਵੀਡੀਓ
ਇਸ ਤੋਂ ਪਹਿਲਾਂ ਸਰਗੁਣ ਤੇ ਗਿੱਪੀ ਇੱਕ ਦੂਜੇ ਦੇ ਨਾਲ ਖੂਬ ਵੀਡੀਓਜ਼ ਤੇ ਤਸਵੀਰਾਂ ਸ਼ੇਅਰ ਕਰ ਰਹੇ ਹਨ। ਹਾਲ ਹੀ 'ਚ ਸਰਗੁਣ ਦਾ ਗਿੱਪੀ ਨਾਲ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਨੂੰ ਦੇਖ ਕੇ ਲੋਕ ਹੱਸ ਹੱਸ ਕੇ ਦੂਹਰੇ ਹੋ ਰਹੇ ਹਨ। ਇਸ ਵੀਡੀਓ ਨੂੰ ਹਜ਼ਾਰਾਂ ਲੋਕਾਂ ਨੇ ਲਾਈਕ ਕੀਤਾ ਅਤੇ ਸੈਂਕੜੇ ਕਮੈਂਟਸ ਵੀ ਦੇਖਣ ਨੂੰ ਮਿਲ ਰਹੇ ਹਨ। ਤੁਸੀਂ ਵੀ ਦੇਖੋ ਇਹ ਮਜ਼ੇਦਾਰ ਵੀਡੀਓ:
ਕਾਬਿਲੇਗ਼ੌਰ ਹੈ ਕਿ ਗਿੱਪੀ ਤੇ ਸਰਗੁਣ ਦੀ ਜੋੜੀ ਆਖਰੀ ਵਾਰ 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' ਫਿਲਮ ;ਚ ਨਜ਼ਰ ਆਈ ਸੀ। ਇਸ ਫਿਲਮ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਗਿਆ ਤੇ ਨਾਲ ਹੀ ਫਿਲਮ 'ਚ ਗਿੱਪੀ ਸਰਗੁਣ ਦੀ ਰੋਮਾਂਟਿਕ ਕੈਮਿਸਟਰੀ ਵੀ ਕਾਫੀ ਵਧੀਆ ਸੀ। ਹੁਣ ਤਕਰੀਬਨ 2 ਸਾਲਾਂ ਬਾਅਦ ਇਹ ਜੋੜੀ ਮੁੜ ਤੋਂ ਪਰਦੇ 'ਤੇ ਧਮਾਲ ਮਚਾਉਣ ਜਾ ਰਹੀ ਹੈ। ਫੈਨਜ਼ ਵੀ ਇਨ੍ਹਾਂ ਦੋਵਾਂ ਦੀ ਜੋੜੀ ਪਰਦੇ 'ਤੇ ਦੇਖਣ ਲਈ ਬੇਸਵਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਇਹ ਵੀ ਪੜ੍ਹੋ: ਪਰਮੀਸ਼ ਵਰਮਾ ਨੇ ਦਿਖਾਈ ਦਮਦਾਰ ਬੌਡੀ, ਸੋਸ਼ਲ ਮੀਡੀਆ 'ਤੇ ਤਸਵੀਰਾਂ ਸ਼ੇਅਰ ਕਰ ਬੋਲੇ- 'ਹਾਰਡ ਵਰਕ'
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।