Satinder Sartaj Bags Punjab Rattan Award: ਬੀਤੇ ਦਿਨ ਯਾਨਿ 24 ਫਰਵਰੀ ਨੂੰ ਚੰਡੀਗੜ੍ਹ 'ਚ ਪੀਈਐਫਏ (ਪੰਜਾਬੀ ਐਂਟਰਟੇਨਮੈਂਟ ਫੈਸਟੀਵਲ ਐਂਡ ਐਂਟਰਟੇਨਮੈਂਟ ਐਵਾਰਡਜ਼) ਦਾ ਆਯੋਜਨ ਕੀਤਾ ਗਿਆ। ਇਸ ਐਵਾਰਡ ਸ਼ੋਅ ਦੀ ਮੇਜ਼ਬਾਨੀ ਸਤਿੰਦਰ ਸੱਤੀ ਨੇ ਕੀਤੀ। ਪੰਜਾਬੀ ਫਿਲਮ ਇੰਡਸਟਰੀ ਦੇ ਕਈ ਸੈਲੇਬਜ਼ ਇਸ ਐਵਾਰਡ ਸ਼ੋਅ 'ਚ ਸ਼ਾਮਲ ਹੋਏ। ਇਸ ਦੌਰਾਨ ਗਾਇਕ ਸਤਿੰਦਰ ਸਰਤਾਜ ਦੀ ਲਾਈਵ ਪਰਫਾਰਮੈਂਸ ਨੇ ਮਹਿਫਲ ਲੁੱਟ ਲਈ ਅਤੇ ਨਾਲ ਹੀ ਉਨ੍ਹਾਂ ਨੂੰ ਪੰਜਾਬ ਰਤਨ ਦੇ ਐਵਾਰਡ ਨਾਲ ਵੀ ਸਨਮਾਨਤ ਕੀਤਾ ਗਿਆ।
ਦੱਸ ਦਈਏ ਕਿ ਸਾਬਕਾ ਕ੍ਰਿਕੇਟਰ ਤੇ ਅਦਾਕਾਰ ਯੋਗਰਾਜ ਸਿੰਘ ਵੱਲੋਂ ਸਰਤਾਜ ਨੂੰ ਇਸ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ। ਇਸ ਦੌਰਾਨ ਮੇਜ਼ਬਾਨ ਸਤਿੰਦਰ ਸੱਤੀ ਨੇ ਸਰਤਾਜ ਦੀ ਰੱਜ ਕੇ ਤਾਰੀਫਾਂ ਕੀਤੀਆਂ। ਸੱਤੀ ਨੇ ਕਿਹਾ, 'ਸਰਤਾਜ ਨੂੰ ਸ਼ਿਵ ਕੁਮਾਰ ਬਟਾਲਵੀ ਦੀ ਸ਼੍ਰੇਣੀ 'ਚ ਵੀ ਰੱਖਿਆ ਜਾ ਸਕਦਾ ਹੈ। ਸਰਤਾਜ ਨੂੰ ਬੁੱਲ੍ਹੇ ਸ਼ਾਹ ਦੀ ਸ਼੍ਰੇਣੀ 'ਚ ਵੀ ਰੱਖ ਸਕਦੇ ਹਾਂ। ਸਰਤਾਜ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਅੱਜ ਦੇ ਦੌਰ 'ਚ ਵੀ ਸਾਫ ਸੁਥਰੀ ਗਾਇਕੀ ਕਰਨ ਵਾਲੇ ਫਨਕਾਰ ਮੌਜੂਦ ਹਨ।' ਇਸ ਦੇ ਨਾਲ ਹੀ ਸਰਤਾਜ ਦੀ ਫਿਲਮ 'ਕਲੀ ਜੋਟਾ' ਦੀ ਵੀ ਕਾਫੀ ਤਾਰੀਫ ਹੋਈ। ਸਰਤਾਜ ਨੇ ਇਹ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਦੇਖੋ ਇਹ ਵੀਡੀਓ:
ਇਸਦੇ ਨਾਲ ਨਾਲ ਗਿੱਪੀ ਗਰੇਵਾਲ ਨੂੰ ਵੀ ਇੱਕ ਐਵਾਰਡ ਮਿੱਲਿਆ, ਜਿਸ ਦੀ ਵੀਡੀਓ ਕਲਾਕਾਰ ਨੇ ਖੁਦ ਆਪਣੇੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਸ਼ੇਅਰ ਕੀਤੀ ਹੈ। ਦੇਖੋ ਇਹ ਵੀਡੀਓ:
ਕਾਬਿਲੇਗ਼ੌਰ ਹੈ ਕਿ ਸਤਿੰਦਰ ਸਰਤਾਜ ਦੀ ਫਿਲਮ 'ਕਲੀ ਜੋਟਾ' ਲੋਕਾਂ ਦਾ ਖੂਬ ਮਨੋਰੰਜਨ ਕਰ ਰਹੀ ਹੈ। ਇਹ ਫਿਲਮ ਨੇ ਹੁਣ ਤੱਕ 32 ਕਰੋੜ ਤੋਂ ਵੀ ਜ਼ਿਆਦਾ ਦਾ ਕਰੋਬਾਰ ਕੀਤਾ ਹੈ। ਫਿਲਮ ਨੇ ਪੰਜਾਬੀ ਸਿਨੇਮਾ ਨੂੰ ਬਿਲਕੁਲ ਹੀ ਨਵੀਂ ਧਾਰਾ ਵੱਲ ਮੋੜ ਦਿੱਤਾ ਹੈ। ਕਲੀ ਜੋਟਾ ਫਿਲਮ ਨਾਲ ਇਹ ਸਾਬਤ ਹੋ ਗਿਆ ਹੈ ਕਿ ਪੰਜਾਬੀ ਸਿਨੇਮਾ ਸਿਰਫ ਹਾਸੇ ਠੱਠੇ ਵਾਲੀਆਂ ਫਿਲਮਾਂ ਤੱਕ ਹੀ ਸੀਮਤ ਨਹੀਂ ਹੈ।