Satinder Satti Post: ਸਤਿੰਦਰ ਸੱਤੀ ਉਹ ਨਾਮ ਹੈ ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਉਨ੍ਹਾਂ ਦੇ ਨਾਮ ਕਈ ਰਿਕਾਰਡ ਤੇ ਪ੍ਰਾਪਤੀਆਂ ਦਰਜ ਹਨ। ਇਸ ਦੇ ਨਾਲ ਨਾਲ ਉਹ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ ਅਤੇ ਆਪਣੀਆਂ ਪੋਸਟਾਂ ਰਾਹੀਂ ਲੋਕਾਂ ਨੂੰ ਜਾਗਰੁਕ ਕਰਦੀ ਰਹਿੰਦੀ ਹੈ।


ਇਹ ਵੀ ਪੜ੍ਹੋ: 'ਸਿੱਧੂ ਮੂਸੇਵਾਲਾ ਕਤਲ ਕਾਂਡ ਪੰਜਾਬ ਸਰਕਾਰ ਦੀ ਗਲਤੀ ਸੀ', ਦੇਖੋ ਰਜਤ ਸ਼ਰਮਾ ਦੇ ਸਵਾਲ 'ਤੇ CM ਮਾਨ ਦਾ ਜਵਾਬ


ਹਾਲ ਹੀ 'ਚ ਸਤਿੰਦਰ ਸੱਤੀ ਨੇ ਇੱਕ ਪੋਸਟ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਕੈਨੇਡਾ ਜਾਣ ਦੇ ਚਾਹਵਾਨਾਂ ਲਈ ਖਾਸ ਪੋਸਟ ਸ਼ੇਅਰ ਕੀਤੀ ਹੈ। ਇਸ ਪੋਸਟ ਵਿੱਚ ਉਨ੍ਹਾਂ ਨੇ ਦੱਸਿਆ ਹੈ ਕਿ ਕਿਸ ਕੋਰਸ ਰਾਹੀਂ ਤੁਸੀਂ ਕੈਨੇਡਾ 'ਚ ਪੜ੍ਹਾਈ ਲਈ ਅਪਲਾਈ ਕਰ ਸਕਦੇ ਹੋ। ਇਸ ਪੋਸਟ 'ਚ ਜਾਣਕਾਰੀ ਦਿੱਤੀ ਗਈ ਹੈ ਕਿ ਸਟੂਡੈਂਟ ਕੈਨੇਡਾ ਦੇ ਕਿਸੇ ਵੀ ਇੰਸਟੀਚਿਊਟ ਜਾਂ ਸੰਸਥਾ 'ਚ ਕੰਪਿਊਟਰ ਟੈਕਨੀਸ਼ਨ ਪ੍ਰੋਗਰਾਮ 'ਚ ਦਾਖਲਾ ਲੈ ਸਕਦੇ ਹਨ। ਇਹ ਕੋਰਸ ਤਕਰੀਬਨ ਹਰ ਵਧੀਆ ਇੰਸਟੀਚਿਊਟ 'ਚ ਕਰਵਾਇਆ ਜਾ ਰਿਹਾ ਹੈ।









ਇਸ ਕੋਰਸ ਲਈ ਕਿੰਨੇ ਬੈਂਡ ਦੀ ਲੋੜ
ਐਡਮੀਸ਼ਨ ਓਵਰਸੀਜ਼ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਸਟੂਡੈਂਟਸ ਨੂੰ ਇਹ ਕੋਰਸ ਕਰਨ ਲਈ 6 ਬੈਂਡ (ਓਵਰਆਲ) ਦੀ ਲੋੜ ਹੈ। ਤੁਸੀਂ ਕੈਨੇਡਾ 'ਚ ਕੰਪਿਊਟਰ ਸਿਸਟਮ ਟੈਕਨੀਸ਼ਨ ਕੋਰਸ 'ਚ ਦਾਖਲਾ ਲੈ ਸਕਦੇ ਹੋ। ਜ਼ਿਆਦਾ ਜਾਣਕਾਰੀ ਲਈ ਤੁਸੀਂ ਪੋਸਟ 'ਚ ਦਿੱਤੇ ਨੰਬਰਾਂ 'ਤੇ ਵੀ ਕਾਲ ਕਰ ਸਕਦੇ ਹੋ।


ਕਾਬਿਲੇਗ਼ੌਰ ਹੈ ਕਿ ਪਿਛਲੇ ਦਿਨੀਂ ਕੈਨੇਡਾ ਤੋਂ 700 ਸਟੂਡੈਂਟਸ ਟਰੈਵਲ ਏਜੰਟਾਂ ਦੇ ਫਰੌਡ ਕਰਕੇ ਡੀਪੋਰਟ ਹੋਏ ਸੀ। ਇਸ ਤੋਂ ਬਾਅਦ ਹੁਣ ਵਿਿਦਆਰਥੀ ਸਹੀ ਗਾਇਡੈਂਸ ਦੀ ਭਾਲ ਕਰ ਰਹੇ ਹਨ। ਜੋ ਉਨ੍ਹਾਂ ਦਾ ਸਹੀ ਮਾਰਗਦਰਸ਼ਨ ਕਰੇ। ਇਸੇ ਲਈ ਸਤਿੰਦਰ ਸੱਤੀ ਵੱਲੋਂ ਸਟੂਡੈਂਟਸ ਨੂੰ ਅਵੇਅਰ (ਜਾਗਰੁਕ) ਕਰਨ ਲਈ ਇਸ ਤਰ੍ਹਾਂ ਦੀਆਂ ਪੋਸਟਾਂ ਸ਼ੇਅਰ ਕੀਤੀਆਂ ਜਾ ਰਹੀਆਂ ਹਨ। ਇਸ ਦੇ ਨਾਲ ਨਾਲ ਇਹ ਵੀ ਦੱਸ ਦਈਏ ਕਿ ਸੱਤੀ 'ਐਡਮੀਸ਼ਨ ਓਵਰਸੀਜ਼' ਦੀ ਬਰਾਂਡ ਅੰਬੈਸਡਰ ਵੀ ਹੈ।


ਇਹ ਵੀ ਪੜ੍ਹੋ: ਜੇ ਸਲਮਾਨ ਖਾਨ ਦੀ ਧੀ ਹੁੰਦੀ ਤਾਂ ਉਹ ਕਿਹੋ ਜਿਹੀ ਦਿਖਦੀ, AI ਨੇ ਬਣਾਈ ਇਹ ਖੂਬਸੂਰਤ ਤਸਵੀਰ