ਅਮੈਲੀਆ ਪੰਜਾਬੀ ਦੀ ਰਿਪੋਰਟ
Satinder Satti Weight Loss Tips: ਸਤਿੰਦਰ ਸੱਤੀ ਦੇ ਨਾਮ ਤੋਂ ਤਾਂ ਸਭ ਚੰਗੀ ਤਰ੍ਹਾਂ ਵਾਕਿਫ ਹਨ। ਉਨ੍ਹਾਂ ਨੂੰ ਜੇ ਮਲਟੀ ਟੈਲੇਂਟਡ ਕਿਹਾ ਜਾਵੇ, ਤਾਂ ਗਲਤ ਨਹੀਂ ਹੋਵੇਗਾ। ਉਹ ਹਾਲ ਹੀ 'ਚ ਕੈਨੇਡਾ 'ਚ ਇੰਮੀਗਰੇਸ਼ਨ ਵਕੀਲ ਬਣੀ ਸੀ। ਇਸ ਤੋਂ ਇਲਾਵਾ ਉਹ ਮੋਟੀਵੇਸ਼ਨਲ ਸਪੀਕਰ ਵੀ ਹੈ। ਇਸ ਤੋਂ ਇਲਾਵਾ ਉਹ ਆਪਣੇ ਫੈਨਜ਼ ਲਈ ਪਿਆਰੇ-ਪਿਆਰੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ, ਜਿਸ ਵਿਚ ਉਹ ਆਪਣੇ ਫੈਨਜ਼ ਨਾਲ ਸਿਹਤ ਸਬੰਧੀ ਸੁਝਾਅ ਸ਼ੇਅਰ ਕਰਦੀ ਰਹਿੰਦੀ ਹੈ।
ਹੁਣ ਸਤਿੰਦਰ ਸੱਤੀ ਦਾ ਨਵਾਂ ਵੀਡੀਓ ਚਰਚਾ ਦਾ ਵਿਸ਼ਾ ਬਣ ਰਿਹਾ ਹੈ। ਇਸ ਵੀਡੀਓ 'ਚ ਸੱਤੀ ਨੇ ਭਾਰ ਘਟਾਉਣ ਦੇ ਖਾਸ ਟਿਪਸ ਸ਼ੇਅਰ ਕੀਤੇ ਹਨ। ਜੇ ਘੱਟ ਖਾਣਾ ਖਾ ਵੀ ਤੁਹਾਡਾ ਵਜ਼ਨ ਨਹੀਂ ਘਟਦਾ ਤਾਂ ਇਹ ਵੀਡੀਓ ਤੁਹਾਡੇ ਲਈ ਹੋ ਸਕਦਾ ਹੈ। ਸੱਤੀ ਨੇ ਕਿਹਾ ਕਿ ਕਈ ਵਾਰ ਹੁੰਦਾ ਹੈ ਕਿ ਕਈ ਲੋਕ ਬਹੁਤ ਘੱਟ ਖਾਂਦੇ ਹਨ, ਫਿਰ ਵੀ ਉਨ੍ਹਾਂ ਦਾ ਭਾਰ ਜ਼ਿਆਦਾ ਹੁੰਦਾ ਹੈ। ਇਸ ਤੋਂ ਉਲਟ ਕਈ ਲੋਕ ਸਾਰਾ ਦਿਨ ਖਾਂਦੇ ਹਨ, ਪਰ ਫਿਰ ਵੀ ਉਹ ਪਤਲੇ ਰਹਿੰਦੇ ਹਨ। ਇਸ ਲਈ ਤੁਹਾਡਾ ਪਾਚਨ ਤੰਤਰ ਜ਼ਿੰਮੇਵਾਰ ਹੈ। ਘੱਟ ਖਾ ਕੇ ਵੀ ਭਾਰ ਨਹੀਂ ਘਟਦਾ ਤਾਂ ਮਤਲਬ ਕਿ ਹਾਜ਼ਮੇ ਦੀ ਦਿੱਕਤ ਹੈ।
ਖਾਓ ਇਹ ਡਾਈਟ
ਜਿਹੜੇ ਲੋਕਾਂ ਨੂੰ ਪਾਚਨ ਸਬੰਧੀ ਸਮੱਸਿਆਵਾਂ ਹਨ, ਉਨ੍ਹਾਂ ਨੂੰ ਆਪਣੇ ਭੋਜਨ 'ਚ ਖਿਚੜੀ ਜਾਂ ਕੋਈ ਹੋਰ ਸੌਫਟ ਭੋਜਨ ਜ਼ਰੂਰ ਸ਼ਾਮਲ ਕਰੋ। ਦਲੀਆ ਤੇ ਚੌਲ ਵੀ ਵਧੀਆ ਔਪਸ਼ਨਾਂ ਹਨ। ਪਾਚਨ ਸਬੰਧੀ ਸਮੱਸਿਆਵਾਂ ਨਾਲ ਜੂਝ ਰਹੇ ਲੋਕਾਂ ਨੂੰ ਆਪਣੀ ਡਾਈਟ 'ਚ ਬਰਾਊਨ ਰਾਈਸ ਵੀ ਸ਼ਾਮਲ ਕਰਨੇ ਚਾਹੀਦੇ ਹਨ। ਇਸ ਦੇ ਨਾਲ ਨਾਲ ਤੁਹਾਨੂੰ ਬਹੁਤ ਸਾਰਾ ਪਾਣੀ ਵੀ ਪੀਣਾ ਚਾਹੀਦਾ ਹੈ। ਇਸ ਤੋਂ ਇਲਾਵਾ ਕਦੇ ਵੀ ਇੱਕੋ ਥਾਂ 'ਤੇ ਬੈਠੇ ਨਾ ਰਹੋ। ਹਮੇਸ਼ਾ ਤੁਰਦੇ ਫਿਰਦੇ ਰਹੋ, ਇਸ ਦੇ ਨਾਲ ਤੁਹਾਡਾ ਭਾਰ ਕੰਟਰੋਲ 'ਚ ਰਹੇਗਾ। ਦੇਖੋ ਇਹ ਵੀਡੀਓ:
ਕਾਬਿਲੇਗ਼ੌਰ ਹੈ ਕਿ ਸਤਿੰਦਰ ਸੱਤੀ ਸਿਹਤ ਸਬੰਧੀ ਵੀਡੀਓਜ਼ ਸ਼ੇਅਰ ਕਰ ਫੈਨਜ਼ ਨੂੰ ਟਿਪਸ ਦਿੰਦੀ ਰਹਿੰਦੀ ਹੈ। ਉਨ੍ਹਾਂ ਦੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਪਸੰਦ ਕੀਤੇ ਜਾਂਦੇ ਹਨ।
ਇਹ ਵੀ ਪੜ੍ਹੋ: ਸੰਨੀ ਦਿਓਲ ਦੀ 'ਗਦਰ 2' ਦਾ ਪਹਿਲਾ ਰਿਵਿਊ ਆਇਆ ਸਾਹਮਣੇ, ਫਿਲਮ ਦੇਖ ਭਾਰਤੀ ਫੌਜ ਦੀਆਂ ਅੱਖਾਂ ਹੋਈਆਂ ਨਮ