Sargun Mehta Ravi Dubey: ਪੰਜਾਬੀ ਮਾਡਲ ਤੇ ਅਦਾਕਾਰਾ ਸਰਗੁਣ ਮਹਿਤਾ ਦੇ ਲੱਖਾਂ ਚਾਹੁਣ ਵਾਲੇ ਹਨ। ਮਹਿਤਾ ਨੇ ਟੀਵੀ ਦੀ ਦੁਨੀਆ ਤੋਂ ਪੰਜਾਬੀ ਫ਼ਿਲਮਾਂ `ਚ ਕਦਮ ਰੱਖਿਆ ਅਤੇ ਅੱਜ ਉਹ ਪਾਲੀਵੁੱਡ ਦੀ ਸੁਪਰਸਟਾਰ ਬਣ ਗਈ ਹੈ। ਇਸ ਦੇ ਨਾਲ ਸੋਸ਼ਲ ਮੀਡੀਆ `ਤੇ ਉਨ੍ਹਾਂ ਦੀ ਜ਼ਬਰਦਸਤ ਫ਼ੈਨ ਫ਼ਾਲੋਇੰਗ ਹੈ। ਉਹ ਜਦੋਂ ਵੀ ਕੋਈ ਤਸਵੀਰ ਜਾਂ ਵੀਡੀਓ ਸ਼ੇਅਰ ਕਰਦੀ ਹੈ ਤਾਂ ਉਹ ਉਨ੍ਹਾਂ ਦੇ ਫ਼ੈਨਜ਼ ਨੂੰ ਜ਼ਰੂਰ ਪਸੰਦ ਆਉਂਦੀ ਹੈ।


ਹਾਲ ਹੀ `ਚ ਸਰਗੁਣ ਮਹਿਤਾ ਨੇ ਪਤੀ ਰਵੀ ਦੂਬੇ ਨਾਲ ਇੰਸਟਾਗ੍ਰਾਮ `ਤੇ ਇੱਕ ਵੀਡੀਓ ਸ਼ੇਅਰ ਕੀਤੀ। ਇਹ ਵੀਡੀਓ ਮਹਿਜ਼ 10-15 ਸਕਿੰਟਾਂ ਦੀ ਹੈ, ਪਰ ਇਹ ਵੀਡੀਓ ਦੇਖ ਕੇ ਤੁਹਾਡੇ ਚਿਹਰੇ ਤੇ ਮੁਸਕਰਾਹਟ ਜ਼ਰੂਰ ਆ ਜਾਂਦੀ ਹੈ। ਦੇਖੋ ਵੀਡੀਓ:









ਸਰਗੁਣ ਇਸ ਵੀਡੀਓ `ਚ ਸ਼ਾਦੀਸ਼ੁਦਾ ਯਾਨਿ ਵਿਆਹੇ ਹੋਏ ਲੋਕਾਂ ਨੂੰ ਸਲਾਹ ਦਿੰਦੀ ਨਜ਼ਰ ਆ ਰਹੀ ਹੈ। ਉਨ੍ਹਾਂ ਆਪਣੇ ਪਤੀ ਨਾਲ ਮਿਲ ਕੇ ਇਹ ਰੀਲ ਬਣਾਈ ਹੈ। ਉਹ ਵਿਆਹੇ ਲੋਕਾਂ ਨੂੰ ਸਲਾਹ ਦਿੰਦੀ ਹੈ ਕਿ ਰਿਸ਼ਤੇ `ਚ ਬਹਿਸ ਕਰਨ ਤੋਂ ਬਚਣਾ ਚਾਹੀਦਾ ਹੈ। ਜਿੰਨਾਂ ਘੱੱਟ ਬਹਿਸ ਹੋਏਗੀ ਉਨ੍ਹਾਂ ਵੱਧ ਰਿਸ਼ਤਾ ਚੱਲੇਗਾ। ਇਸ ਦੇ ਨਾਲ ਸਰਗੁਣ ਇਹ ਵੀ ਕਹਿੰਦੀ ਨਜ਼ਰ ਆ ਰਹੀ ਹੈ ਕਿ ਬਹਿਸ ਹਾਰ ਜਾਣਾ ਰਿਸ਼ਤਾ ਹਾਰਨ ਤੋਂ ਸਹੀ ਹੈ।


ਕਾਬਿਲੇਗ਼ੌਰ ਹੈ ਕਿ ਸਰਗੁਣ ਇੰਨੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ਮੋਹ ਨੂੰ ਲੈਕੇ ਕਾਫ਼ੀ ਬਿਜ਼ੀ ਹੈ। ਫ਼ਿਲਹਾਲ ਦਰਸ਼ਕਾਂ ਸਾਹਮਣੇ ਇਸ ਫ਼ਿਲਮ ਦੀ ਪਹਿਲੀ ਝਲਕ ਯਾਨਿ ਪੋਸਟਰ ਆਇਆ ਹੈ। ਇਹ ਫ਼ਿਲਮ 16 ਸਤੰਬਰ ਨੂੰ ਦੁਨੀਆ ਭਰ ਦੇ ਸਿਨੇਮਾਘਰਾਂ `ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਦੇ ਨਾਲ ਹੀ ਇਸ ਫ਼ਿਲਮ `ਚ ਸਰਗੁਣ ਦੇ ਪਤੀ ਰਵੀ ਵੀ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ।